ਪਉੜੀ ੨
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨
पउड़ी २
LINE 02
ਧਰਤੀਅੰਦਰਿਜਲੁਵਸੈਜਲੁਬਹੁਰੰਗੀਂਰਸੀਂਮਿਲੰਦਾ।
ਧਰਤੀ ਵਿਖੇ ਪਾਣੀ ਵਸਦਾ ਹੈ (ਇਸੇ ਲਈ) ਪਾਣੀ ਬਾਹਲੇ ਰੰਗ ਦੇ ਰਸਾਂ ਵਿਖੇ ਮਿਲਦਾ ਹੈ।
Water resides in the earth and mixes with all colours and saps.
धरती अंदरि जलु वसै जलु बहु रंगीं रसीं मिलंदा ।
LINE 03
ਜਿਉਂਜਿਉਂਕੋਇਚਲਾਇਦਾਨੀਵਾਂਹੋਇਨੀਵਾਣਿਚਲੰਦਾ।
ਜਿੱਕੁਰ ਕੋਈ ਇਸ ਨੂੰ ਤੋਰੇ (ਤੁਰਦਾ ਹੈ, ਪ੍ਰੰਤੂ ਆਪ) ਨੀਵਾਂ ਹੋਕੇ ਨਿਵਾਣਾਂ ਵਿਖੇ ਹੀ ਪਹੁੰਚਦਾ ਹੈ।
As somebody goes on pushing it, it goes down and down.
जिउं जिउं कोइ चलाइदा नीवां होइ नीवाणि चलंदा ।
LINE 04
ਧੁਪੈਤਤਾਹੋਇਕੈਛਾਵੈਂਠੰਢਾਹੋਇਰਹੰਦਾ।
ਧੁੱਪ ਵਿਖੇ ਗਰਮ, ਛਾਵੇਂ ਸੀਤਲ ਹੋ ਕੇ ਰਹਿੰਦਾ ਹੈ।
It remains hot in sunshine and cold in the shade.
धुपै तता होइ कै छावैं ठंढा होइ रहंदा ।
LINE 05
ਨਾਵਣੁਜੀਵਦਿਆਂਮੁਇਆਂਪੀਤੈਸਾਂਤਿਸੰਤੋਖੁਹੋਵੰਦਾ।
ਜੀਵਨ ਅਵਸਥਾ ਵਿਖੇ ਨ੍ਹਾਉਣ ਨਾਲ ਸੰਤੋਖ, ਮਨ ਨੂੰ ਪ੍ਰਸੰਨਤਾ ਤੇ ਠੰਡ ਹੁੰਦੀ ਹੈ, ਅਰ ਮੋਇਆ ਬੀ ਨ੍ਹਾਉਣਾ (ਇਸੇ ਨਾਲ ਹੁੰਦਾ ਹੈ) (ਭਾਵ ਨ੍ਹਾਉਣਾ ਤਾਂ ਜੀਉਂਦਿਆਂ ਮੋਇਆ ਦਾ ਭੀ ਪਾਣੀ ਨਾਲ ਹੁੰਦਾ ਹੈ ਪਰ ਪੀਤਾ ਪਾਣੀ ਜੀਉਂਦਿਆਂ ਹੀ ਜਾਂਦਾ ਹੈ, ਉਂ ਦੋਵੇਂ ਵੇਲੇ ਕੰਮ ਆਉਂਦਾ ਹੈ)।
Bathing, living, dying, drinking it always gives peace and satisfaction.
नावणु जीवदिआं मुइआं पीतै सांति संतोखु होवंदा ।
LINE 06
ਨਿਰਮਲੁਕਰਦਾਮੈਲਿਆਂਨੀਵੈਂਸਰਵਰਜਾਇਟਿਕੰਦਾ।
ਮੈਲੇ (ਪ੍ਰਾਣੀਆਂ ਨੂੰ ਸ਼ਨਾਨ ਦਵਾਰਾ) ਨਿਰਮਲ ਕਰਦਾ ਹੈ, (ਆਪ) ਨੀਵੇ ਸਰੋਵਰਾਂ (ਆਦਿ ਨਦੀਆਂ ਨਾਲਿਆਂ ਵਿਖੇ) ਜਾ ਟਿਕਦਾ ਹੈ।
It makes impure ones pure and remains undisturbed in the lower tanks.
निरमलु करदा मैलिआं नीवैं सरवर जाइ टिकंदा ।
LINE 07
ਗੁਰਮੁਖਿਸੁਖਫਲੁਭਾਉਭਉਸਹਜੁਬੈਰਾਗੁਸਦਾਵਿਗਸੰਦਾ।
(ਤਿਵੇਂ) ਗੁਰਮੁਖ ਸੁਖ ਫਲ ਵਾਲਾ ਹੋਕੇ (ਦੈਵੀ) ਭੈ ਤੇ ਪ੍ਰੇਮ ਵਿਖੇ (ਰੱਤਾ) ਸਹਿਜ ਪਦ (=ਪੂਰਨ ਪਦ) (ਅਤੇ ਸੁਧ) ਵੈਰਾਗ ਵਿੱਚ ਸਦਾ ਖਿੜਿਆ ਰਹਿੰਦਾ ਹੈ।
Similarly, the gurmukh person in the love and fear of the Lord and observing indifference, full of equipoise remains delighted.
गुरमुखि सुख फलु भाउ भउ सहजु बैरागु सदा विगसंदा ।
LINE 08
ਪੂਰਣੁਪਰਉਪਕਾਰੁਕਰੰਦਾ੨।।
(ਅਤੇ) ਪੂਰਾ ਪਰੋਪਕਾਰ ਕਰਦਾ ਰਹਿੰਦਾ ਹੈ।
Only perfect one undertakes altruism.
पूरणु परउपकारु करंदा ।२।
GURBANI.WORLD