LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਹ੍ਵੈਕਰਿਕ੍ਰੋਧਜਬੈਸਿਵਜੂਤਿਹਭੂਪਤਿਕੋਤਿਨਬੈਨਸੁਨਾਯੋ॥
ਕ੍ਰੋਧਿਤ ਹੋ ਕੇ ਜਦੋਂ ਸ਼ਿਵ ਨੇ ਉਸ ਰਾਜੇ ਨੂੰ ਉਹ ਬਚਨ (ਕਹਿ ਕੇ) ਸੁਣਾਏ,
When, in anger, Shiva said this to the king, he did not understand this mystery
ह्वै करि क्रोध जबै सिव जू तिह भूपति को तिन बैन सुनायो ॥
LINE 03
ਭੂਪਲਖਿਯੋਨਹਿਭੇਦਕਛੂਸੁਲਖਿਯੋਚਿਤਚਾਹਤਹੋਸੋਊਪਾਯੋ॥
ਰਾਜੇ ਨੇ ਇਸ ਦਾ ਭੇਦ ਨਾ ਸਮਝਿਆ। ਇਹੀ ਸਮਝਿਆ ਕਿ (ਜੋ) ਚਿਤ ਵਿਚ ਚਾਹੁੰਦਾ ਸਾਂ, ਉਹੀ ਪਾ ਲਿਆ ਹੈ।
He thought that the desired boon had been bestowed upon him
भूप लखियो नहि भेद कछू सु लखियो चित चाहत हो सोऊ पायो ॥
LINE 04
ਬਾਗੇਕੇਭੀਤਰਫੂਲਿਗਯੋਭੁਜਦੰਡਨਕੋਅਤਿਓਜਜਨਾਯੋ॥
(ਆਪਣੇ) ਬਸਤ੍ਰਾਂ ਦੇ ਅੰਦਰ (ਖ਼ੁਸ਼ੀ ਨਾਲ) ਫੁਲ ਗਿਆ ਅਤੇ ਭੁਜਾਵਾਂ ਦਾ ਬਹੁਤ ਬਲ ਜਣਾਉਣ ਲਗਿਆ।
Within his forest, the king got puffed up, considering the strength of his arms
बागे के भीतर फूलि गयो भुज दंडन को अति ओज जनायो ॥
LINE 05
ਯੌਦਸਸੈਭੁਜਸ੍ਯਾਮਕਹੈਅਤਿਆਨੰਦਸੋਫਿਰਿਮੰਦਿਰਆਯੋ੨੧੯੧॥॥
(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਹਜ਼ਾਰ ਭੁਜਾਵਾਂ ਵਾਲਾ ਬਹੁਤ ਆਨੰਦਿਤ ਹੋ ਕੇ ਘਰ ਨੂੰ ਪਰਤ ਆਇਆ ॥੨੧੯੧॥
And in this way, Sahasarabahu came back to his home.2191.
