LINE 01
ਅਥਨਿਹਕਲੰਕੀਚੌਬੀਸਵੌਅਵਤਾਰਕਥਨੰ॥
ਹੁਣ ਨਿਹਕਲੰਕੀ ਚੌਬੀਸਵੇਂ ਅਵਤਾਰ ਦਾ ਕਥਨ
Now begins the description of Nihkalanki, the twenty-fourth incarnation
अथ निहकलंकी चौबीसवौ अवतार कथनं ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਅਬਮੈਮਹਾਸੁਧਮਤਿਕਰਿਕੈ॥
ਹੁਣ ਮੈਂ ਬੁੱਧੀ ਨੂੰ ਬਹੁਤ ਚੰਗੀ ਤਰ੍ਹਾਂ ਸ਼ੁੱਧ ਕਰ ਕੇ
अब मै महा सुध मति करि कै ॥
LINE 04
ਕਹੋਕਥਾਚਿਤੁਲਾਇਬਿਚਰਿਕੈ॥
ਅਤੇ ਚਿਤ ਲਗਾ ਕੇ ਵਿਚਾਰ ਪੂਰਵਕ ਕਥਾ ਕਹਿੰਦਾ ਹਾ
कहो कथा चितु लाइ बिचरि कै ॥
LINE 05
ਚਉਬੀਸਵੋਕਲਕੀਅਵਤਾਰਾ॥
ਕਿ (ਵਿਸ਼ਣੂ ਦਾ) ਚੌਬੀਸਵਾਂ ਅਵਤਾਰ ਕਲਕੀ ਹੈ
चउबीसवो कलकी अवतारा ॥
LINE 06
ਤਾਕਰਕਹੋਪ੍ਰਸੰਗਸੁਧਾਰਾ੧॥॥
ਅਤੇ ਉਸ ਦਾ ਪ੍ਰਸੰਗ ਸੰਵਾਰ ਕੇ ਕਹਿੰਦਾ ਹਾਂ ॥੧॥
Now, I purging my intellect, relate the story with full concentration of Kalki, the twenty –fourth incarnation and describe his episode, while emending it.1.
ता कर कहो प्रसंग सुधारा ॥१॥
LINE 07
ਭਾਰਾਕ੍ਰਿਤਹੋਤਜਬਧਰਣੀ॥
ਜਦ ਧਰਤੀ, (ਪਾਪਾ ਦੇ) ਭਾਰ ਨਾਲ ਦੁਖੀ ਹੋ ਜਾਂਦੀ ਹੈ
भाराक्रित होत जब धरणी ॥
LINE 08
ਪਾਪਗ੍ਰਸਤਕਛੁਜਾਤਨਬਰਣੀ॥
ਤਾਂ ਉਸ ਪਾਪਾਂ ਨਾਲ ਗ੍ਰਸੀ ਦਾ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ।
When the earth is pressed downward by the weight of sin and her suffering becomes indescribeable
पाप ग्रसत कछु जात न बरणी ॥
LINE 09
ਭਾਤਿਭਾਤਿਤਨਹੋਤਉਤਪਾਤਾ॥
ਭਾਂਤ ਭਾਂਤ ਦੇ ਉਪਦ੍ਰਵ ਜਾਂ ਖ਼ਰਾਬੀਆਂ ਹੁੰਦੀਆਂ ਹਨ
भाति भाति तन होत उतपाता ॥
LINE 10
ਪੁਤ੍ਰਹਿਸੇਜਿਸੋਵਤਲੈਮਾਤਾ੨॥॥
ਅਤੇ ਮਾਂ ਪੁੱਤਰ ਨੂੰ ਲੈ ਕੇ ਸੇਜ-ਸੁਖ ਮਾਣਦੀ ਹੈ ॥੨॥
Several types of crimes are committed and the mother sleeps for the sexual enjoyment with her son in the same bed.2.
