ਊਧਵ ਬਾਚ ਕਾਨ੍ਰਹ ਜੂ ਸੋ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 392
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਊਧਵਬਾਚਕਾਨ੍ਰਹਜੂਸੋ॥
ਊਧਵ ਨੇ ਕਾਨ੍ਹ ਜੀ ਨੂੰ ਕਿਹਾ:
Speech of Udhava addressed to Krishna:
ऊधव बाच कान्रह जू सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਆਇਤਬੈਮਥੁਰਾਪੁਰਮੈਬਲਿਰਾਮਅਉਸ੍ਯਾਮਕੇਪਾਇਪਰਿਯੋ॥
(ਊਧਵ) ਤਦ ਮਥੁਰਾ ਨਗਰ ਵਿਚ ਆ ਕੇ ਬਲਰਾਮ ਅਤੇ ਕ੍ਰਿਸ਼ਨ ਦੇ ਪੈਰੀਂ ਪਿਆ।
आइ तबै मथुरा पुर मै बलिराम अउ स्याम के पाइ परियो ॥
LINE 04
ਕਹਿਯੋਜੋਤੁਮਮੋਕਹਿਕੈਪਠਿਯੋਤਿਨਸੋਇਹਭਾਤਿਹੀਸੋਉਚਰਿਯੋ॥
ਅਤੇ ਕਿਹਾ ਕਿ ਜੋ ਤੁਸੀਂ ਮੈਨੂੰ ਕਹਿ ਕੇ ਭੇਜਿਆ ਸੀ, ਉਨ੍ਹਾਂ ਨੂੰ ਮੈਂ ਉਸੇ ਤਰ੍ਹਾਂ ਕਹਿ ਦਿੱਤਾ ਹੈ।
After reaching Mathura, Udhava bowed at the feet of Krishna and Balram and said, “O Krishna! whatever you had asked me to say, I have done accordingly
कहियो जो तुम मो कहि कै पठियो तिन सो इह भाति ही सो उचरियो ॥
LINE 05
ਸੰਗਨੰਦਕੇਅਉਉਨਗ੍ਵਾਰਨਿਕੇਚਰਚਾਕਰਿਗ੍ਯਾਨਕੀਫੇਰਿਫਿਰਿਯੋ॥
ਨੰਦ ਅਤੇ ਉਨ੍ਹਾਂ ਗੋਪੀਆਂ ਨਾਲ ਗਿਆਨ ਦੀ ਚਰਚਾ ਕਰ ਕੇ ਹੀ ਫਿਰ ਪਰਤਿਆ ਹਾਂ।
संग नंद के अउ उन ग्वारनि के चरचा करि ग्यान की फेरि फिरियो ॥
LINE 06
ਤੁਮਰੋਮੁਖਭਾਨੁਨਿਹਾਰਤਹੀਤਮਸੋਦੁਖਥੋਸਭਦੂਰਕਰਿਯੋ੯੫੭॥॥
ਤੁਹਾਡੇ ਮੁਖ ਰੂਪ ਸੂਰਜ ਨੂੰ ਵੇਖਦਿਆਂ ਹੀ ਦੁਖ ਰੂਪ ਜੋ ਹਨੇਰਾ ਸੀ, (ਉਹ) ਸਾਰਾ ਦੂਰ ਕਰ ਦਿੱਤਾ ਹੈ ॥੯੫੭॥
“I have come back after conversing on topics concerning on divine wisdom with the gopis and Nand and seeing your sun-like face my agony has ended.957.
तुमरो मुख भानु निहारत ही तम सो दुख थो सभ दूर करियो ॥९५७॥
LINE 07
ਤੁਮਰੇਪਗਭੇਟਿਗਯੋਜਬਹੀਤਬਹੀਫੁਨਿਨੰਦਕੇਧਾਮਿਗਯੋ॥
ਤੁਹਾਡੇ ਚਰਨ ਛੋਹ ਕੇ ਜਦੋਂ ਗਿਆ ਸਾਂ, ਤਦੋਂ ਹੀ ਫਿਰ ਨੰਦ ਦੇ ਘਰ ਗਿਆ।
“Touching your feet, when I started, I reached at first at the house of Nand
तुमरे पग भेटि गयो जब ही तब ही फुनि नंद के धामि गयो ॥
LINE 08
ਤਿਹਕੋਕਰਿਕੈਹਰਿਗ੍ਯਾਨਪ੍ਰਬੋਧਉਠਿਯੋਚਲਿਗ੍ਵਾਰਨਿਪਾਸਅਯੋ॥
ਉਸ ਨੂੰ ਹਰ ਤਰ੍ਹਾਂ ਨਾਲ ਗਿਆਨ ਦਾ ਉਪਦੇਸ਼ ਕਰ ਕੇ (ਅਤੇ ਉਥੋਂ) ਉਠ ਕੇ ਗੋਪੀਆਂ ਪਾਸ ਆ ਗਿਆ।
After talking to him on matters of divine wisdom, I came to the gopis
तिह को करि कै हरि ग्यान प्रबोध उठियो चलि ग्वारनि पास अयो ॥
LINE 09
ਤੁਮਰੋਉਨਦੁਖਕਹਿਯੋਹਮਪੈਸੁਨਿਉਤਰਮੈਇਹਭਾਤਿਦਯੋ॥
ਉਨ੍ਹਾਂ ਨੇ ਤੁਹਾਡੇ (ਵਿਯੋਗ ਦਾ) ਦੁਖ ਮੇਰੇ ਪਾਸ ਕਿਹਾ, (ਉਸ ਨੂੰ) ਸੁਣ ਕੇ ਮੈਂ ਇਸ ਢੰਗ ਨਾਲ ਉੱਤਰ ਦਿੱਤਾ।
“They related to me their suffering because of their separation from you, I advised them to repeat ever the Name of Krishna
तुमरो उन दुख कहियो हम पै सुनि उतर मै इह भाति दयो ॥
LINE 10
ਬਲਿਸ੍ਯਾਮਹਿਸ੍ਯਾਮਸਦਾਜਪੀਯੋਸੁਨਿਨਾਮਹਿਪ੍ਰੇਮਘਨੋਬਢਯੋ੯੫੮॥॥
ਹੇ ਬਲ੍ਹਿਓ! (ਤੁਸੀਂ) ਸਦਾ ਸ਼ਿਆਮ ਹੀ ਸ਼ਿਆਮ ਜਪਦੀਆਂ ਰਹੋ। (ਸ਼ਿਆਮ ਦਾ) ਨਾਮ ਸੁਣ ਕੇ (ਉਨ੍ਹਾਂ ਦਾ) ਪ੍ਰੇਮ ਬਹੁਤ ਵਧ ਗਿਆ ॥੯੫੮॥
After hearing your name, their love increasd greatly.”958.
बलि स्यामहि स्याम सदा जपीयो सुनि नामहि प्रेम घनो बढयो ॥९५८॥
GURBANI.WORLD