LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਸੁਤਕਾਨ੍ਰਹਕੇਯੌਬਤੀਯਾਸੁਨਿਕੈਆਪਨੇਚਿਤਮੈਅਤਿਕ੍ਰੋਧਬਢਾਯੋ॥
ਸ੍ਰੀ ਕ੍ਰਿਸ਼ਨ ਦੇ ਪੁੱਤਰ (ਪ੍ਰਦੁਮਨ) ਨੇ ਇਹ ਗੱਲ ਸੁਣ ਕੇ ਆਪਣੇ ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ।
सुत कान्रह के यौ बतीया सुनि कै आपने चित मै अति क्रोध बढायो ॥
LINE 03
ਬਾਨਕਮਾਨਕ੍ਰਿਪਾਨਗਦਾਗਹਿਕੈਅਰਿਕੇਬਧਕਾਰਨਧਾਯੋ॥
ਧਨੁਸ਼ ਬਾਣ, ਕ੍ਰਿਪਾਨ ਅਤੇ ਗਦਾ ਪਕੜ ਕੇ ਵੈਰੀ (ਸੰਬਰ ਦੈਂਤ) ਨੂੰ ਮਾਰਨ ਲਈ ਭਜ ਪਿਆ।
Hearing these words, the son of Krishna got extremely enraged and catching hold of bow, arrows and mace moved to kill the enemy
बान कमान क्रिपान गदा गहि कै अरि के बध कारन धायो ॥
LINE 04
ਧਾਮਜਹਾਤਿਹਬੈਰੀਕੋਥੇਤਿਹਦ੍ਵਾਰਪੈਜਾਇਕੈਬੈਨਸੁਨਾਯੋ॥
ਜਿਥੇ ਉਸ ਵੈਰੀ ਦਾ ਘਰ ਸੀ, ਉਸ ਦੇ ਦੁਆਰ ਉਤੇ ਜਾ ਕੇ (ਇਹ) ਬੋਲ ਸੁਣਾਏ,
धाम जहा तिह बैरी को थे तिह द्वार पै जाइ कै बैन सुनायो ॥
LINE 05
ਜਾਹਿਕਉਸਿੰਧੁਮੈਡਾਰਦਯੋਅਬਸੋਤੁਹਿਸੋਲਰਬੇਕਹੁਆਯੋ੨੦੨੬॥॥
ਜਿਸ ਨੂੰ (ਤੂੰ) ਸਮੁੰਦਰ ਵਿਚ ਸੁਟ ਦਿੱਤਾ ਸੀ, ਹੁਣ ਓਹੀ ਤੇਰੇ ਨਾਲ ਲੜਨ ਲਈ ਆਇਆ ਹੈ ॥੨੦੨੬॥
He began to challenge the enemy on reaching his place, “The one whom you had thrown into the sea, has now come to fight with you.2026.
जाहि कउ सिंधु मै डार दयो अब सो तुहि सो लरबे कहु आयो ॥२०२६॥
LINE 06
ਯੌਜਬਬੈਨਕਹੁਸੁਤਸ੍ਯਾਮਤੋਸੰਬਰਸਸਤ੍ਰਗਦਾਗਹਿਆਯੋ॥
ਇਸ ਤਰ੍ਹਾਂ ਜਦ ਕ੍ਰਿਸ਼ਨ ਦੇ ਪੁੱਤਰ (ਪ੍ਰਦੁਮਨ) ਨੇ ਬੋਲ ਕਹੇ ਤਾਂ ਸੰਬਰ (ਦੈਂਤ) ਗਦਾ ਸ਼ਸਤ੍ਰ ਪਕੜ ਕੇ ਆ ਗਿਆ।
When the son of Krishna uttered these words, then Shamber came forward holding his weapons including the mace
यौ जब बैन कहु सुत स्याम तो संबर ससत्र गदा गहि आयो ॥
LINE 07
ਜੈਸੇਕਹੀਬਿਧਿਜੁਧਹਿਕੀਤਿਹਭਾਤਿਸੋਤਾਹੀਨੇਜੁਧਮਚਾਯੋ॥
ਜਿਸ ਤਰ੍ਹਾਂ ਦੀ ਯੁੱਧ ਦੀ ਵਿਧੀ ਕਹੀ ਜਾਂਦੀ ਹੈ, ਉਸੇ ਤਰ੍ਹਾਂ ਨਾਲ ਉਸ ਨੇ ਯੁੱਧ ਮਚਾਇਆ।
He began the fight, keeping before him the norms of fighting
जैसे कही बिधि जुधहि की तिह भाति सो ताही ने जुध मचायो ॥
