ਗਜ ਮ੍ਰਿਗ ਮੀਨ ਪਤੰਗ ਅਲਿ ਇਕਤੁ ਇਕਤੁ ਰੋਗਿ ਪਚੰਦੇ ।

ਵਾਰ ੫ ਭਾਈ ਗੁਰਦਾਸ ਜੀ ਅੰਗ 5
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਜਮ੍ਰਿਗਮੀਨਪਤੰਗਅਲਿਇਕਤੁਇਕਤੁਰੋਗਿਪਚੰਦੇ।
ਹਾਥੀ, ਮ੍ਰਿਗ, ਮੱਛੀ, ਭੰਭਟ, ਭੌਰਾ ਇਕ ਇਕ ਰੋਗ ਨਾਲ ਮਰਦੇ ਹਨ। (ਹਾਥੀ ਨੂੰ ਸਪਰਸ਼ ਦਾ, ਮ੍ਰਿਗ ਨੂੰ ਸ਼ਬਦ ਦਾ, ਮੱਛੀ ਨੂੰ ਰਸ ਦਾ, ਭੰਭਟ ਨੂੰ ਰੂਪ ਦਾ, ਭੌਰੇ ਨੂੰ ਗੰਧ ਦਾ ਰੋਗ ਚੰਬੜਿਆ ਹੋਇਆ ਹੈ)।
Elephant, deer, fish, moth and black bee have one disease each, namely, attraction for lust, sound, enjoyment, beautiful appearance and fragrance respectively, and they are consumed by them.
गज म्रिग मीन पतंग अलि इकतु इकतु रोगि पचंदे ।
LINE 02
ਮਾਣਸਦੇਹੀਪੰਜਿਰੋਗਪੰਜੇਦੂਤਕੁਸੂਤਕਰੰਦੇ।
ਮਨੁੱਖ ਦੇਹੀ ਵਿਚ ਪੰਜੇ ਰੋਗ ਹਨ, ਪੰਜੇ ਦੂਤ ਉਪੱਦਰ ਕਰਦੇ ਹਨ।
But the man has all the five ailments and these five always create turbulences in his life.
माणस देही पंजि रोग पंजे दूत कुसूत करंदे ।
LINE 03
ਆਸਾਮਨਸਾਡਾਇਣੀਹਰਖਸੋਗਬਹੁਰੋਗਵਧੰਦੇ।
(ਇਨ੍ਹਾਂ ਤੋਂ ਵਧੀਕ) ਆਸਾ, ਮਨਸਾ, ਡੈਣਾਂ, ਹਰਖ ਤੇ ਸੋਗ (ਕੁਪੱਥ) ਰੋਗ ਨੂੰ ਬਹੁਤ ਵਧਾਉਣ ਵਾਲੇ ਹਨ।
The witches in the form of hope and desires and the happiness and sorrows further aggravate the diseases.
आसा मनसा डाइणी हरख सोग बहु रोग वधंदे ।
LINE 04
ਮਨਮੁਖਦੂਜੈਭਾਇਲਗਿਭੰਭਲਭੂਸੇਖਾਇਭਵੰਦੇ।
ਮਨਮੁਖ ਦੂਜੇ ਭਾਵ ਨੂੰ ਲੱਗਕੇ ਭਟਕਾਂ ਖਾਂਦੇ ਭੌਂਦੇ ਹਨ।
Controlled by dualism, the deluded manmukh runs here and there.
मनमुख दूजै भाइ लगि भंभलभूसे खाइ भवंदे ।
LINE 05
ਸਤਿਗੁਰਸਚਾਪਾਤਸਾਹਗੁਰਮੁਖਿਗਾਡੀਰਾਹੁਚਲੰਦੇ।
ਸਤਿਗੁਰ ਸੱਚਾ ਪਾਤਸ਼ਾਹ ਹੈ, ਗੁਰਮੁਖ (ਜਨ ਉਨ੍ਹਾਂ ਦੇ) ਗਾਡੀ ਰਾਹ ਪਰ ਤੁਰਦੇ ਹਨ।
The true Guru is the true king and the gurmukhs move on the highway pointed out by Him.
सतिगुर सचा पातसाह गुरमुखि गाडी राहु चलंदे ।
LINE 06
ਸਾਧਸੰਗਤਿਮਿਲਿਚਲਣਾਭਜਿਗਏਠਗਚੋਰਡਰੰਦੇ।
(ਓਹ) ਸਾਣ ਸੰਗਤ ਵਿਖੇ ਮਿਲਕੇ ਚਲਦੇ ਹਨ (ਇਸੇ ਕਾਰਣ ਪੰਜ ਵਿਸ਼ੇ ਅਤੇ ਹਰਖ ਸੋਗ ਆਦਿ) ਚੋਰ ਠੱਗਣ ਹਾਰੇ ਡਰਕੇ ਭੱਜ ਜਾਂਦੇ ਹਨ।
Moving along with and in the holy congregation,
साधसंगति मिलि चलणा भजि गए ठग चोर डरंदे ।
LINE 07
ਲੈਲਾਹਾਨਿਜਿਘਰਿਨਿਬਹੰਦੇ੨੦।।
(ਗੁਰਮੁਖ ਜਨਮ ਦਾ) ਲਾਭ ਲੈਕੇ ਸ੍ਵੈਸਰੂਪ ਵਿਖੇ ਨਿਵਾਸ ਕਰਦੇ ਹਨ।
the theives and cheats in the form of lust for materials run away.
लै लाहा निजि घरि निबहंदे ।२०।
GURBANI.WORLD