पुत्रहि सेजि सोवत लै माता ॥२॥
LINE 11
ਸੁਤਾਪਿਤਾਤਨਰਮਤਨਿਸੰਕਾ॥
ਪੁੱਤਰੀ ਪਿਤਾ ਨਾਲ ਨਿਰਸੰਕੋਚ ਰਮਣ ਕਰਦੀ ਹੈ
सुता पिता तन रमत निसंका ॥
LINE 12
ਭਗਨੀਭਰਤਭ੍ਰਾਤਕਹੁਅੰਕਾ॥
ਅਤੇ ਭੈਣ ਭਰਾ ਨੂੰ ਜਫੀ ਪਾਉਂਦੀ ਹੈ।
The daughter unhesitatingly enjoys with her father and the sister embraces her brother
भगनी भरत भ्रात कहु अंका ॥
LINE 13
ਭ੍ਰਾਤਬਹਨਤਨਕਰਤਬਿਹਾਰਾ॥
ਭਰਾ ਭੈਣ ਨਾਲ ਕਾਮ-ਕਰਮ ਕਰਦਾ ਹੈ
भ्रात बहन तन करत बिहारा ॥
LINE 14
ਇਸਤ੍ਰੀਤਜੀਸਕਲਸੰਸਾਰਾ੩॥॥
ਅਤੇ ਸਾਰੇ ਸੰਸਾਰ ਨੇ (ਵਿਆਹੀ ਹੋਈ) ਇਸਤਰੀ ਨੂੰ ਤਿਆਗ ਦਿੱਤਾ ਹੈ ॥੩॥
The brighter enjoys the body of the sister and the whole world relinquishes the wife/3.
इसत्री तजी सकल संसारा ॥३॥
LINE 15
ਸੰਕਰਬਰਣਪ੍ਰਜਾਸਭਹੋਈ॥
ਸਾਰੀ ਪ੍ਰਜਾ ਵਰਣ-ਸੰਕਰ (ਮਿਸ਼ਰਿਤ) ਹੋ ਗਈ ਹੈ।
संकर बरण प्रजा सभ होई ॥
LINE 16
ਏਕਗ੍ਰਯਾਤਕੋਰਹਾਨਕੋਈ॥
ਇਕ (ਜਾਤਿ ਦੀ) ਪਛਾਣ ਵਾਲਾ ਕੋਈ ਨਹੀਂ ਰਿਹਾ।
The whole subjects become hybrid and no one knows the other
एक ग्रयात को रहा न कोई ॥
LINE 17
ਅਤਿਬਿਭਚਾਰਫਸੀਬਰਨਾਰੀ॥
ਸ੍ਰੇਸ਼ਠ (ਘਰਾਂ ਦੀਆਂ) ਇਸਤਰੀਆਂ ਬਹੁਤ ਵਿਭਚਾਰ ਵਿਚ ਫਸ ਗਈਆਂ ਹਨ
अति बिभचार फसी बर नारी ॥
LINE 18
ਧਰਮਰੀਤਕੀਪ੍ਰੀਤਿਬਿਸਾਰੀ੪॥॥
ਅਤੇ ਧਰਮ ਆਧਾਰਿਤ ਪ੍ਰੀਤ ਦੀ ਰੀਤ ਭੁਲਾ ਦਿੱਤੀ ਹੈ ॥੪॥
The beautiful women are engrossed in adultery and forget the real love and the traditions of religion.4.
धरम रीत की प्रीति बिसारी ॥४॥
LINE 19
ਘਰਿਘਰਿਝੂਠਅਮਸਿਆਭਈ॥
ਘਰ ਘਰ ਵਿਚ ਕੂੜ ਦੀ ਮਸਿਆ ਪਸਰੀ ਹੋਈ ਹੈ
घरि घरि झूठ अमसिआ भई ॥
LINE 20
ਸਾਚਕਲਾਸਸਿਕੀਦੁਰਗਈ॥
ਅਤੇ ਸੱਚ ਰੂਪ ਚੰਦ੍ਰਮਾ ਦੀ ਕਲਾ ਲੁਕ ਛਿਪ ਗਈ ਹੈ।
In every home, in the dark night of falsehood, the phases of the moon of truth are hidden
साच कला ससि की दुर गई ॥
LINE 21
ਜਹਤਹਹੋਨਲਗੇਉਤਪਾਤਾ॥
ਜਿਥੇ ਕਿਥੇ ਉਪਦ੍ਰਵ ਹੋਣ ਲਗੇ ਹਨ
जह तह होन लगे उतपाता ॥
LINE 22
ਭੋਗਤਪੂਤਸੇਜਿਚੜਿਮਾਤਾ੫॥॥
ਅਤੇ ਪੁੱਤਰ ਮਾਤਾ ਨਾਲ ਸੇਜ-ਸੁਖ ਮਾਣਨ ਲਗਾ ਹੈ ॥੫॥
The crimes are committed everywhere and the son comes to the bed of his mother and enjoys her.5.
