ਕਲਿਆਨ ਮਹਲਾ ੪ ॥

ਰਾਗੁ ਕਲਿਆਨ ਗੁਰੂ ਰਾਮਦਾਸ ਜੀ ਅੰਗ 1319
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਲਿਆਨਮਹਲਾ
Kalyaan, Fourth Mahalaa:
कलिआन महला ४ ॥
LINE 02
ਮੇਰੇਮਨਜਪੁਜਪਿਜਗੰਨਾਥੇ
ਹੇ ਮੇਰੇ ਮਨ! ਜਗਤ ਦੇ ਨਾਥ (ਦੇ ਨਾਮ) ਦਾ ਜਾਪ ਜਪਿਆ ਕਰ।
O my mind, chant and meditate on the Master of the Universe.
मेरे मन जपु जपि जगंनाथे ॥
LINE 03
ਗੁਰਉਪਦੇਸਿਹਰਿਨਾਮੁਧਿਆਇਓਸਭਿਕਿਲਬਿਖਦੁਖਲਾਥੇ॥॥ਰਹਾਉ
(ਜਿਸ ਮਨੁੱਖ ਨੇ) ਗੁਰੂ ਦੇ ਉਪਦੇਸ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਿਆ, ਉਸ ਦੇ ਸਾਰੇ ਪਾਪ ਸਾਰੇ ਦੁੱਖ ਦੂਰ ਹੋ ਗਏ ॥੧॥ ਰਹਾਉ ॥
Through the Guru's Teachings, meditate on the Lord's Name, and be rid of all the painful past sins. ||1||Pause||
गुर उपदेसि हरि नामु धिआइओ सभि किलबिख दुख लाथे ॥१॥ रहाउ ॥
LINE 04
ਰਸਨਾਏਕਜਸੁਗਾਇਸਾਕੈਬਹੁਕੀਜੈਬਹੁਰਸੁਨਥੇ
ਹੇ ਪ੍ਰਭੂ! (ਮਨੁੱਖ ਦੀ) ਇੱਕ ਜੀਭ (ਤੇਰਾ) ਜਸ (ਪੂਰੇ ਤੌਰ ਤੇ) ਗਾ ਨਹੀਂ ਸਕਦੀ, (ਇਸ ਨੂੰ) ਬਹੁਤ ਜੀਭਾਂ ਵਾਲਾ ਬਣਾ ਦੇਹ।
I have only one tongue - I cannot sing His Praises. Please bless me with many, many tongues.
रसना एक जसु गाइ न साकै बहु कीजै बहु रसुनथे ॥
LINE 05
ਬਾਰਬਾਰਖਿਨੁਪਲਸਭਿਗਾਵਹਿਗੁਨਕਹਿਸਕਹਿਪ੍ਰਭਤੁਮਨਥੇ॥॥
ਹੇ ਪ੍ਰਭੂ! ਸਾਰੇ ਜੀਵ ਮੁੜ ਮੁੜ ਹਰੇਕ ਪਲ ਤੇਰੇ ਗੁਣ ਗਾਂਦੇ ਹਨ, ਪਰ ਤੇਰੇ (ਸਾਰੇ) ਗੁਣ ਬਿਆਨ ਨਹੀਂ ਕਰ ਸਕਦੇ ॥੧॥
Again and again, each and every instant, with all of them, I would sing His Glorious Praises; but even then, I would not be able to sing all of Your Praises, God. ||1||
बार बार खिनु पल सभि गावहि गुन कहि न सकहि प्रभ तुमनथे ॥१॥
LINE 06
ਹਮਬਹੁਪ੍ਰੀਤਿਲਗੀਪ੍ਰਭਸੁਆਮੀਹਮਲੋਚਹਪ੍ਰਭੁਦਿਖਨਥੇ
ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਤੇਰੀ ਬਹੁਤ ਪ੍ਰੀਤ ਪੈਦਾ ਹੋ ਚੁਕੀ ਹੈ; ਮੈਂ ਤੈਨੂੰ ਦੇਖਣ ਲਈ ਤਾਂਘ ਕਰ ਰਿਹਾ ਹਾਂ।
I am so deeply in love with God, my Lord and Master; I long to see God's Vision.
