ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਕਹਾਕਰੋਮੈਜਾਉਕਤਲਗੈਨਿਗੋਡੇਨੈਨ॥
ਕੀ ਕਰਾਂ, ਮੈਂ ਕਿਥੇ ਜਾਵਾਂ? (ਮੇਰੇ) ਭੈੜੇ ਨੈਣ ਲਗ ਗਏ ਹਨ।
कहा करो मै जाउ कत लगै निगोडे नैन ॥
LINE 03
ਬਿਨੁਹੇਰੇਕਲਨਪਰੈਨਿਰਖਤਲਾਗਤਚੈਨ੪੬॥॥
(ਉਸ ਨੂੰ) ਬਿਨਾ ਦੇਖਿਆਂ ਚੈਨ ਨਹੀਂ ਪੈਂਦਾ ਅਤੇ ਵੇਖਣ ਨਾਲ ਸੁਖ ਦਾ ਅਨੁਭਵ ਹੁੰਦਾ ਹੈ ॥੪੬॥
बिनु हेरे कल न परै निरखत लागत चैन ॥४६॥
LINE 04
ਬਿਨਦੇਖੇਮਹਬੂਬਕੇਪਲਕਲਗਤਹੈਜਾਮ॥
ਬਿਨਾ ਮਹਿਬੂਬ ਨੂੰ ਵੇਖੇ ਇਕ ਪਲਕ ਵੀ ਪਹਿਰ ਜਿੰਨਾ ਲਗਦਾ ਹੈ।
बिन देखे महबूब के पलक लगत है जाम ॥
LINE 05
ਤਬਸਰਦਾਰਪਰੀਹੁਤੀਅਬਇਹਭਈਗੁਲਾਮ੪੭॥॥
ਤਦੋਂ ਇਹ ਸ਼ਾਹ ਪਰੀ ਸੀ, ਹੁਣ ਇਹ ਗ਼ੁਲਾਮ ਬਣ ਕੇ ਰਹਿ ਗਈ ਹੈ ॥੪੭॥
तब सरदार परी हुती अब इह भई गुलाम ॥४७॥
LINE 06
ਕਹਾਕਰੌਕਾਸੌਕਹੌਕਹੇਨਆਵਤਬੈਨ॥
(ਮੈਂ) ਕੀ ਕਰਾਂ, ਕਿਸ ਨੂੰ ਕਹਾਂ? (ਮੈਥੋਂ) ਗੱਲ ਨਹੀਂ ਕੀਤੀ ਜਾ ਰਹੀ।
कहा करौ का सौ कहौ कहे न आवत बैन ॥
LINE 07
ਬਿਨੁਦੇਖੇਮਹਬੂਬਕੇਭਏਜਹਮਤੀਨੈਨ੪੮॥॥
ਬਿਨਾ ਮਹਿਬੂਬ ਨੂੰ ਵੇਖਿਆਂ ਨੈਣ ਰੋਗੀ ('ਜਹਮਤੀ') ਹੋ ਗਏ ਹਨ ॥੪੮॥
बिनु देखे महबूब के भए जहमती नैन ॥४८॥
GURBANI.WORLD