ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 395
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਪ੍ਰਥਮੇਮਿਟਿਆਤਨਕਾਦੂਖ
(ਹੇ ਭਾਈ! ਗੁਰੂ ਨੂੰ ਮਿਲਿਆਂ ਸਭ ਤੋਂ) ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ,
First, the pains of the body vanish;
प्रथमे मिटिआ तन का दूख ॥
LINE 03
ਮਨਸਗਲਕਉਹੋਆਸੂਖੁ
ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ।
then, the mind becomes totally peaceful.
मन सगल कउ होआ सूखु ॥
LINE 04
ਕਰਿਕਿਰਪਾਗੁਰਦੀਨੋਨਾਉ
ਗੁਰੂ ਨੇ ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ।
In His Mercy, the Guru bestows the Lord's Name.
करि किरपा गुर दीनो नाउ ॥
LINE 05
ਬਲਿਬਲਿਤਿਸੁਸਤਿਗੁਰਕਉਜਾਉ॥॥
(ਹੇ ਭਾਈ!) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ॥੧॥
I am a sacrifice, a sacrifice to that True Guru. ||1||
बलि बलि तिसु सतिगुर कउ जाउ ॥१॥
LINE 06
ਗੁਰੁਪੂਰਾਪਾਇਓਮੇਰੇਭਾਈ
ਹੇ ਮੇਰੇ ਵੀਰ! ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ,
I have obtained the Perfect Guru, O my Siblings of Destiny.
गुरु पूरा पाइओ मेरे भाई ॥
LINE 07
ਰੋਗਸੋਗਸਭਦੂਖਬਿਨਾਸੇਸਤਿਗੁਰਕੀਸਰਣਾਈਰਹਾਉ
ਗੁਰੂ ਦੀ ਸਰਨ ਪਿਆਂ ਮੇਰੇ ਸਾਰੇ ਰੋਗ ਸਾਰੇ ਚਿੰਤਾ ਫ਼ਿਕਰ ਸਾਰੇ ਦੁੱਖ ਨਾਸ ਹੋ ਗਏ ਹਨ ਰਹਾਉ॥
All illness, sorrows and sufferings are dispelled, in the Sanctuary of the True Guru. ||Pause||
रोग सोग सभ दूख बिनासे सतिगुर की सरणाई ॥ रहाउ ॥
LINE 08
ਗੁਰਕੇਚਰਨਹਿਰਦੈਵਸਾਏ
(ਹੇ ਭਾਈ! ਜਦੋਂ ਤੋਂ) ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ,
The feet of the Guru abide within my heart;
गुर के चरन हिरदै वसाए ॥
LINE 09
ਮਨਚਿੰਤਤਸਗਲੇਫਲਪਾਏ
ਮੈਨੂੰ ਸਾਰੇ ਮਨ-ਇੱਛਤ ਫਲ ਮਿਲ ਰਹੇ ਹਨ।
I have received all the fruits of my heart's desires.
मन चिंतत सगले फल पाए ॥
LINE 10
ਅਗਨਿਬੁਝੀਸਭਹੋਈਸਾਂਤਿ
(ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ ਹੈ (ਮੇਰੇ ਅੰਦਰ) ਪੂਰੀ ਠੰਢ ਪੈ ਗਈ ਹੈ।
The fire is extinguished, and I am totally peaceful.
अगनि बुझी सभ होई सांति ॥
LINE 11
ਕਰਿਕਿਰਪਾਗੁਰਿਕੀਨੀਦਾਤਿ॥॥
ਇਹ ਸਾਰੀ ਦਾਤਿ ਗੁਰੂ ਨੇ ਹੀ ਮੇਹਰ ਕਰ ਕੇ ਦਿੱਤੀ ਹੈ ॥੨॥
Showering His Mercy, the Guru has given this gift. ||2||
करि किरपा गुरि कीनी दाति ॥२॥
LINE 12
ਨਿਥਾਵੇਕਉਗੁਰਿਦੀਨੋਥਾਨੁ
ਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ (ਆਪਣੇ ਚਰਨਾਂ ਵਿੱਚ) ਥਾਂ ਦਿੱਤਾ,
The Guru has given shelter to the shelterless.
निथावे कउ गुरि दीनो थानु ॥
LINE 13
ਨਿਮਾਨੇਕਉਗੁਰਿਕੀਨੋਮਾਨੁ
ਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ,
The Guru has given honor to the dishonored.
निमाने कउ गुरि कीनो मानु ॥
LINE 14
ਬੰਧਨਕਾਟਿਸੇਵਕਕਰਿਰਾਖੇ
ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿਚ ਟਿਕਾ ਲਿਆ,
Shattering his bonds, the Guru has saved His servant.
बंधन काटि सेवक करि राखे ॥
LINE 15
ਅੰਮ੍ਰਿਤਬਾਨੀਰਸਨਾਚਾਖੇ॥॥
ਹੁਣ ਮੇਰੀ ਜੀਭ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਰਸ) ਚੱਖਦੀ ਰਹਿੰਦੀ ਹੈ ॥੩॥
I taste with my tongue the Ambrosial Bani of His Word. ||3||
अंम्रित बानी रसना चाखे ॥३॥
LINE 16
ਵਡੈਭਾਗਿਪੂਜਗੁਰਚਰਨਾ
(ਹੇ ਭਾਈ!) ਵੱਡੀ ਕਿਸਮਤਿ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ (ਦਾ ਅਵਸਰ ਮਿਲਿਆ)
By great good fortune, I worship the Guru's feet.
वडै भागि पूज गुर चरना ॥
LINE 17
ਸਗਲਤਿਆਗਿਪਾਈਪ੍ਰਭਸਰਨਾ
(ਜਿਸ ਦੀ ਬਰਕਤਿ ਨਾਲ) ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸਰਨ ਆ ਪਿਆ ਹਾਂ।
Forsaking everything, I have obtained God's Sanctuary.
सगल तिआगि पाई प्रभ सरना ॥
LINE 18
ਗੁਰੁਨਾਨਕਜਾਕਉਭਇਆਦਇਆਲਾ
ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ,
That humble being, O Nanak, unto whom the Guru grants His Mercy,
गुरु नानक जा कउ भइआ दइआला ॥
LINE 19
ਸੋਜਨੁਹੋਆਸਦਾਨਿਹਾਲਾ੪੬੧੦੦॥॥॥॥
ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥
is forever enraptured. ||4||6||100||
सो जनु होआ सदा निहाला ॥४॥६॥१००॥
GURBANI.WORLD