LINE 01
ਰਾਗੁਗਉੜੀਬੈਰਾਗਣਿ₁ਕਬੀਰਜੀ॥
ਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
Raag Gauree Bairaagan, Kabeer Jee:
रागु गउड़ी बैरागणि₁ कबीर जी ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਜੀਵਤਪਿਤਰਨਮਾਨੈਕੋਊਮੂਏਂਸਿਰਾਧਕਰਾਹੀ॥
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
He does not honor his ancestors while they are alive, but he holds feasts in their honor after they have died.
जीवत पितर न मानै कोऊ मूएं सिराध कराही ॥
LINE 04
ਪਿਤਰਭੀਬਪੁਰੇਕਹੁਕਿਉਪਾਵਹਿਕਊਆਕੂਕਰਖਾਹੀ੧॥॥
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
Tell me, how can his poor ancestors receive what the crows and the dogs have eaten up? ||1||
पितर भी बपुरे कहु किउ पावहि कऊआ कूकर खाही ॥१॥
LINE 05
ਮੋਕਉਕੁਸਲੁਬਤਾਵਹੁਕੋਈ॥
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।
If only someone would tell me what real happiness is!
मो कउ कुसलु बतावहु कोई ॥
LINE 06
ਕੁਸਲੁਕੁਸਲੁਕਰਤੇਜਗੁਬਿਨਸੈਕੁਸਲੁਭੀਕੈਸੇਹੋਈ੧॥॥ਰਹਾਉ॥
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
Speaking of happiness and joy, the world is perishing. How can happiness be found? ||1||Pause||
कुसलु कुसलु करते जगु बिनसै कुसलु भी कैसे होई ॥१॥ रहाउ ॥
LINE 07
ਮਾਟੀਕੇਕਰਿਦੇਵੀਦੇਵਾਤਿਸੁਆਗੈਜੀਉਦੇਹੀ॥
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
Making gods and goddesses out of clay, people sacrifice living beings to them.
माटी के करि देवी देवा तिसु आगै जीउ देही ॥
LINE 08
ਐਸੇਪਿਤਰਤੁਮਾਰੇਕਹੀਅਹਿਆਪਨਕਹਿਆਨਲੇਹੀ੨॥॥
(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
Such are your dead ancestors, who cannot ask for what they want. ||2||
ऐसे पितर तुमारे कहीअहि आपन कहिआ न लेही ॥२॥
LINE 09
ਸਰਜੀਉਕਾਟਹਿਨਿਰਜੀਉਪੂਜਹਿਅੰਤਕਾਲਕਉਭਾਰੀ॥
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
You murder living beings and worship lifeless things; at your very last moment, you shall suffer in terrible pain.
सरजीउ काटहि निरजीउ पूजहि अंत काल कउ भारी ॥
LINE 10
ਰਾਮਨਾਮਕੀਗਤਿਨਹੀਜਾਨੀਭੈਡੂਬੇਸੰਸਾਰੀ੩॥॥
(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥
You do not know the value of the Lord's Name; you shall drown in the terrifying world-ocean. ||3||
राम नाम की गति नही जानी भै डूबे संसारी ॥३॥
LINE 11
ਦੇਵੀਦੇਵਾਪੂਜਹਿਡੋਲਹਿਪਾਰਬ੍ਰਹਮੁਨਹੀਜਾਨਾ॥
(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।
You worship gods and goddesses, but you do not know the Supreme Lord God.
देवी देवा पूजहि डोलहि पारब्रहमु नही जाना ॥
LINE 12
ਕਹਤਕਬੀਰਅਕੁਲੁਨਹੀਚੇਤਿਆਬਿਖਿਆਸਿਉਲਪਟਾਨਾ੪੧੪੫॥॥॥॥
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
Says Kabeer, you have not remembered the Lord who has no ancestors; you are clinging to your corrupt ways. ||4||1||45||
कहत कबीर अकुलु नही चेतिआ बिखिआ सिउ लपटाना ॥४॥१॥४५॥
GURBANI.WORLD