LINE 01
ਸਲੋਕਮਃ੪॥
Shalok, Fourth Mahalaa:
सलोक मः ४ ॥
LINE 02
ਹਰਿਹਰਿਅੰਮ੍ਰਿਤੁਨਾਮਰਸੁਹਰਿਅੰਮ੍ਰਿਤੁਹਰਿਉਰਧਾਰਿ॥
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ; ਇਸ ਨਾਮ-ਜਲ ਨੂੰ ਇਸ ਦੇ ਸੁਆਦ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ।
The Ambrosial Nectar of the Name of the Lord, Har, Har, is sweet; enshrine this Ambrosial Nectar of the Lord within your heart.
हरि हरि अंम्रितु नाम रसु हरि अंम्रितु हरि उर धारि ॥
LINE 03
ਵਿਚਿਸੰਗਤਿਹਰਿਪ੍ਰਭੁਵਰਤਦਾਬੁਝਹੁਸਬਦਵੀਚਾਰਿ॥
(ਪਰ) ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ (ਇਹ ਗੱਲ) ਸਮਝ ਲਵੋ (ਕਿ) ਪਰਮਾਤਮਾ ਸਾਧ ਸੰਗਤ ਵਿਚ ਵੱਸਦਾ ਹੈ।
The Lord God prevails in the Sangat, the Holy Congregation; reflect upon the Shabad and understand.
विचि संगति हरि प्रभु वरतदा बुझहु सबद वीचारि ॥
LINE 04
ਮਨਿਹਰਿਹਰਿਨਾਮੁਧਿਆਇਆਬਿਖੁਹਉਮੈਕਢੀਮਾਰਿ॥
(ਜਿਸ ਮਨੁੱਖ ਨੇ ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, (ਉਸ ਨੇ ਆਪਣੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ-ਜ਼ਹਰ ਮਾਰ ਕੇ ਕੱਢ ਦਿੱਤੀ।
Meditating on the Name of the Lord, Har, Har, within the mind, the poison of egotism is eradicated.
मनि हरि हरि नामु धिआइआ बिखु हउमै कढी मारि ॥
LINE 05
ਜਿਨਹਰਿਹਰਿਨਾਮੁਨਚੇਤਿਓਤਿਨਜੂਐਜਨਮੁਸਭੁਹਾਰਿ॥
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਯਾਦ ਨਹੀਂ ਕੀਤਾ, ਉਹਨਾਂ (ਆਪਣਾ) ਸਾਰਾ (ਮਨੁੱਖਾ) ਜੀਵਨ (ਮਾਨੋ) ਜੂਏ (ਦੀ ਖੇਡ) ਵਿਚ ਹਾਰ ਦਿੱਤਾ।
One who does not remember the Name of the Lord, Har, Har, shall totally lose this life in the gamble.
जिन हरि हरि नामु न चेतिओ तिन जूऐ जनमु सभु हारि ॥
LINE 06
ਗੁਰਿਤੁਠੈਹਰਿਚੇਤਾਇਆਹਰਿਨਾਮਾਹਰਿਉਰਧਾਰਿ॥
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ ਦਾ ਸਿਮਰਨ ਸਿਖਾਇਆ,
By Guru's Grace, one remembers the Lord, and enshrines the Lord's Name within the heart.
गुरि तुठै हरि चेताइआ हरि नामा हरि उर धारि ॥
LINE 07
ਜਨਨਾਨਕਤੇਮੁਖਉਜਲੇਤਿਤੁਸਚੈਦਰਬਾਰਿ੧॥॥
ਹੇ ਦਾਸ ਨਾਨਕ! ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੧॥
O servant Nanak, his face shall be radiant in the Court of the True Lord. ||1||
जन नानक ते मुख उजले तितु सचै दरबारि ॥१॥
GURBANI.WORLD