LINE 01
ਅੜਿਲ॥
ਅੜਿਲ:
अड़िल ॥
LINE 02
ਡੰਡਕਾਰਕੇਬੀਚਜਬੈਤ੍ਰਿਯਵੈਗਈ॥
ਜਦ ਉਹ ਇਸਤਰੀਆਂ ਉਜਾੜ ('ਡੰਡਕਾਰ') ਵਿਚ ਗਈਆਂ
डंडकार के बीच जबै त्रिय वै गई ॥
LINE 03
ਮਾਰਗਮਹਿਗਡਹਾਗਹਿਰੋਨਿਰਖਤਭਈ॥
ਤਾਂ ਉਨ੍ਹਾਂ ਨੇ ਰਸਤੇ ਵਿਚ ਇਹ ਡੂੰਘਾ ਟੋਆ ਵੇਖਿਆ।
मारग महि गडहा गहिरो निरखत भई ॥
LINE 04
ਆਵਤਲਖੇਬਟਊਆਧਨਲੀਨੇਘਨੋ॥
(ਇਸ ਦੇ ਨਾਲ ਹੀ ਉਨ੍ਹਾਂ ਨੇ) ਬਹੁਤ ਸਾਰਾ ਧਨ ਲਿਆਉਂਦੇ ਹੋਏ ਰਾਹੀ ਵੇਖੇ।
आवत लखे बटऊआ धन लीने घनो ॥
LINE 05
ਹੋਕਹਿਯੋਹਮਾਰੋਸੌਦੋਅਬਆਛੇਬਨੋ੪॥॥
(ਉਨ੍ਹਾਂ ਨੇ) ਸੋਚਿਆ ਕਿ ਹੁਣ ਸਾਡਾ ਸੌਦਾ ਚੰਗਾ ਬਣੇਗਾ ॥੪॥
हो कहियो हमारो सौदो अब आछे बनो ॥४॥
LINE 06
ਸੁਨਹੋਬੀਰਬਟਾਊਬਾਤਬਲੋਚਸਭ॥
ਹੇ ਸਾਡੇ ਬਲੋਚ ਭਰਾਵੋ! ਸਾਡੀ ਗੱਲ ਸੁਣੋ।
सुनहो बीर बटाऊ बात बलोच सभ ॥
LINE 07
ਪਿਯਗਾਡਨਕੇਹੇਤਇਹਾਆਈਹਮਸਭਅਬ॥
ਅਸੀਂ ਸਾਰੀਆਂ ਇਥੇ ਹੁਣ ਆਪਣੇ ਪਿਆਰੇ ਪਤੀ ਨੂੰ ਦਬਣ ਆਈਆਂ ਹਾਂ।
पिय गाडन के हेत इहा आई हम सभ अब ॥
LINE 08
ਯਾਸੌਆਨਿਜਨਾਜੋਅਬੈਸਵਾਰਿਯੈ॥
ਇਸ ਦੇ ਜਨਾਜ਼ੇ (ਅਰਥੀ) ਨੂੰ ਹੁਣ ਚੰਗੀ ਤਰ੍ਹਾਂ ਸੰਵਾਰ ਦਿਓ
या सौ आनि जनाजो अबै सवारियै ॥
LINE 09
ਹੋਹਮਰੇਗੁਨਔਗੁਨਨਹ੍ਰਿਦੈਬਿਚਾਰਿਯੈ੫॥॥
ਅਤੇ ਸਾਡੇ ਗੁਣਾਂ ਔਗੁਣਾਂ ਨੂੰ ਮਨ ਵਿਚ ਨਾ ਵਿਚਾਰੋ ॥੫॥
हो हमरे गुन औगुन न ह्रिदै बिचारियै ॥५॥
LINE 10
ਉਸਟਨਤੇਸਭਉਤਰਿਬਲੋਚਤਹਾਗਏ॥
ਊਠਾਂ ਤੋਂ ਉਤਰ ਕੇ ਸਾਰੇ ਬਲੋਚ ਉਥੇ ਗਏ।
उसटन ते सभ उतरि बलोच तहा गए ॥
LINE 11
ਨੀਤਖੈਰਕੀਫਾਤਯਾਦੇਤਊਹਾਭਏ॥
ਉਥੇ ਖ਼ੈਰਾਤ ਦਾ ਫ਼ਾਤਿਆ ਪੜ੍ਹਨ ਵਾਸਤੇ ਆ ਗਏ।
नीत खैर की फातया देत ऊहा भए ॥
LINE 12
ਤਾਕੋਪਰੇਸੁਮਾਰਮ੍ਰਿਤਕਕੀਜ੍ਯੋਂਨਿਰਖ॥
