ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1206
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਬਲਿਹਾਰੀਗੁਰਦੇਵਚਰਨ
(ਮੈਂ ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,
I am a sacrifice to the Feet of the Divine Guru.
बलिहारी गुरदेव चरन ॥
LINE 03
ਜਾਕੈਸੰਗਿਪਾਰਬ੍ਰਹਮੁਧਿਆਈਐਉਪਦੇਸੁਹਮਾਰੀਗਤਿਕਰਨ॥॥ਰਹਾਉ
ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦੇਂਦਾ ਹੈ ॥੧॥ ਰਹਾਉ ॥
I meditate with Him on the Supreme Lord God; His Teachings have emancipated me. ||1||Pause||
जा कै संगि पारब्रहमु धिआईऐ उपदेसु हमारी गति करन ॥१॥ रहाउ ॥
LINE 04
ਦੂਖਰੋਗਭੈਸਗਲਬਿਨਾਸੇਜੋਆਵੈਹਰਿਸੰਤਸਰਨ
ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸਰਨ ਪੈਂਦਾ ਹੈ, ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ।
All pains, diseases and fears are erased, for one who comes to the Sanctuary of the Lord's Saints.
दूख रोग भै सगल बिनासे जो आवै हरि संत सरन ॥
LINE 05
ਆਪਿਜਪੈਅਵਰਹਨਾਮੁਜਪਾਵੈਵਡਸਮਰਥਤਾਰਨਤਰਨ॥॥
ਉਹ ਮਨੁੱਖ ਵੱਡੀ ਸਮਰਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ-ਜੋਗ ਹਰੀ ਦਾ ਨਾਮ ਆਪ ਜਪਦਾ ਹੈ ਅਤੇ ਹੋਰਨਾਂ ਪਾਸੋਂ ਜਪਾਂਦਾ ਹੈ ॥੧॥
He Himself chants, and inspires others to chant the Naam, the Name of the Lord. He is Utterly All-Powerful; He carries us across to the other side. ||1||
आपि जपै अवरह नामु जपावै वड समरथ तारन तरन ॥१॥
LINE 06
ਜਾਕੋਮੰਤ੍ਰੁਉਤਾਰੈਸਹਸਾਊਣੇਕਉਸੁਭਰਭਰਨ
(ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ) ਜਿਸ ਦਾ ਉਪਦੇਸ਼ ਮਨੁੱਖ ਦਾ ਸਹਮ ਦੂਰ ਕਰ ਦੇਂਦਾ ਹੈ ਜਿਹੜਾ ਗੁਰੂ ਆਤਮਕ ਜੀਵਨ ਤੋਂ ਸੱਖਣੇ ਮਨੁੱਖਾਂ ਨੂੰ ਨਕਾ-ਨਕ ਭਰ ਦੇਂਦਾ ਹੈ।
His Mantra drives out cynicism, and totally fills the empty one.
जा को मंत्रु उतारै सहसा ऊणे कउ सुभर भरन ॥
LINE 07
ਹਰਿਦਾਸਨਕੀਆਗਿਆਮਾਨਤਤੇਨਾਹੀਫੁਨਿਗਰਭਪਰਨ॥॥
ਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜ਼ਾ ਵਿਚ ਤੁਰਦੇ ਹਨ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੨॥
Those who obey the Order of the Lord's slaves, do not enter into the womb of reincarnation ever again. ||2||
हरि दासन की आगिआ मानत ते नाही फुनि गरभ परन ॥२॥
LINE 08
ਭਗਤਨਕੀਟਹਲਕਮਾਵਤਗਾਵਤਦੁਖਕਾਟੇਤਾਕੇਜਨਮਮਰਨ
ਸੰਤ ਜਨਾਂ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਗੁਣ ਗਾਂਦਿਆਂ (ਗੁਰੂ) ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦੇਂਦਾ ਹੈ।
Whoever works for the Lord's devotees and sings His Praises - his pains of birth and death are taken away.
भगतन की टहल कमावत गावत दुख काटे ता के जनम मरन ॥
LINE 09
ਜਾਕਉਭਇਓਕ੍ਰਿਪਾਲੁਬੀਠੁਲਾਤਿਨਿਹਰਿਹਰਿਅਜਰਜਰਨ॥॥
(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਉੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੩॥
Those unto whom my Beloved becomes Merciful, endure the Unendurable Ecstasy of the Lord, Har, Har. ||3||
जा कउ भइओ क्रिपालु बीठुला तिनि हरि हरि अजर जरन ॥३॥
LINE 10
ਹਰਿਰਸਹਿਅਘਾਨੇਸਹਜਿਸਮਾਨੇਮੁਖਤੇਨਾਹੀਜਾਤਬਰਨ
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦੇ ਹਨ, ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੇ ਹਨ (ਉਹਨਾਂ ਦੀ ਉੱਚੀ ਆਤਮਕ ਅਵਸਥਾ) ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ।
Those who are satisfied by the Sublime Essence of the Lord, merge intuitively into the Lord; no mouth can describe their state.
हरि रसहि अघाने सहजि समाने मुख ते नाही जात बरन ॥
LINE 11
ਗੁਰਪ੍ਰਸਾਦਿਨਾਨਕਸੰਤੋਖੇਨਾਮੁਪ੍ਰਭੂਜਪਿਜਪਿਉਧਰਨ੪੧੩॥॥॥
ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੧੩॥
By Guru's Grace, O Nanak, they are content; chanting and meditating on God's Name, they are saved. ||4||13||
गुर प्रसादि नानक संतोखे नामु प्रभू जपि जपि उधरन ॥४॥१३॥
GURBANI.WORLD