यौ दस सै भुज स्याम कहै अति आनंद सो फिरि मंदिर आयो ॥२१९१॥
LINE 06
ਏਕਹੁਤੀਦੁਹਤਾਤਿਹਕੀਤਿਹਸੋਤਿਨਿਸਾਸੁਪਨੋਇਕੁਪਾਯੋ॥
ਉਸ ਦੀ ਇਕ ਪੁੱਤਰੀ ਸੀ। ਉਸ ਨੇ ਰਾਤ ਨੂੰ ਸੁਤਿਆਂ ਇਕ ਸੁਪਨਾ ਵੇਖਿਆ।
The king had a daughter
एक हुती दुहता तिह की तिह सोति निसा सुपनो इकु पायो ॥
LINE 07
ਮੈਨਸੋਰੂਪਅਨੂਪਸੀਮੂਰਤਿਸੋਇਹਕੇਚਲਿਮੰਦਿਰਆਯੋ॥
ਕਾਮ ਤੋਂ ਵੀ ਅਧਿਕ ਰੂਪ ਵਾਲਾ ਅਨੂਪਮ ਸ਼ਕਲ ਵਾਲਾ (ਇਕ ਵਿਅਕਤੀ) ਚਲ ਕੇ ਇਸ ਦੇ ਘਰ ਵਿਚ ਆਇਆ ਹੈ।
One day she dreamt that a very beautiful prince like the god of love had come to her home
मैन सो रूप अनूप सी मूरति सो इह के चलि मंदिर आयो ॥
LINE 08
ਭੋਗਕੀਯੋਤਿਹਸੋਮਿਲਿਕੈਇਨਿਚਿਤਬਿਖੈਅਤਿਹੀਸੁਖਪਾਯੋ॥
ਉਸ ਨਾਲ ਮਿਲ ਕੇ ਇਸ ਨੇ ਬਹੁਤ ਭੋਗ ਕੀਤਾ ਅਤੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
She went to bed with him and was greatly gratified
भोग कीयो तिह सो मिलि कै इनि चित बिखै अति ही सुख पायो ॥
LINE 09
ਚਉਕਪਰੀਨਹੀਪੀਯਪਿਖਿਯੋਕਬਿਸ੍ਯਾਮਕਹੈਤਿਨਸੋਕਜਨਾਯੋ੨੧੯੨॥॥
ਕਵੀ ਸ਼ਿਆਮ ਕਹਿੰਦੇ ਹਨ, (ਉਹ) ਚੌਂਕ ਕੇ (ਉਠ) ਬੈਠੀ, (ਪਰ) ਪ੍ਰਿਯ ਨੂੰ ਨਾ ਵੇਖ ਕੇ ਉਸ ਨੇ ਸੋਗ ਮੰਨਾਇਆ ॥੨੧੯੨॥
She, being startled, awoke and became agitated.2192.
चउक परी नही पीय पिखियो कबि स्याम कहै तिन सोक जनायो ॥२१९२॥
LINE 10
ਜਾਗਤਿਹੀਬਿਰਲਾਪਕੀਓਅਤਿਹੀਚਿਤਿਸੋਕਕੀਬਾਤਜਨਾਈ॥
ਜਾਗਦਿਆਂ ਹੀ (ਉਸ ਨੇ) ਵਿਰਲਾਪ ਸ਼ੁਰੂ ਕਰ ਦਿੱਤਾ ਅਤੇ ਚਿਤ ਵਿਚ ਗ਼ਮਗੀਨ ਹੋ ਗਈ।
On waking up, she lamented and grew greatly afflicted in her mind
जागति ही बिरलाप कीओ अति ही चिति सोक की बात जनाई ॥
LINE 11
ਅੰਗਨਮੈਡਗਰੀਸੀਫਿਰੈਪਤਿਕੀਕਰਿਕੈਮਨਮੈਦੁਚਿਤਾਈ॥
ਵੇਹੜੇ ਵਿਚ ਪਗਲੀ ਜਿਹੀ ਫਿਰਨ ਲਗ ਪਈ ਅਤੇ ਮਨ ਵਿਚ ਪਤੀ ਲਈ ਚਿੰਤਾ (ਦੁਬਿਧਾ) ਕਰਨ ਲਗੀ।
She began to feel pain in her limbs and endured dilemma in her mind regarding her husband
अंगन मै डगरी सी फिरै पति की करि कै मन मै दुचिताई ॥
LINE 12
ਪ੍ਰੇਤਲਗਿਯੋਕਿਧੌਪ੍ਰੀਤਲਗੀਕਿਕਛੂਅਬਯਾਠਗਮੂਰੀਸੀਖਾਈ॥
ਭੂਤ ਚੰਬੜ ਗਿਆ ਹੈ ਜਾਂ ਪ੍ਰੀਤ ਲਗ ਗਈ ਹੈ ਜਾਂ ਹੁਣ ਕੋਈ ਠਗਮੂਰੀ ਜਿਹੀ ਖਾ ਲਈ ਹੈ।
She moved as one having been robbed
प्रेत लगियो किधौ प्रीत लगी कि कछू अब या ठगमूरी सी खाई ॥
LINE 13
ਭਾਖਤਭੀਸਖੀਮੋਕਉਅਬੈਮੇਰੋਦੈਗਯੋਪ੍ਰੀਤਮਆਜਦਿਖਾਈ੨੧੯੩॥॥
ਕਹਿਣ ਲਗੀ, ਹੇ ਸਖੀ! ਅਜ ਮੈਨੂੰ ਹੁਣੇ ਹੀ ਮੇਰਾ ਪ੍ਰੀਤਮ ਦਿਖਾਈ ਦੇ ਗਿਆ ਹੈ ॥੨੧੯੩॥
She appeared to have been possessed by some ghost, she said to her friend, “O friend! I have seen today my beloved.”2193.
