LINE 01
ਗਉੜੀਚੇਤੀ॥
ਰਾਗ ਗਉੜੀ-ਚੇਤੀ।
Gauree Chaytee:
गउड़ी चेती ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਜਸੁਸੁਨਹਿਨਹਰਿਗੁਨਗਾਵਹਿ॥
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
They do not listen to the Lord's Praises, and they do not sing the Lord's Glories,
हरि जसु सुनहि न हरि गुन गावहि ॥
LINE 04
ਬਾਤਨਹੀਅਸਮਾਨੁਗਿਰਾਵਹਿ੧॥॥
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
but they try to bring down the sky with their talk. ||1||
बातन ही असमानु गिरावहि ॥१॥
LINE 05
ਐਸੇਲੋਗਨਸਿਉਕਿਆਕਹੀਐ॥
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
What can anyone say to such people?
ऐसे लोगन सिउ किआ कहीऐ ॥
LINE 06
ਜੋਪ੍ਰਭਕੀਏਭਗਤਿਤੇਬਾਹਜਤਿਨਤੇਸਦਾਡਰਾਨੇਰਹੀਐ੧॥॥ਰਹਾਉ॥
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
You should always be careful around those whom God has excluded from His devotional worship. ||1||Pause||
जो प्रभ कीए भगति ते बाहज तिन ते सदा डराने रहीऐ ॥१॥ रहाउ ॥
LINE 07
ਆਪਿਨਦੇਹਿਚੁਰੂਭਰਿਪਾਨੀ॥
(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
They do not offer even a handful of water,
आपि न देहि चुरू भरि पानी ॥
LINE 08
ਤਿਹਨਿੰਦਹਿਜਿਹਗੰਗਾਆਨੀ੨॥॥
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
while they slander the one who brought forth the Ganges. ||2||
तिह निंदहि जिह गंगा आनी ॥२॥
LINE 09
ਬੈਠਤਉਠਤਕੁਟਿਲਤਾਚਾਲਹਿ॥
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
Sitting down or standing up, their ways are crooked and evil.
बैठत उठत कुटिलता चालहि ॥
LINE 10
ਆਪੁਗਏਅਉਰਨਹੂਘਾਲਹਿ੩॥॥
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
They ruin themselves, and then they ruin others. ||3||
आपु गए अउरन हू घालहि ॥३॥
LINE 11
ਛਾਡਿਕੁਚਰਚਾਆਨਨਜਾਨਹਿ॥
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
They know nothing except evil talk.
छाडि कुचरचा आन न जानहि ॥
LINE 12
ਬ੍ਰਹਮਾਹੂਕੋਕਹਿਓਨਮਾਨਹਿ੪॥॥
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
They would not even obey Brahma's orders. ||4||
ब्रहमा हू को कहिओ न मानहि ॥४॥
LINE 13
ਆਪੁਗਏਅਉਰਨਹੂਖੋਵਹਿ॥
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
They themselves are lost, and they mislead others as well.
आपु गए अउरन हू खोवहि ॥
LINE 14
ਆਗਿਲਗਾਇਮੰਦਰਮੈਸੋਵਹਿ੫॥॥
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
They set their own temple on fire, and then they fall asleep within it. ||5||
आगि लगाइ मंदर मै सोवहि ॥५॥
LINE 15
ਅਵਰਨਹਸਤਆਪਹਹਿਕਾਂਨੇ॥
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
They laugh at others, while they themselves are one-eyed.
अवरन हसत आप हहि कांने ॥
LINE 16
ਤਿਨਕਉਦੇਖਿਕਬੀਰਲਜਾਨੇ੬੧੪੪॥॥॥॥
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥
Seeing them, Kabeer is embarrassed. ||6||1||44||
तिन कउ देखि कबीर लजाने ॥६॥१॥४४॥
GURBANI.WORLD