ਕਾਨ੍ਰਹ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 361
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨ੍ਰਹਬਾਚ॥
ਕਿਸ਼ਨ ਨੇ ਕਿਹਾ:
Speech of Krishna:
कान्रह बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਬਿਜਛਟਾਜਿਹਨਾਮਸਖੀਕੋਹੈਸੋਊਸਖੀਜਦੁਰਾਇਬੁਲਾਈ॥
ਜਿਸ ਸਖੀ ਦਾ ਨਾਂ 'ਬਿਜਛਟਾ' ਹੈ, ਉਸ ਸਖੀ ਨੂੰ ਸ੍ਰੀ ਕ੍ਰਿਸ਼ਨ ਨੇ ਬੁਲਾਇਆ।
Krishna called the young damsel named Vidhuchhata
बिजछटा जिह नाम सखी को है सोऊ सखी जदुराइ बुलाई ॥
LINE 04
ਅੰਗਪ੍ਰਭਾਜਿਹਕੰਚਨਸੀਜਿਹਤੇਮੁਖਚੰਦਛਟਾਛਬਿਪਾਈ॥
ਜਿਸ ਦਾ ਸ਼ਰੀਰ ਸੋਨੇ ਰੰਗਾ ਸੀ ਅਤੇ ਜਿਸ ਦੇ ਮੂੰਹ ਉਤੇ ਚਾਂਦਨੀ ਵਰਗੀ ਸੁੰਦਰਤਾ ਹੈ।
Her body glistened like gold and the glory of her face was like moon
अंग प्रभा जिह कंचन सी जिह ते मुख चंद छटा छबि पाई ॥
LINE 05
ਤਾਸੰਗਿਐਸੇਕਹਿਯੋਹਰਿਜੂਸੁਨਤੂਬ੍ਰਿਖਭਾਨਸੁਤਾਪਹਿਜਾਈ॥
ਉਸ ਨੂੰ ਕਿਸ਼ਨ ਨੇ ਇਸ ਤਰ੍ਹਾਂ ਕਿਹਾ, (ਹੇ ਸਖੀ!) ਸੁਣ, ਤੂੰ ਰਾਧਾ ਕੋਲ ਜਾ।
ता संगि ऐसे कहियो हरि जू सुन तू ब्रिखभान सुता पहि जाई ॥
LINE 06
ਪਾਇਨਪੈਬਿਨਤੀਅਨਕੈਅਤਿਹੇਤਕੇਭਾਵਸੋਲਿਆਉਮਨਾਈ੬੭੯॥॥
ਪੈਰੀਂ ਪੈ ਕੇ, ਬੇਨਤੀਆਂ ਕਰ ਕੇ ਅਤੇ ਬਹੁਤ ਹੀ ਪ੍ਰੇਮ ਭਾਵ ਜਤਾ ਕੇ (ਕਿਸੇ ਤਰ੍ਹਾਂ ਉਸ ਨੂੰ) ਮਨਾ ਕੇ ਲੈ ਆ ॥੬੭੯॥
Krishna called her and said, “You go to Radha and falling at her feet request her and persuade her to come.”679.
पाइन पै बिनतीअन कै अति हेत के भाव सो लिआउ मनाई ॥६७९॥
LINE 07
ਜਦੁਰਾਇਕੀਸੁਨਕੈਬਤੀਆਬ੍ਰਿਖਭਾਨਸੁਤਾਜੋਊਬਾਲਭਲੀਹੈ॥
ਉਸ ਨੇ ਕ੍ਰਿਸ਼ਨ ਦੀ ਗੱਲ ਸੁਣ ਕੇ, ਜੋ ਬਹੁਤ ਚੰਗੀ ਇਸਤਰੀ ਰਾਧਾ ਹੈ,
जदुराइ की सुन कै बतीआ ब्रिखभान सुता जोऊ बाल भली है ॥
LINE 08
ਰੂਪਮਨੋਸਮਸੁੰਦਰਮੈਨਕੇਮਾਨਹੁਸੁੰਦਰਿਕੰਜਕਲੀਹੈ॥
ਜਿਸ ਦਾ ਰੂਪ ਮਾਨੋ ਕਾਮਦੇਵ ਵਰਗਾ ਸੁੰਦਰ ਹੈ ਅਤੇ ਕਮਲ ਦੀ ਕਲੀ ਵਾਂਗ ਸੁੰਦਰ ਹੈ,
Listening to the words of Krishna, the king of Yadavas, the young damsel obeying him, started towards Radha, who is charming like the god of love and lotus,
रूप मनो सम सुंदर मैन के मानहु सुंदरि कंज कली है ॥
LINE 09
ਤਾਕੇਮਨਾਇਬੇਕਾਜਚਲੀਹਰਿਕੋਫੁਨਿਆਇਸਪਾਇਅਲੀਹੈ॥
ਉਸ ਨੂੰ ਮਨਾਉਣ ਲਈ ਸਖੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ ਚਲੀ ਹੈ।
ता के मनाइबे काज चली हरि को फुनि आइस पाइ अली है ॥
LINE 10
ਯੋਉਪਜੀਜੀਯਮੈਉਪਮਾਕਰਤੇਚਕਈਮਨੋਛੂਟਿਚਲੀਹੈ੬੮੦॥॥
ਉਸ ਦੀ ਉਪਮਾ (ਕਵੀ ਦੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ, ਮਾਨੋ ਹੱਥ ਵਿਚੋਂ ਚਕਵੀ ਛੁਟ ਕੇ ਉਡ ਚਲੀ ਹੋਵੇ ॥੬੮੦॥
In order to persuade her she moved like a disc slipping from the hand.680.
यो उपजी जीय मै उपमा कर ते चकई मनो छूटि चली है ॥६८०॥
GURBANI.WORLD