ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤਿ ਇਕ ਟਕ ਪਗ ਡਗ ਮਗਿ ਸਾਵਧਾਨ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 413
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਏਕਚੀਟੀਪਾਛੈਕੋਟਚੀਟੀਚਲੀਜਾਤਿਇਕਟਕਪਗਡਗਮਗਿਸਾਵਧਾਨਹੈ।
ਜਿਸ ਭਾਂਤ ਇਕ ਕੀੜੀ ਤੇ ਪਿਛੇ ਪਿਛੇ ਕ੍ਰੋੜਾਂ ਹੀ ਕੀੜੀਆਂ ਤੁਰੀਆਂ ਜਾਯਾ ਕਰਦੀਆਂ ਹਨ ਤੇ ਇਕ ਟਕ ਇਕ ਸਾਰ ਇਕ ਪੈਰ ਡੋਲਨੋਂ ਓਨਾਂ ਦੇ ਸਾਵਧਾਨ ਰਹਿੰਦੇ ਹਨ।
Just as millions of ants follow the path blazed by an ant, walk on it very attentively without faltering a step;
जैसे एक चीटी पाछै कोट चीटी चली जाति इक टक पग डग मगि सावधान है ।
LINE 02
ਜੈਸੇਕੂੰਜਪਾਤਿਭਲੀਭਾਂਤਿਸਾਂਤਿਸਹਜਮੈਉਡਤਆਕਾਸਚਾਰੀਆਗੈਅਗਵਾਨਹੈ।
ਜਿਸ ਪ੍ਰਕਾਰ ਕੂੰਜਾਂ ਦੀ ਡਾਰ ਸਹਜ ਸਹਜ ਹੌਲੀ ਹੌਲੀ ਸ਼ਾਂਤੀ ਪੂਰਬਕ ਭਲੀ ਪ੍ਰਕਾਰ ਸੁੰਦ੍ਰ ਢੰਗ ਨਾਲ ਐਨ ਆਪਣੀ ਕਿਤਾਰ ਬਦੀ ਅੰਦਰ ਰਹਿੰਦੀ ਹੌਈ ਆਕਾਸ਼ ਚਾਰੀ ਆਕਾਸ਼ ਮਾਰਗ ਵਿਖੇ ਉਡੀ ਜਾਯਾ ਕਰਦੀ ਹੈ ਤੇ ਅਗੇ ਉਸ ਦਾ ਅਗਵਾਨ ਅਗਵਾਨੀ ਕਰਣਹਾਰਾ ਹੁੰਦਾ ਹੈ।
Just as cranes fly in a disciplined formation very cautiously in peace and patience and all of them are led by one crane;
जैसे कूंज पाति भली भांति सांति सहज मै उडत आकासचारी आगै अगवान है ।
LINE 03
ਜੈਸੇਮ੍ਰਿਗਮਾਲਚਾਲਚਲਤਟਲਤਨਾਹਿਜਤ੍ਰਤਤ੍ਰਅਗ੍ਰਭਾਗੀਰਮਤਤਤਧਿਆਨਹੈ।
ਜਿਸ ਭਾਂਤ ਮਿਰਗਾਂ ਦੀ ਡਾਰ ਚਾਲ ਆਪਣੀਆਂ ਚੌਕੜੀਆਂ ਭਰੀਂਦੀ ਚਲੀ ਦੀ ਹੀ ਚਲੀ ਜਾਦੀ ਹੈ ਤੇ ਬੰਦ ਨਹੀਂ ਅਰ ਜਤ੍ਰ ਜਿਧਰ ਨੂੰ ਅਗ੍ਰਭਾਗੀ ਰਮਤ ਓਸ ਡਾਰ ਦਾ ਆਗੂਆ ਜੱਥੇਦਾਰ ਰਮਦਾ ਚੌਕੜੀ ਭਰਦਾ ਚਲਦਾ ਹੈ ਤਤ੍ਰ ਤਿਸੇ ਹੀ ਪਾਸੇ ਨੂੰ ਤਤ ਤਿਸ ਸਾਰੀ ਡਾਰ ਦਾ ਧ੍ਯਾਨ ਰਹਿੰਦਾ ਹੈ; ਭਾਵ ਸਾਰੀ ਡਾਰ ਦੀ ਡਾਰ ਹੀ ਜੀਕੂੰ ਆਪਣੇ ਅਗੂਏ ਦੀ ਅਨੁਸਾਰਿਤਾ ਵਿਚ ਚਲਦੀ ਹੈ।
Just as a herd of deers never stagger from their sharp march following their leader and all proceed so very attentively,
जैसे म्रिगमाल चाल चलत टलत नाहि जत्र तत्र अग्रभागी रमत तत धिआन है ।
LINE 04
ਕੀਟੀਖਗਮ੍ਰਿਗਸਨਮੁਖਪਾਛੈਲਾਗੇਜਾਹਿਪ੍ਰਾਨੀਗੁਰਪੰਥਛਾਡਚਲਤਅਗਿਆਨਹੈ੪੧੩।।
ਤਿਸੀ ਪ੍ਰਕਾਰ ਸਤਿਗੁਰੂ ਦੇ ਘਰ ਭੀ ਅਗੂਏ ਦੀ ਅਗਵਾਨੀ ਵਿਚ ਚਲਣ ਦੀ ਮ੍ਰਯਾਦਾ ਹੈ ਸੋ ਜਦ ਕੀੜੀ ਆਦਿ ਜੀਵ ਜੰਤੂ ਕੂੰਜ ਆਦਿ ਪੰਖੀ ਤਥਾ ਹਿਰਣ ਆਦਿ ਪਸ਼ੂਆਂ ਵਰਗੇ ਜਿਸ ਨੂੰ ਅਪਣੇ ਸਨਮੁਖ ਰਹਿਣ ਹਾਰਾ ਅਗੂਆ ਥਾਪ ਲੈਂਦੇ ਹਨ ਤਾਂ ਫੇਰ ਓਸ ਦੇ ਸਦਾ ਪਿੱਛੇ ਹੀ ਲਗੇ ਜਾਯਾ ਕਰਦੇ ਹਨ; ਪਰ ਉਹ ਪ੍ਰਾਨੀ ਮਨੁੱਖ ਜੋ ਗੁਰੂ ਦੇ ਪੰਥ ਨੂੰ ਆਪਣਾ ਕਲ੍ਯਾਣ ਦਾਤਾ ਹੋਣ ਤੇ ਭੀ ਛੱਡ ਤੁਰਦੇ ਇਸ ਤੋਂ ਬੇਮੁਖਤਾ ਧਾਰਦੇ ਹਨ; ਏਹੋ ਹੀ ਮਹਾਨ ਅਗ੍ਯਾਨ = ਬੇਸਮਝੀ ਹੈ ॥੪੧੩॥
Ants, cranes and deers keep following their leader, but supreme leader of all the species who leaves the well defined path of the True Guru, is surely a fool and a highly ignorant person. (413)
कीटी खग म्रिग सनमुख पाछै लागे जाहि प्रानी गुर पंथ छाड चलत अगिआन है ।४१३।
GURBANI.WORLD