भाखत भी सखी मो कउ अबै मेरो दै गयो प्रीतम आज दिखाई ॥२१९३॥
LINE 14
ਏਤੀਹੀਕੈਬਤੀਯਾਮੁਖਤੇਗਿਰਭੂਪੈਪਰੀਸਭਸੁਧਿਭੁਲਾਈ॥
ਮੂੰਹੋਂ ਇੰਨੀ ਗੱਲ ਕਹਿ ਕੇ ਧਰਤੀ ਉਤੇ ਡਿਗ ਪਈ ਅਤੇ ਸਾਰੀ ਸੁੱਧ-ਬੁੱਧ ਭੁਲਾ ਦਿੱਤੀ।
Saying this, she fell down on the earth and lost consciousness
एती ही कै बतीया मुख ते गिर भू पै परी सभ सुधि भुलाई ॥
LINE 15
ਯੌਬਿਸੰਭਾਰਪਰੀਧਰਨੀਕਬਿਸ੍ਯਾਮਭਨੈਮਨੋਨਾਗਿਨਖਾਈ॥
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ, ਮਾਨੋ ਸੱਪਣੀ ਨੇ ਡੰਗ ਲਿਆ ਹੋਵੇ।
She fell down unconscious on the earth as if some female serpent had stung her
यौ बिसंभार परी धरनी कबि स्याम भनै मनो नागिन खाई ॥
LINE 16
ਮਾਨਹੁਅੰਤਸਮੋਪਹੁਚਿਯੋਇਹਦੈਗਯੋਪ੍ਰੀਤਮਸੋਤਿਦਿਖਾਈ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇਸ ਦਾ ਅੰਤ ਸਮਾਂ ਆ ਗਿਆ ਹੋਵੇ (ਕਿਉਂਕਿ ਇਸ ਨੂੰ) ਪ੍ਰੀਤਮ ਸੁਤਿਆਂ ਹੋਇਆ ਵਿਖਾਈ ਦੇ ਗਿਆ ਹੈ।
It appeared that she had seen her beloved in her last hour
मानहु अंत समो पहुचियो इह दै गयो प्रीतम सोति दिखाई ॥
LINE 17
ਤਉਲਗਿਚਿਤ੍ਰਰੇਖਾਜੁਹੁਤੀਸੁਸਖੀਇਹਕੀਇਹਕੇਢਿਗਿਆਈ੨੧੯੪॥॥
ਇਤਨੇ ਤਕ, ਉਸ ਦੀ ਚਿਤ੍ਰਰੇਖਾ ਨਾਂ ਦੀ ਜੋ ਸਖੀ ਸੀ, ਉਸ ਪਾਸ ਆ ਗਈ ॥੨੧੯੪॥
At that time, her friend named Chitrarekha reached near her.2194.
तउ लगि चित्र रेखा जु हुती सु सखी इह की इह के ढिगि आई ॥२१९४॥
GURBANI.WORLD