LINE 01
ਕਬਿਤੁ॥
ਕਬਿੱਤ:
KABIT,
कबितु ॥
LINE 02
ਮਹਾਬੀਰਕਹਰੀਦੁਪਹਰੀਕੋਭਾਨੁਮਾਨੋਦੇਵਨਕੇਕਾਜਦੇਵੀਡਾਰਿਓਦੈਤਮਾਰਿਕੈ॥
ਦੁਪਹਿਰ ਦੇ ਸੂਰਜ ਵਾਂਗ ਕ੍ਰੋਧਵਾਨ ਮੰਨੇ ਜਾਣ ਵਾਲੇ ਮਹਾਬਲੀ ਦੈਂਤ (ਮਹਿਖਾਸੁਰ) ਨੂੰ ਦੇਵੀ ਨੇ ਦੇਵਤਿਆਂ ਦੇ ਹਿਤ (ਕਾਰਜ) ਲਈ ਮਾਰ ਦਿੱਤਾ।
Supremely heroic goddess, with the magnificence of the sun at noon, killed the demon-king for the well-being of gods.,
महाबीर कहरी दुपहरी को भानु मानो देवन के काज देवी डारिओ दैत मारि कै ॥
LINE 03
ਅਉਰਦਲੁਭਾਜਿਓਜੈਸੇਪਉਨਹੂੰਤੇਭਾਜੇਮੇਘਇੰਦ੍ਰਦੀਨੋਰਾਜਬਲੁਆਪਨੋਸੋਧਾਰਿਕੈ॥
ਹੋਰ (ਬਾਕੀ ਰਹਿੰਦੀ ਦੈਂਤ) ਸੈਨਾ (ਇੰਜ) ਭਜ ਗਈ ਜਿਵੇਂ ਪਵਨ ਨਾਲ ਬਦਲ ਭਜ ਜਾਂਦੇ ਹਨ (ਖਿੰਡ ਜਾਂਦੇ ਹਨ) ਅਤੇ (ਦੇਵੀ ਨੇ) ਆਪਣੇ ਬਲ ਨਾਲ ਇੰਦਰ ਨੂੰ ਰਾਜ ਦਿੱਤਾ।
The remaining demon-army ran helter-skelter in such a way, as the cloud speed away before the wind, the goddess with her prowess bestowed the kingdom on Indra.,
अउर दलु भाजिओ जैसे पउन हूं ते भाजे मेघ इंद्र दीनो राज बलु आपनो सो धारि कै ॥
LINE 04
ਦੇਸਦੇਸਕੇਨਰੇਸਡਾਰੈਹੈਸੁਰੇਸਪਾਇਕੀਨੋਅਭਖੇਕਸੁਰਮੰਡਲਬਿਚਾਰਿਕੈ॥
ਦੇਸ਼-ਦੇਸ਼ਾਂਤਰਾਂ ਦੇ ਰਾਜਿਆਂ ਨੂੰ ਇੰਦਰ ਦੇ ਚਰਨੀ ਪਾ ਦਿੱਤਾ ਅਤੇ ਸਾਰਿਆਂ ਦੇਵਤਿਆਂ ਨਾਲ ਸਲਾਹ ਕਰ ਕੇ ਇੰਦਰ ਨੂੰ ਰਾਜ-ਤਿਲਕ ਦਿੱਤਾ।
She caused sovereigns of many countries to bow in obeisance to Indra and his coronation ceremony was thoughtfully performed by the assembly of gods.,
देस देस के नरेस डारै है सुरेस पाइ कीनो अभखेक सुर मंडल बिचारि कै ॥
LINE 05
ਈਹਾਭਈਗੁਪਤਿਪ੍ਰਗਟਿਜਾਇਤਹਾਭਈਜਹਾਬੈਠੇਹਰਿਹਰਿਅੰਬਰਿਕੋਡਾਰਿਕੈ੫੨॥॥
ਇਥੋਂ (ਦੇਵੀ) ਗੁਪਤ ਹੋ ਗਈ ਅਤੇ ਉਥੇ ਜਾ ਕੇ ਪ੍ਰਗਟ ਹੋਈ ਜਿਥੇ ਸ਼ਿਵ ਸ਼ੇਰ ਦੀ ਖਲ੍ਹ (ਹਰਿ-ਅੰਬਰ) ਨੂੰ ਵਿਛਾ ਕੇ ਬੈਠਾ ਸੀ ॥੫੨॥
In this way, the goddess disappeared from here and manifested herself there, where the god Shiva was seated on the lion-skin.52.,
ईहा भई गुपति प्रगटि जाइ तहा भई जहा बैठे हरि हरिअंबरि को डारि कै ॥५२॥
LINE 06
ਇਤਿਸ੍ਰੀਮਾਰਕੰਡੇਪੁਰਾਨੇਸ੍ਰੀਚੰਡੀਚਰਿਤ੍ਰਉਕਤਿਬਿਲਾਸਮਹਖਾਸੁਰਬਧਹਿਨਾਮਦੁਤੀਆਧਿਆਇਸਮਾਪਤਮਸਤੁਸੁਭਮਸਤੁ੨॥॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ (ਪ੍ਰਸੰਗ) ਦੇ 'ਮਹਿਖਾਸੁਰ ਵਧ' ਨਾਂ ਵਾਲੇ ਦੂਜੇ ਅਧਿਆਇ ਦੀ ਸਮਾਪਤੀ ਸਭ ਸ਼ੁਭ ਹੈ ॥੨॥
End of the Second Chapter entitled ‘The Killing of Mahishasura’ as recorded in CHANDI CHARTRA UKATI BILAS of Markandeya Purana. 2.,
इति स्री मारकंडे पुराने स्री चंडी चरित्र उकति बिलास महखासुर बधहि नाम दुतीआ धिआइ समापतम सतु सुभम सतु ॥२॥
GURBANI.WORLD