भोगत पूत सेजि चड़ि माता ॥५॥
LINE 23
ਢੂੰਢਤਸਾਚਨਕਤਹੂੰਪਾਯਾ॥
ਢੂੰਢਣ ਤੇ ਵੀ ਕਿਤੋਂ ਸੱਚ ਨਹੀਂ ਮਿਲਦਾ
ढूंढत साच न कतहूं पाया ॥
LINE 24
ਝੂਠਹੀਸੰਗਸਬੋਚਿਤਲਾਯਾ॥
ਅਤੇ ਸਭ ਨੇ (ਆਪਣਾ) ਚਿਤ ਝੂਠ ਵਿਚ ਹੀ ਲਗਾਇਆ ਹੋਇਆ ਹੈ।
The truth is not seen even on search and the mind of everyone is absorbed in falsehood
झूठ ही संग सबो चित लाया ॥
LINE 25
ਭਿੰਨਭਿੰਨਗ੍ਰਿਹਗ੍ਰਿਹਮਤਹੋਈ॥
(ਅਜਿਹੀ ਹਾਲਤ ਵਿਚ) ਘਰ ਘਰ ਵਿਚ ਵਖੋ ਵਖਰੇ ਮਤ ਹੋ ਜਾਣਗੇ
भिंन भिंन ग्रिह ग्रिह मत होई ॥
LINE 26
ਸਾਸਤ੍ਰਸਿਮ੍ਰਿਤਛੁਐਨਕੋਈ੬॥॥
ਅਤੇ ਸ਼ਾਸਤ੍ਰ ਤੇ ਸਮ੍ਰਿਤੀਆਂ ਨੂੰ ਕੋਈ ਛੋਹੇਗਾ ਵੀ ਨਹੀਂ ॥੬॥
In every home, there Shastras and Smritis.6.
सासत्र सिम्रित छुऐ न कोई ॥६॥
LINE 27
ਹਿੰਦਵਕੋਈਨਤੁਰਕਾਰਹਿਹੈ॥
(ਸੱਚਾ) ਹਿੰਦੂ ਅਤੇ ਮੁਸਲਮਾਨ ਕੋਈ ਵੀ ਨਹੀਂ ਰਹੇਗਾ
हिंदव कोई न तुरका रहि है ॥
LINE 28
ਭਿਨਭਿਨਘਰਿਘਰਿਮਤਗਹਿਹੈ॥
ਅਤੇ ਘਰ ਘਰ ਵਿਚ ਵਖਰੇ ਵਖਰੇ ਮਤ ਧਾਰੇ ਗਏ ਹੋਣਗੇ।
There will neither be a true Hindu nor a true Muslim, there will be diverse in every home
भिन भिन घरि घरि मत गहि है ॥
LINE 29
ਏਕਏਕਕੇਪੰਥਨਚਲਿਹੈ॥
ਕੋਈ ਇਕ ਕਿਸੇ ਹੋਰ ਇਕ ਦੇ ਦਸੇ ਮਾਰਗ ਉਤੇ ਨਹੀਂ ਚਲੇਗਾ
एक एक के पंथ न चलि है ॥
LINE 30
ਏਕਏਕਕੀਬਾਤਉਥਲਿਹੈ੭॥॥
ਅਤੇ ਇਕ ਦੂਜੇ ਦੀ ਗੱਲ ਨੂੰ ਉਲਟ ਦੇਵੇਗਾ ॥੭॥
On one will follow the established religious paths and will oppose the saying of each other.7.
एक एक की बात उथलि है ॥७॥
LINE 31
ਭਾਰਾਕ੍ਰਿਤਧਰਾਸਬਹੁਇਹੈ॥
ਸਾਰੀ ਧਰਤੀ ਪਾਪਾਂ ਦੇ ਭਾਰ ਨਾਲ ਦੁਖੀ ਹੋ ਜਾਵੇਗੀ
भाराक्रित धरा सब हुइ है ॥
LINE 32
ਧਰਮਕਰਮਪਰਚਲੈਨਕੁਇਹੈ॥
ਅਤੇ ਧਰਮ-ਕਰਮ (ਦੇ ਮਾਰਗ) ਉਤੇ ਕੋਈ ਨਹੀਂ ਤੁਰੇਗਾ।
The earth will be pressed underneath with weight and no one will follow the follow the religious tenets
धरम करम पर चलै न कुइ है ॥
LINE 33
ਘਰਿਘਰਿਅਉਰਅਉਰਮਤਹੋਈ॥
ਘਰ ਘਰ ਵਿਚ ਹੋਰ ਹੋਰ ਹੀ ਮਤ ਹੋ ਜਾਣਗੇ
घरि घरि अउर अउर मत होई ॥
LINE 34
ਏਕਧਰਮਪਰਚਲੈਨਕੋਈ੮॥॥
ਅਤੇ ਇਕ ਧਰਮ ਉਤੇ ਕੋਈ ਵੀ ਨਹੀਂ ਚਲੇਗਾ ॥੮॥
There will be different beliefs in every home and no one will follow only one religion.8.
एक धरम पर चलै न कोई ॥८॥
GURBANI.WORLD