ਪਉੜੀ ॥

ਰਾਗੁ ਕਾਨੜਾ ਗੁਰੂ ਰਾਮਦਾਸ ਜੀ ਅੰਗ 1313
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਤੂੰਥਾਨਥਨੰਤਰਿਭਰਪੂਰੁਹਹਿਕਰਤੇਸਭਤੇਰੀਬਣਤਬਣਾਵਣੀ
ਹੇ ਕਰਤਾਰ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ, ਸੰਸਾਰ ਦੀ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ।
You are pervading and permeating all places and interspaces, O Creator. You made all that has been made.
तूं थान थनंतरि भरपूरु हहि करते सभ तेरी बणत बणावणी ॥
LINE 03
ਰੰਗਪਰੰਗਸਿਸਟਿਸਭਸਾਜੀਬਹੁਬਹੁਬਿਧਿਭਾਂਤਿਉਪਾਵਣੀ
ਸਾਰੀ ਸ੍ਰਿਸ਼ਟੀ ਤੂੰ ਕਈ ਰੰਗਾਂ ਦੀ ਬਣਾਈ ਹੈ, ਕਈ ਕਿਸਮਾਂ ਦੀ ਪੈਦਾ ਕੀਤੀ ਹੈ।
You created the entire universe, with all its colors and shades; in so many ways and means and forms You formed it.
रंग परंग सिसटि सभ साजी बहु बहु बिधि भांति उपावणी ॥
LINE 04
ਸਭਤੇਰੀਜੋਤਿਜੋਤੀਵਿਚਿਵਰਤਹਿਗੁਰਮਤੀਤੁਧੈਲਾਵਣੀ
ਹੇ ਕਰਤਾਰ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਹੈ, ਤੇ ਨੂਰ ਵਿਚ ਤੂੰ ਆਪ ਹੀ ਮੌਜੂਦ ਹੈਂ। ਤੂੰ ਆਪ ਹੀ (ਜਗਤ ਦੇ ਜੀਵਾਂ ਨੂੰ) ਗੁਰੂ ਦੀ ਸਿੱਖਿਆ ਵਿਚ ਜੋੜਦਾ ਹੈਂ।
O Lord of Light, Your Light is infused within all; You link us to the Guru's Teachings.
सभ तेरी जोति जोती विचि वरतहि गुरमती तुधै लावणी ॥
LINE 05
ਜਿਨਹੋਹਿਦਇਆਲੁਤਿਨਸਤਿਗੁਰੁਮੇਲਹਿਮੁਖਿਗੁਰਮੁਖਿਹਰਿਸਮਝਾਵਣੀ
ਜਿਨ੍ਹਾਂ ਉਤੇ ਤੂੰ ਦਇਅਵਾਨ ਹੁੰਦਾ ਹੈਂ, ਉਹਨਾਂ ਨੂੰ ਤੂੰ ਗੁਰੂ ਮਿਲਾਂਦਾ ਹੈਂ, ਤੇ, ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦੇਂਦਾ ਹੈ।
They alone meet the True Guru, unto whom You are Merciful; O Lord, You instruct them in the Guru's Word.
जिन होहि दइआलु तिन सतिगुरु मेलहि मुखि गुरमुखि हरि समझावणी ॥
LINE 06
ਸਭਿਬੋਲਹੁਰਾਮਰਮੋਸ੍ਰੀਰਾਮਰਮੋਜਿਤੁਦਾਲਦੁਦੁਖਭੁਖਸਭਲਹਿਜਾਵਣੀ॥॥
ਤੁਸੀਂ ਸਾਰੇ ਸੋਹਣੇ ਰਾਮ ਦਾ ਨਾਮ ਜਪੋ, ਸੋਹਣੇ ਰਾਮ ਦਾ ਨਾਮ ਜਪੋ, ਜਿਸ ਦੀ ਬਰਕਤਿ ਨਾਲ ਸਾਰੇ ਦੁੱਖ ਭੁੱਖ ਦਰਿੱਦ੍ਰ ਦੂਰ ਹੋ ਜਾਂਦੇ ਹਨ ॥੩॥
Let everyone chant the Name of the Lord, chant the Name of the Great Lord; all poverty, pain and hunger shall be taken away. ||3||
सभि बोलहु राम रमो स्री राम रमो जितु दालदु दुख भुख सभ लहि जावणी ॥३॥
GURBANI.WORLD