LINE 08
ਆਪਭਜਿਯੋਨਹਿਤਾਭੂਅਤੇਨਹਿਵਾਹਿਕਉਤ੍ਰਾਸਦੈਪੈਗੁਭਜਾਯੋ॥
ਉਹ ਆਪ ਉਸ ਧਰਤੀ ਤੋਂ ਨਾ ਭਜਿਆ ਅਤੇ ਨਾ ਹੀ ਉਸ (ਪ੍ਰਦੁਮਨ) ਨੂੰ ਡਰਾ ਕੇ (ਇਕ) ਕਦਮ ਵੀ ਭਜਾ ਸਕਿਆ।
He did not run away from the battle and began to frighten Pradyumna in order to restrain him from fighting
आप भजियो नहि ता भूअ ते नहि वाहि कउ त्रास दै पैगु भजायो ॥
LINE 09
ਆਹਵਯਾਬਿਧਿਹੋਤਭਯੋਕਹਿਕੈਇਹਭਾਤਸੋਸ੍ਯਾਮਸੁਨਾਯੋ੨੦੨੭॥॥
ਇਸ ਤਰ੍ਹਾਂ ਦਾ ਯੁੱਧ ਹੋਇਆ, (ਜਿਸ ਨੂੰ) ਇਸ ਤਰ੍ਹਾਂ ਕਹਿ ਕੇ (ਕਵੀ) ਸ਼ਿਆਮ ਨੇ ਸੁਣਾਇਆ ਹੈ ॥੨੦੨੭॥
According to the poet Shyam, in this way, this battle continued there.2027.
आहव या बिधि होत भयो कहि कै इह भात सो स्याम सुनायो ॥२०२७॥
LINE 10
ਅਤਿਹੀਤਿਹਠਾਜਬਮਾਰਮਚੀਅਰਿਜਾਤਭਯੋਨਭਿਮੈਛਲੁਕੈਕੈ॥
ਉਸ ਥਾਂ ਉਤੇ ਜਦ ਬਹੁਤ ਲੜਾਈ ਹੋਈ, (ਤਾਂ) ਵੈਰੀ ਛਲ ਕਰ ਕੇ ਆਕਾਸ਼ ਵਿਚ ਚਲਾ ਗਿਆ।
अति ही तिह ठा जब मार मची अरि जात भयो नभि मै छलु कै कै ॥
LINE 11
ਲੈਕਰਿਪਾਹਨਬ੍ਰਿਸਟਕਰੀਸੁਤਸ੍ਯਾਮਕੇਪੈਅਤਿਕ੍ਰੁਧਤਹ੍ਵੈਕੈ॥
(ਉਥੋਂ ਉਸ ਨੇ) ਸ੍ਰੀ ਕ੍ਰਿਸ਼ਨ ਦੇ ਪੁੱਤਰ ਉਤੇ ਅਤਿ ਕ੍ਰੋਧ ਕਰ ਕੇ, ਹੱਥ ਵਿਚ ਪੱਥਰ ਲੈ ਕੇ (ਉਨ੍ਹਾਂ ਦੀ) ਵਰਖਾ ਕੀਤੀ।
When the dreadful fighting continued there, the enemy deceptively reached the sky and from there he showered stones on the son of Krishna
लै करि पाहन ब्रिसट करी सुत स्याम के पै अति क्रुधत ह्वै कै ॥
LINE 12
ਸੋਇਨਪਾਹਨਬਿਅਰਥਕਰੇਤਿਨਕੋਸਰਏਕਹਿਏਕਲਗੈਹੈ॥
ਉਸ (ਪ੍ਰਦੁਮਨ) ਨੇ ਇਕ ਇਕ ਨੂੰ ਇਕ ਇਕ ਬਾਣ ਮਾਰ ਕੇ ਉਨ੍ਹਾਂ ਪੱਥਰਾਂ ਨੂੰ ਵਿਅਰਥ ਕਰ ਦਿੱਤਾ।
सो इन पाहन बिअरथ करे तिन को सर एकहि एक लगै है ॥
LINE 13
ਸਸਤ੍ਰਨਸੋਤਿਹਕੋਤਨਬੇਧਕੈਭੂਮਿਡਰਿਓਅਤਿਰੋਸਬਢੈਕੈ੨੦੨੮॥॥
ਉਨ੍ਹਾਂ ਦੇ ਸ਼ਰੀਰਾਂ ਨੂੰ ਕ੍ਰੋਧ ਕਰ ਕੇ ਸ਼ਸਤ੍ਰਾਂ ਨਾਲ ਵਿੰਨ੍ਹ ਕੇ ਧਰਤੀ ਉਤੇ ਸੁਟ ਦਿੱਤਾ ॥੨੦੨੮॥
Pradyumna made those stones harmless with his arrows by intercepting them and pierced his body with his weapons, causing him to fall on the ground.2028.
