ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1187
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਪਲਕਨਇਤਉਤਜਾਇਨੈਨਐਸੇਲਗੇ॥
ਨੈਣ ਅਜਿਹੇ ਲਗੇ ਹਨ ਕਿ ਪਲ ਭਰ ਲਈ ਵੀ ਇਧਰ ਉਧਰ ਨਹੀਂ ਜਾਂਦੇ (ਭਾਵ ਵੇਖਦੇ)।
पलक न इत उत जाइ नैन ऐसे लगे ॥
LINE 03
ਪਿਯਦੇਖਨਕੇਪ੍ਰੇਮਦੋਊਇਹਬਿਧਿਪਗੇ॥
ਪ੍ਰੀਤਮ ਨੂੰ ਵੇਖਣ ਲਈ ਇਹ ਦੋਵੇਂ ਉਸ ਦੇ ਪ੍ਰੇਮ ਵਿਚ ਮਗਨ ਹੋ ਗਏ ਹਨ।
पिय देखन के प्रेम दोऊ इह बिधि पगे ॥
LINE 04
ਲਗਨਲਾਗਿਮੁਰਿਗਈਨਿਗੋਡਿਨਛੂਟਈ॥
ਮੇਰੀ (ਅਜਿਹੀ) ਲਗਨ ਲਗ ਗਈ ਹੈ ਕਿ ਭੈੜੀ ਛੁਟਦੀ ਹੀ ਨਹੀਂ।
लगन लागि मुरि गई निगोडि न छूटई ॥
LINE 05
ਹੋਨੈਕੁਨਿਹਾਰੇਬਿਨੁਸਖਿਪ੍ਰਾਨਨਿਖੂਟਈ੪੯॥॥
ਹੇ ਸਖੀ! ਉਸ ਨੂੰ ਜ਼ਰਾ ਜਿੰਨਾ ਵੇਖੇ ਬਿਨਾ (ਮੇਰੇ) ਪ੍ਰਾਣ ਨਿਕਲਦੇ ਜਾ ਰਹੇ ਹਨ ॥੪੯॥
हो नैकु निहारे बिनु सखि प्रान निखूटई ॥४९॥
LINE 06
ਛੁਟਤਛੁਟਾਏਨਾਹਿਨਿਗੋਡੇਜਹਲਗੇ॥
ਭੈੜੇ ਅਜਿਹੇ ਲਗੇ ਹਨ ਕਿ ਹਟਾਇਆ ਹਟਦੇ ਨਹੀਂ ਹਨ।
छुटत छुटाए नाहि निगोडे जह लगे ॥
LINE 07
ਪਲਕਨਇਤਉਤਹੋਇਪ੍ਰੇਮਪਿਯਕੇਪਗੇ॥
ਪ੍ਰੀਤਮ ਦੇ ਪ੍ਰੇਮ ਵਿਚ ਮਗਨ ਹੋਣ ਕਾਰਨ ਪਲਕ ਭਰ ਵੀ ਇਧਰ ਉਧਰ ਨਹੀਂ ਜਾਂਦੇ।
पलक न इत उत होइ प्रेम पिय के पगे ॥
LINE 08
ਜਹਾਲਗੇਏਨੈਨਤਹੀਕੈਹ੍ਵੈਰਹੇ॥
ਜਿਥੇ ਵੀ ਇਹ ਨੈਣ ਲਗ ਗਏ ਹਨ, ਉਥੋਂ ਦੀ ਹੀ ਹੋ ਕੇ ਰਹਿ ਗਏ ਹਨ।
जहा लगे ए नैन तही कै ह्वै रहे ॥
LINE 09
ਹੋਫਿਰਿਆਵਨਕੇਨਾਹਿਕਬਿਨਐਸੇਕਹੇ੫੦॥॥
ਕਵੀਆਂ ਨੇ ਇਸ ਤਰ੍ਹਾਂ ਕਿਹਾ ਹੈ (ਕਿ ਇਹ ਜਿਥੇ ਲਗ ਗਏ) ਫਿਰ ਉਥੋਂ ਪਰਤਦੇ ਨਹੀਂ ਹਨ ॥੫੦॥
हो फिरि आवन के नाहि कबिन ऐसे कहे ॥५०॥
GURBANI.WORLD