LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਗਾਵਿਲੇਹਿਤੂਗਾਵਨਹਾਰੇ॥
ਹੇ ਭਾਈ! ਜਦ ਤਕ ਗਾਵਣ ਦੀ ਸਮਰਥਾ ਹੈ ਉਸ ਪਰਮਾਤਮਾ ਦੇ ਗੁਣ ਗਾਂਦਾ ਰਹੁ,
O singer, sing of the One,
गावि लेहि तू गावनहारे ॥
LINE 03
ਜੀਅਪਿੰਡਕੇਪ੍ਰਾਨਅਧਾਰੇ॥
ਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ,
who is the Support of the soul, the body and the breath of life.
जीअ पिंड के प्रान अधारे ॥
LINE 04
ਜਾਕੀਸੇਵਾਸਰਬਸੁਖਪਾਵਹਿ॥
ਜਿਸ ਦੀ ਸੇਵਾ-ਭਗਤੀ ਕਰ ਕੇ ਤੂੰ ਸਾਰੇ ਸੁਖ ਹਾਸਲ ਕਰ ਲਏਂਗਾ,
Serving Him, all peace is obtained.
जा की सेवा सरब सुख पावहि ॥
LINE 05
ਅਵਰਕਾਹੂਪਹਿਬਹੁੜਿਨਜਾਵਹਿ੧॥॥
(ਤੇ ਸੁਖਾਂ ਦੀ ਭਾਲ ਵਿਚ) ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਏਗੀ ॥੧॥
You shall no longer go to any other. ||1||
अवर काहू पहि बहुड़ि न जावहि ॥१॥
LINE 06
ਸਦਾਅਨੰਦਅਨੰਦੀਸਾਹਿਬੁਗੁਨਨਿਧਾਨਨਿਤਨਿਤਜਾਪੀਐ॥
(ਹੇ ਭਾਈ!) ਉਸ ਮਾਲਕ-ਪ੍ਰਭੂ (ਦੇ ਨਾਮ) ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ।
My Blissful Lord Master is forever in bliss; meditate continually and forever, on the Lord, the treasure of excellence.
सदा अनंद अनंदी साहिबु गुन निधान नित नित जापीऐ ॥
LINE 07
ਬਲਿਹਾਰੀਤਿਸੁਸੰਤਪਿਆਰੇਜਿਸੁਪ੍ਰਸਾਦਿਪ੍ਰਭੁਮਨਿਵਾਸੀਐ॥ਰਹਾਉ॥
(ਹੇ ਭਾਈ!) ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਸਕੀਦਾ ਹੈ ਰਹਾਉ॥
I am a sacrifice to the Beloved Saints; by their kind favor, God comes to dwell in the mind. ||Pause||
बलिहारी तिसु संत पिआरे जिसु प्रसादि प्रभु मनि वासीऐ ॥ रहाउ ॥
LINE 08
ਜਾਕਾਦਾਨੁਨਿਖੂਟੈਨਾਹੀ॥
ਹੇ ਭਾਈ! ਜਿਸ ਦੀ ਦਿੱਤੀ ਹੋਈ ਦਾਤਿ ਕਦੇ ਮੁੱਕਦੀ ਨਹੀਂ,
His gifts are never exhausted.
जा का दानु निखूटै नाही ॥
LINE 09
ਭਲੀਭਾਤਿਸਭਸਹਜਿਸਮਾਹੀ॥
(ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ,
In His subtle way, He easily absorbs all.
भली भाति सभ सहजि समाही ॥
LINE 10
ਜਾਕੀਬਖਸਨਮੇਟੈਕੋਈ॥
ਜਿਸ ਦੀ ਕੀਤੀ ਬਖ਼ਸ਼ਸ਼ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦਾ,
His benevolence cannot be erased.