(ਤਦ) ਉਸ ਨੂੰ ਮੁਰਦਿਆਂ ਵਾਂਗ ਪਏ ਹੋਇਆਂ ਵੇਖ ਕੇ
ता को परे सुमार म्रितक की ज्यों निरख ॥
LINE 13
ਹੋਨਿਕਟਇਸਥਿਤਹਭਏਗੜਾਕੋਗੋਰਲਖਿ੬॥॥
ਟੋਏ ਨੂੰ ਕਬਰ ਸਮਝ ਕੇ ਕੋਲ ਖੜੋ ਗਏ ॥੬॥
हो निकट इसथितह भए गड़ा को गोर लखि ॥६॥
LINE 14
ਲੀਨੀਖਾਟਉਠਾਇਮ੍ਰਿਤਕਤਿਹਜਾਨਿਕੈ॥
ਉਨ੍ਹਾਂ ਨੇ ਉਸ ਨੂੰ ਮੋਇਆ ਹੋਇਆ ਸਮਝ ਕੇ ਉਸ ਦੀ ਮੰਜੀ ਚੁਕ ਲਈ।
लीनी खाट उठाइ म्रितक तिह जानि कै ॥
LINE 15
ਸਕਿਯੋਨਭੇਦਅਭੇਦਕਛੂਪਹਿਚਾਨਿਕੈ॥
ਉਸ ਦੇ ਭੇਦ ਅਭੇਦ ਨੂੰ ਕੁਝ ਵੀ ਸਮਝ ਨਾ ਸਕੇ।
सकियो न भेद अभेद कछू पहिचानि कै ॥
LINE 16
ਜਬਤਾਪੈਸਭਹੀਇਸਥਿਤਭੇਆਇਕੈ॥
ਜਦ ਉਹ ਸਾਰੇ (ਟੋਏ ਕੋਲ) ਆ ਕੇ ਖੜੋ ਗਏ
जब ता पै सभ ही इसथित भे आइ कै ॥
LINE 17
ਹੋਡਾਰਿਫਾਸਿਯਨਗਡਹੇਦਏਗਿਰਾਇਕੈ੭॥॥
(ਤਾਂ ਉਨ੍ਹਾਂ ਇਸਤਰੀਆਂ ਨੇ ਉਨ੍ਹਾਂ ਦੇ) ਗਲ ਵਿਚ ਫਾਹੀਆਂ ਪਾ ਕੇ ਟੋਏ ਵਿਚ ਸੁਟ ਦਿੱਤਾ ॥੭॥
हो डारि फासियन गडहे दए गिराइ कै ॥७॥
LINE 18
ਏਕਗਾਵਤੇਦੌਰਿਆਫੂਲ੍ਰਯਾਵਤਿਭਈ॥
ਇਕ (ਇਸਤਰੀ) ਦੌੜ ਕੇ ਪਿੰਡ ਤੋਂ ਅਫ਼ੀਮ ਲੈ ਆਈ।
एक गाव ते दौरि आफू ल्रयावति भई ॥
LINE 19
ਏਕਪੁਕਾਰਤਊਚਚਲੀਕੋਸਕਗਈ॥
ਇਕ ਉੱਚੀ ਰੌਲਾ ਪਾਂਦੀ ਹੋਈ ਇਕ ਕੋਹ ਦੂਰ ਚਲੀ ਗਈ।
एक पुकारत ऊच चली कोसक गई ॥
LINE 20
ਬਹੁਲੋਗਨਕੌਲ੍ਯਾਇਸੁਉਨਕੌਘਾਇਕੈ॥
ਉਨ੍ਹਾਂ (ਰਾਹੀਆਂ ਨੂੰ) ਮਾਰ ਕੇ ਬਹੁਤ ਸਾਰੇ ਲੋਕਾਂ ਨੂੰ ਲੈ ਆਈ।
बहु लोगन कौ ल्याइ सु उन कौ घाइ कै ॥
LINE 21
ਹੋਕਹਿਫਾਸਿਨਪਤਿਹਨੇਦਏਦਿਖਰਾਇਕੈ੮॥॥
ਅਤੇ ਵਿਖਾ ਦਿੱਤਾ ਕਿ ਸਾਡੇ ਪਤੀਆਂ ਨੂੰ ਫਾਹੀਆਂ ਪਾ ਕੇ ਮਾਰ ਦਿੱਤਾ ਗਿਆ ਹੈ ॥੮॥
हो कहि फासिन पति हने दए दिखराइ कै ॥८॥
GURBANI.WORLD