हम बहु प्रीति लगी प्रभ सुआमी हम लोचह प्रभु दिखनथे ॥
LINE 07
ਤੁਮਬਡਦਾਤੇਜੀਅਜੀਅਨਕੇਤੁਮਜਾਨਹੁਹਮਬਿਰਥੇ॥॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਅਸਾਂ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈਂ ॥੨॥
You are the Great Giver of all beings and creatures; only You know our inner pain. ||2||
तुम बड दाते जीअ जीअन के तुम जानहु हम बिरथे ॥२॥
LINE 08
ਕੋਈਮਾਰਗੁਪੰਥੁਬਤਾਵੈਪ੍ਰਭਕਾਕਹੁਤਿਨਕਉਕਿਆਦਿਨਥੇ
ਜੇ ਕੋਈ (ਸੰਤ ਜਨ ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਦੱਸ ਦੇਵੇ, ਤਾਂ ਅਜਿਹੇ (ਸੰਤ) ਜਨਾਂ ਨੂੰ ਕੀਹ ਦੇਣਾ ਚਾਹੀਦਾ ਹੈ?
If only someone would show me the Way, the Path of God. Tell me - what could I give him?
कोई मारगु पंथु बतावै प्रभ का कहु तिन कउ किआ दिनथे ॥
LINE 09
ਸਭੁਤਨੁਮਨੁਅਰਪਉਅਰਪਿਅਰਾਪਉਕੋਈਮੇਲੈਪ੍ਰਭਮਿਲਥੇ॥॥
ਜੇ ਪ੍ਰਭੂ ਨੂੰ ਮਿਲਿਆ ਹੋਇਆ ਕੋਈ ਪਿਆਰਾ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਮੈਂ ਤਾਂ ਆਪਣਾ ਸਾਰਾ ਤਨ ਸਾਰਾ ਮਨ ਸਦਾ ਲਈ ਭੇਟ ਕਰ ਦਿਆਂ ॥੩॥
I would surrender, offer and dedicate all my body and mind to him; if only someone would unite me in God's Union! ||3||
सभु तनु मनु अरपउ अरपि अरापउ कोई मेलै प्रभ मिलथे ॥३॥
LINE 10
ਹਰਿਕੇਗੁਨਬਹੁਤਬਹੁਤਬਹੁਸੋਭਾਹਮਤੁਛਕਰਿਕਰਿਬਰਨਥੇ
ਪਰਮਾਤਮਾ ਦੇ ਗੁਣ ਬਹੁਤ ਹੀ ਬੇਅੰਤ ਹਨ, ਬਹੁਤ ਬੇਅੰਤ ਹਨ, ਅਸੀਂ ਜੀਵ ਬਹੁਤੇ ਹੀ ਥੋੜੇ ਬਿਆਨ ਕਰਦੇ ਹਾਂ (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ)।
The Glorious Praises of the Lord are so many and numerous; I can describe only a tiny bit of them.
हरि के गुन बहुत बहुत बहु सोभा हम तुछ करि करि बरनथे ॥
LINE 11
ਹਮਰੀਮਤਿਵਸਗਤਿਪ੍ਰਭਤੁਮਰੈਜਨਨਾਨਕਕੇਪ੍ਰਭਸਮਰਥੇ੪੩॥॥॥
ਹੇ ਦਾਸ ਨਾਨਕ ਦੇ ਸਮਰੱਥ ਪ੍ਰਭੂ! ਅਸਾਂ ਜੀਵਾਂ ਦੀ ਮੱਤ ਤੇਰੇ ਹੀ ਵੱਸ ਵਿਚ ਹੈ (ਜਿਤਨੀ ਮੱਤ ਤੂੰ ਦੇਂਦਾ ਹੈਂ ਉਤਨੀ ਹੀ ਤੇਰੀ ਸੋਭਾ ਅਸੀਂ ਬਿਆਨ ਕਰ ਸਕਦੇ ਹਾਂ) ॥੪॥੩॥
My intellect is under Your control, God; You are the All-powerful Lord God of servant Nanak. ||4||3||
हमरी मति वसगति प्रभ तुमरै जन नानक के प्रभ समरथे ॥४॥३॥
GURBANI.WORLD