ਬੇੜੀ ਚਾੜਿ ਲੰਘਾਇਦਾ ਬਾਹਲੇ ਪੂਰ ਮਾਣਸ ਮੋਹਾਣਾ ।

ਵਾਰ ੫ ਭਾਈ ਗੁਰਦਾਸ ਜੀ ਅੰਗ 5
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬੇੜੀਚਾੜਿਲੰਘਾਇਦਾਬਾਹਲੇਪੂਰਮਾਣਸਮੋਹਾਣਾ।
ਬੇੜੀ ਪੁਰ ਚੜ੍ਹਾਕੇ ਇਕ (ਮੁਹਾਣਾ) ਮਲਾਹ ਬਾਹਲੇ ਮਨੁਖਾਂ ਦੇ ਪੂਰ ਨੂੰ (ਨਦੀ ਥੋਂ) ਪਾਰ ਕਰਦਾ ਹੈ (ਭਾਵ ਸਤਿਗੁਰੂ ਇਕ ਹੀ ਲੱਖਾਂ) ਸੰਗਤਾਂ ਨੂੰ ਭਗਤੀ ਦੀ ਬੇੜੀ ਪੁਰ ਚੜ੍ਹਾਕੇ ਸੰਸਾਰ ਨਦੀ ਥੋਂ ਪਾਰ ਕਰ ਦਿੰਦੇ ਹਨ)।
Only one person ferries across many a man.
बेड़ी चाड़ि लंघाइदा बाहले पूर माणस मोहाणा ।
LINE 02
ਆਗੂਇਕੁਨਿਬਾਹਿਦਾਲਸਕਰਸੰਗਸਾਹਸੁਲਤਾਣਾ।
ਇਕੋ ਆਗੂ ਸੁਲਤਾਨਾਂ ਤੇ ਪਾਤਸ਼ਾਹਾਂ ਦੇ ਲਸ਼ਕਰਾਂ ਦੇ ਸੰਗ ਨੂੰ ਨਿਬਾਹ ਲੈਂਦਾ ਹੈ।
The one commander of the imperial army gets the whole task executed.
आगू इकु निबाहिदा लसकर संग साह सुलताणा ।
LINE 03
ਫਿਰੈਮਹਲੈਪਾਹਰੂਹੋਇਨਿਚਿੰਦਸਵਨਿਪਰਧਾਣਾ।
ਇਕ ਪਹਿਰਾ ਦੇਣ ਵਾਲਾ (ਸਾਰੇ) ਮਹੱਲੇ ਵਿਚ (ਰਾਤ) ਚੌਂਕੀ ਦਿੰਦਾ ਹੈ, ਅਮੀਰ ਲੋਕ (ਚੋਰਾਂ ਥੋਂ) ਨਿਚਿੰਤ ਹੋਕੇ ਸੌ ਜਾਂਦੇ ਹਨ।
Because of only one watchman in the locality, all the rich persons sleep free from any anxiety.
फिरै महलै पाहरू होइ निचिंद सवनि परधाणा ।
LINE 04
ਲਾੜਾਇਕੁਵੀਵਾਹੀਐਬਾਹਲੇਜਾਞੀਂਕਰਿਮਿਹਮਾਣਾ।
ਲਾੜਾ ਇਕ ਵਿਆਹੀਦਾ ਹੈ (ਪਰ ਉਸ ਇਕ ਦੀ ਖ਼ਾਤਰ) ਬਹੁਤੇ ਜਾੀਂ ਪਰਾਹੁਣੇ ਕਹੀਦੇ ਹਨ (ਭਾਵ ਆਦਰ ਪਾਉਂਦੇ ਹਨ)।
Guests in the marriage party remain many but the marriage is solemnised of one person.
लाड़ा इकु वीवाहीऐ बाहले जाञीं करि मिहमाणा ।
LINE 05
ਪਾਤਿਸਾਹੁਇਕੁਮੁਲਕਵਿਚਿਹੋਰੁਪ੍ਰਜਾਹਿੰਦੂਮੁਸਲਮਾਣਾ।
ਪਾਤਸ਼ਾਹ ਤਾਂ ਦੇਸ਼ ਵਿਚ ਇਕੋ ਹੁੰਦਾ ਹੈ (ਉਸਦੀ) ਪਰਜਾ ਹਿੰਦੂ ਮੁਸਲਮਾਨ (ਅਨੇਕ) ਹੁੰਦੀ ਹੈ।
The emperor in the country happens to be one and the rest are the public in the forms of Hindus and Muslims.
पातिसाहु इकु मुलक विचि होरु प्रजा हिंदू मुसलमाणा ।
LINE 06
ਸਤਿਗੁਰੁਸਚਾਪਾਤਿਸਾਹੁਸਾਧਸੰਗਤਿਗੁਰੁਸਬਦੁਨੀਸਾਣਾ।
ਸਤਿਗੁਰ ਸੱਚਾ ਪਾਤਸ਼ਾਹ ਹੈ, ਸਾਧ ਸੰਗਤ (ਸਭਾ ਹੈ) ਗੁਰੂ ਗੁਰ ਸਬਦ (ਦਾ) ਪਰਵਾਨਾ (ਦੇਕੇ ਸੰਸਾਰ ਥੋਂ ਪਾਰ ਕਰ ਦਿੰਦੇ ਹਨ)।
Similarly the true Guru Emperor is one and the holy congregation and the Guru word-sabad are His identification marks.
सतिगुरु सचा पातिसाहु साधसंगति गुरु सबदु नीसाणा ।
LINE 07
ਸਤਿਗੁਰਪਰਣੈਤਿਨਕੁਰਬਾਣਾ੨੧੫।।।
(ਜੋ) ਸਤਿਗੁਰੂ ਦਾ ਆਸਰਾ (ਲੈਂਦੇ ਹਨ) ਉਨ੍ਹਾਂ ਥੋਂ ਕੁਰਬਾਣ ਹਾਂ।
I sacrifice myself unto them who seek the shelter of the true Guru.
सतिगुर परणै तिन कुरबाणा ।२१।५।
GURBANI.WORLD