LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਗਾਇਓਰੀਮੈਗੁਣਨਿਧਿਮੰਗਲਗਾਇਓ॥
(ਹੇ ਭੈਣ!) ਮੈਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਗੀਤ ਗਾ ਰਹੀ ਹਾਂ।
I sing, O I sing the Songs of Joy of my Lord, the Treasure of Virtue.
गाइओ री मै गुण निधि मंगल गाइओ ॥
LINE 03
ਭਲੇਸੰਜੋਗਭਲੇਦਿਨਅਉਸਰਜਉਗੋਪਾਲੁਰੀਝਾਇਓ੧॥॥ਰਹਾਉ॥
(ਜਿੰਦ ਵਾਸਤੇ ਉਹ) ਭਲੇ ਸਬਬ ਹੁੰਦੇ ਹਨ, ਭਾਗਾਂ ਵਾਲੇ ਦਿਨ ਹੁੰਦੇ ਹਨ, ਸੋਹਣੇ ਸਮੇ ਹੁੰਦੇ ਹਨ, ਜਦੋਂ (ਕੋਈ ਜਿੰਦ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖ਼ੁਸ਼ ਕਰ ਲਏ ॥੧॥ ਰਹਾਉ ॥
Fortunate is the time, fortunate is the day and the moment, when I become pleasing to the Lord of the World. ||1||Pause||
भले संजोग भले दिन अउसर जउ गोपालु रीझाइओ ॥१॥ रहाउ ॥
LINE 04
ਸੰਤਹਚਰਨਮੋਰਲੋਮਾਥਾ॥
ਹੇ ਭੈਣ! ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ,
I touch my forehead to the Feet of the Saints.
संतह चरन मोरलो माथा ॥
LINE 05
ਹਮਰੇਮਸਤਕਿਸੰਤਧਰੇਹਾਥਾ੧॥॥
ਮੇਰੇ ਮੱਥੇ ਉਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ-(ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ) ॥੧॥
The Saints have placed their hands on my forehead. ||1||
हमरे मसतकि संत धरे हाथा ॥१॥
LINE 06
ਸਾਧਹਮੰਤ੍ਰੁਮੋਰਲੋਮਨੂਆ॥
ਗੁਰੂ ਦਾ ਉਪਦੇਸ਼ ਮੇਰੇ ਅੰਞਾਣ ਮਨ ਵਿਚ ਆ ਵੱਸਿਆ ਹੈ,
My mind is filled with the Mantra of the Holy Saints,
साधह मंत्रु मोरलो मनूआ ॥
LINE 07
ਤਾਤੇਗਤੁਹੋਏਤ੍ਰੈਗੁਨੀਆ੨॥॥
ਉਸ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਹੈ ॥੨॥
and I have risen above the three qualities||2||
ता ते गतु होए त्रै गुनीआ ॥२॥
LINE 08
ਭਗਤਹਦਰਸੁਦੇਖਿਨੈਨਰੰਗਾ॥
ਸੰਤ ਜਨਾਂ ਦਾ ਦਰਸਨ ਕਰ ਕੇ ਮੇਰੀਆਂ ਅੱਖਾਂ ਵਿਚ (ਅਜਿਹਾ) ਪ੍ਰੇਮ ਪੈਦਾ ਹੋ ਗਿਆ ਹੈ,
Gazing upon the Blessed Vision, the Darshan of God's devotees, my eyes are filled with love.
भगतह दरसु देखि नैन रंगा ॥
LINE 09
ਲੋਭਮੋਹਤੂਟੇਭ੍ਰਮਸੰਗਾ੩॥॥
ਕਿ ਲੋਭ ਮੋਹ ਭਟਕਣਾ ਦਾ ਸਾਥ (ਮੇਰੇ ਅੰਦਰੋਂ) ਮੁੱਕ ਗਿਆ ਹੈ ॥੩॥
Greed and attachment are gone, along with doubt. ||3||
लोभ मोह तूटे भ्रम संगा ॥३॥
LINE 10
ਕਹੁਨਾਨਕਸੁਖਸਹਜਅਨੰਦਾ॥
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ।
Says Nanak, I have found intuitive peace, poise and bliss.
कहु नानक सुख सहज अनंदा ॥
LINE 11
ਖੋਲਿੑਭੀਤਿਮਿਲੇਪਰਮਾਨੰਦਾ੪੧੪॥॥॥
(ਮੇਰੇ ਅੰਦਰੋਂ ਹਉਮੈ ਦੀ) ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਜੀ ਮੈਨੂੰ ਮਿਲ ਪਏ ਹਨ ॥੪॥੧੪॥
Tearing down the wall, I have met the Lord, the Embodiment of Supreme Bliss. ||4||14||
खोलि भीति मिले परमानंदा ॥४॥१४॥
GURBANI.WORLD