ससत्रन सो तिह को तन बेध कै भूमि डरिओ अति रोस बढै कै ॥२०२८॥
LINE 14
ਅਸਿਐਚਿਝਟਾਕਲਯੋਕਟਿਤੇਸਿਰਿਸੰਬਰਕੈਸੁਝਟਾਕਦੇਝਾਰਿਯੋ॥
(ਪ੍ਰਦੁਮਨ ਨੇ) ਤੁਰਤ ਲਕ ਨਾਲੋਂ ਤਲਵਾਰ ਖਿਚ ਲਈ ਅਤੇ ਝਟਕਾ ਦੇ ਕੇ ਸੰਬਰ ਦੇ ਸਿਰ ਉਤੇ ਝਾੜ ਦਿੱਤੀ।
Pradyumna struck his sword with a jerk and cutting the head of Shambar threw it down
असि ऐचि झटाक लयो कटि ते सिरि संबर कै सु झटाक दे झारियो ॥
LINE 15
ਦੇਵਨਕੇਗਨਹੇਰਤਜੇਤਿਨਪਉਰਖਦੇਖਕੈਧੰਨਿਉਚਾਰਿਯੋ॥
ਦੇਵਤਿਆਂ ਦੇ ਜੋ ਟੋਲੇ ਵੇਖ ਰਹੇ ਸਨ, ਉਨ੍ਹਾਂ ਨੇ (ਪ੍ਰਦੁਮਨ ਦੀ) ਮਰਦਾਨਗੀ ਵੇਖ ਕੇ ਧੰਨ ਧੰਨ ਕਿਹਾ।
The gods, seeing such a bravery, hailed him
देवन के गन हेरत जे तिन पउरख देख कै धंनि उचारियो ॥
LINE 16
ਭੂਮਿਗਿਰਾਇਦਯੋਕੈਬਿਮੁਛਿਤਸ੍ਰੋਨਸੰਬੂਹਧਰਾਪੈਬਿਥਾਰਿਯੋ॥
(ਉਸ ਨੂੰ ਪ੍ਰਦੁਮਨ ਨੇ) ਬੇਸੁਧ ਕਰ ਕੇ ਧਰਤੀ ਉਤੇ ਡਿਗਾ ਦਿੱਤਾ ਅਤੇ ਲਹੂ ਦਾ ਹੜ੍ਹ ਧਰਤੀ ਉਤੇ ਫੈਲਾ ਦਿੱਤਾ।
Making the demon unconscious, he knocked him down on the earth
भूमि गिराइ दयो कै बिमुछित स्रोन संबूह धरा पै बिथारियो ॥
LINE 17
ਕਾਨ੍ਰਹਕੋਪੂਤਸਪੂਤਭਯੋਜਿਨਿਏਕਕ੍ਰਿਪਾਨਤੇਸੰਬਰਮਾਰਿਯੋ੨੦੨੯॥॥
ਸ੍ਰੀ ਕ੍ਰਿਸ਼ਨ ਦਾ ਪੁੱਤਰ ਸੁਪੁੱਤਰ ਸਾਬਤ ਹੋਇਆ ਜਿਸ ਨੇ ਕ੍ਰਿਪਾਨ ਦੇ ਇਕ (ਝਟਕੇ ਨਾਲ) ਸੰਬਰ ਨੂੰ ਮਾਰ ਦਿੱਤਾ ॥੨੦੨੯॥
Bravo to the son of Krishna, who killed Shambar with one blow of his sword.2029.
कान्रह को पूत सपूत भयो जिनि एक क्रिपान ते संबर मारियो ॥२०२९॥
LINE 18
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਪਰਦੁਮਨਸੰਬਰਦੈਤਹਰਿਲੈਗਯੋਇਤਸੰਬਰਕੋਪਰਦੁਮਨਬਧਕੀਓਧਿਆਇਸਮਾਪਤਮ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਪਰਦੁਮਨ ਦਾ ਸੰਬਰ ਦੈਂਤ ਦੁਆਰਾ ਹਰਨ ਅਤੇ ਫਿਰ ਪ੍ਰਦੁਮਨ ਦੁਆਰਾ ਸੰਬਰ ਦਾ ਬਧ ਵਾਲਾ ਅਧਿਆਇ ਸਮਾਪਤ।
इति स्री बचित्र नाटक ग्रंथे क्रिसनावतारे परदुमन संबर दैत हरि लै गयो इत संबर को परदुमन बध कीओ धिआइ समापतम ॥
GURBANI.WORLD