जा की बखस न मेटै कोई ॥
LINE 11
ਮਨਿਵਾਸਾਈਐਸਾਚਾਸੋਈ੨॥॥
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿਚ ਵਸਾਣਾ ਚਾਹੀਦਾ ਹੈ ॥੨॥
So enshrine that True Lord within your mind. ||2||
मनि वासाईऐ साचा सोई ॥२॥
LINE 12
ਸਗਲਸਮਗ੍ਰੀਗ੍ਰਿਹਜਾਕੈਪੂਰਨ॥
ਹੇ ਭਾਈ! ਜਿਸ (ਪ੍ਰਭੂ) ਦੇ ਘਰ ਵਿਚ (ਜੀਵਾਂ ਵਾਸਤੇ) ਸਾਰੇ ਪਦਾਰਥ ਭਰੇ ਪਏ ਰਹਿੰਦੇ ਹਨ,
His house is filled with all sorts of articles;
सगल समग्री ग्रिह जा कै पूरन ॥
LINE 13
ਪ੍ਰਭਕੇਸੇਵਕਦੂਖਨਝੂਰਨ॥
ਜਿਸ ਦੇ ਸੇਵਕਾਂ ਨੂੰ ਕੋਈ ਦੁੱਖ ਕੋਈ ਝੋਰੇ ਪੋਹ ਨਹੀਂ ਸਕਦੇ,
God's servants never suffer pain.
प्रभ के सेवक दूख न झूरन ॥
LINE 14
ਓਟਿਗਹੀਨਿਰਭਉਪਦੁਪਾਈਐ॥
ਤੇ ਜਿਸ ਦਾ ਆਸਰਾ ਲਿਆਂ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਕੋਈ ਡਰ ਦਬਾ ਨਹੀਂ ਪਾ ਸਕਦਾ,
Holding to His Support, the state of fearless dignity is obtained.
ओटि गही निरभउ पदु पाईऐ ॥
LINE 15
ਸਾਸਿਸਾਸਿਸੋਗੁਨਨਿਧਿਗਾਈਐ੩॥॥
ਹਰੇਕ ਸਾਹ ਦੇ ਨਾਲ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ ॥੩॥
With each and every breath, sing of the Lord, the treasure of excellence. ||3||
सासि सासि सो गुन निधि गाईऐ ॥३॥
LINE 16
ਦੂਰਿਨਹੋਈਕਤਹੂਜਾਈਐ॥
ਹੇ ਭਾਈ! ਉਹ ਪਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ, ਕਿਤੇ (ਦੂਰ) ਲੱਭਣ ਜਾਣ ਦੀ ਲੋੜ ਨਹੀਂ,
He is not far from us, wherever we go.
दूरि न होई कतहू जाईऐ ॥
LINE 17
ਨਦਰਿਕਰੇਤਾਹਰਿਹਰਿਪਾਈਐ॥
ਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮੇਹਰ ਦੀ ਨਜ਼ਰ ਕਰੇ।
When He shows His Mercy, we obtain the Lord, Har, Har.
नदरि करे ता हरि हरि पाईऐ ॥
LINE 18
ਅਰਦਾਸਿਕਰੀਪੂਰੇਗੁਰਪਾਸਿ॥
ਹੇ ਭਾਈ! ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ,
I offer this prayer to the Perfect Guru.
अरदासि करी पूरे गुर पासि ॥
LINE 19
ਨਾਨਕੁਮੰਗੈਹਰਿਧਨੁਰਾਸਿ੪੫੯੯॥॥॥॥
(ਤੇ ਆਖਦਾ ਹਾਂ-ਹੇ ਗੁਰੂ! ਤੇਰੇ ਪਾਸੋਂ) ਨਾਨਕ ਹਰਿ-ਨਾਮ-ਧਨ ਮੰਗਦਾ ਹੈ ਹਰਿ-ਨਾਮ ਦਾ ਸਰਮਾਇਆ ਮੰਗਦਾ ਹੈ ॥੪॥੫॥੯੯॥
Nanak begs for the treasure of the Lord's Name. ||4||5||99||
नानकु मंगै हरि धनु रासि ॥४॥५॥९९॥
GURBANI.WORLD