ਪਉੜੀ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 323
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਪ੍ਰਭੁਬੇਅੰਤੁਕਿਛੁਅੰਤੁਨਾਹਿਸਭੁਤਿਸੈਕਰਣਾ
ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ।
God is unlimited; He has no limit; He is the One who does everything.
प्रभु बेअंतु किछु अंतु नाहि सभु तिसै करणा ॥
LINE 03
ਅਗਮਅਗੋਚਰੁਸਾਹਿਬੋਜੀਆਂਕਾਪਰਣਾ
ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ।
The Inaccessible and Unapproachable Lord and Master is the Support of His beings.
अगम अगोचरु साहिबो जीआं का परणा ॥
LINE 04
ਹਸਤਦੇਇਪ੍ਰਤਿਪਾਲਦਾਭਰਣਪੋਖਣੁਕਰਣਾ
ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ।
Giving His Hand, He nurtures and cherishes; He is the Filler and Fulfiller.
हसत देइ प्रतिपालदा भरण पोखणु करणा ॥
LINE 05
ਮਿਹਰਵਾਨੁਬਖਸਿੰਦੁਆਪਿਜਪਿਸਚੇਤਰਣਾ
ਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।
He Himself is Merciful and Forgiving. Chanting the True Name, one is saved.
मिहरवानु बखसिंदु आपि जपि सचे तरणा ॥
LINE 06
ਜੋਤੁਧੁਭਾਵੈਸੋਭਲਾਨਾਨਕਦਾਸਸਰਣਾ੨੦॥॥
ਹੇ ਦਾਸ ਨਾਨਕ! (ਆਖ-) 'ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ' ॥੨੦॥
Whatever pleases You - that alone is good; slave Nanak seeks Your Sanctuary. ||20||
जो तुधु भावै सो भला नानक दास सरणा ॥२०॥
GURBANI.WORLD