ਕਲਿਆਨੁ ਮਹਲਾ ੪ ॥

ਰਾਗੁ ਕਲਿਆਨ ਗੁਰੂ ਰਾਮਦਾਸ ਜੀ ਅੰਗ 1319
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਲਿਆਨੁਮਹਲਾ
Kalyaan, Fourth Mahalaa:
कलिआनु महला ४ ॥
LINE 02
ਹਰਿਜਨੁਗੁਨਗਾਵਤਹਸਿਆ
ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਿਆਂ ਪ੍ਰਸੰਨ-ਚਿੱਤ ਰਹਿੰਦਾ ਹੈ,
The humble servant of the Lord sings the Lord's Praise, and blossoms forth.
हरि जनु गुन गावत हसिआ ॥
LINE 03
ਹਰਿਹਰਿਭਗਤਿਬਨੀਮਤਿਗੁਰਮਤਿਧੁਰਿਮਸਤਕਿਪ੍ਰਭਿਲਿਖਿਆ॥॥ਰਹਾਉ
ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ। ਪ੍ਰਭੂ ਨੇ (ਹੀ) ਧੁਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
My intellect is embellished with devotion to the Lord, Har, Har, through the Guru's Teachings. This is the destiny which God has recorded on my forehead. ||1||Pause||
हरि हरि भगति बनी मति गुरमति धुरि मसतकि प्रभि लिखिआ ॥१॥ रहाउ ॥
LINE 04
ਗੁਰਕੇਪਗਸਿਮਰਉਦਿਨੁਰਾਤੀਮਨਿਹਰਿਹਰਿਹਰਿਬਸਿਆ
ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਮੇਰੇ ਮਨ ਵਿਚ ਆ ਵੱਸਿਆ ਹੈ।
I meditate in remembrance on the Guru's Feet, day and night. The Lord, Har, Har, Har, comes to dwell in my mind.
गुर के पग सिमरउ दिनु राती मनि हरि हरि हरि बसिआ ॥
LINE 05
ਹਰਿਹਰਿਹਰਿਕੀਰਤਿਜਗਿਸਾਰੀਘਸਿਚੰਦਨੁਜਸੁਘਸਿਆ॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਜਗਤ ਵਿਚ (ਸਭ ਤੋਂ) ਸ੍ਰੇਸ਼ਟ (ਪਦਾਰਥ) ਹੈ, (ਜਿਵੇਂ) ਚੰਦਨ ਰਗੜ ਖਾ ਕੇ (ਸੁਗੰਧੀ ਦੇਂਦਾ ਹੈ, ਤਿਵੇਂ ਪਰਮਾਤਮਾ ਦਾ) ਜਸ (ਮਨੁੱਖ ਦੇ ਹਿਰਦੇ ਨਾਲ) ਰਗੜ ਖਾਂਦਾ ਹੈ (ਤੇ, ਨਾਮ ਦੀ ਸੁਗੰਧੀ ਖਿਲਾਰਦਾ ਹੈ) ॥੧॥
The Praise of the Lord, Har, Har, Har, is Excellent and Sublime in this world. His Praise is the sandalwood paste which I rub. ||1||
हरि हरि हरि कीरति जगि सारी घसि चंदनु जसु घसिआ ॥१॥
LINE 06
ਹਰਿਜਨਹਰਿਹਰਿਹਰਿਲਿਵਲਾਈਸਭਿਸਾਕਤਖੋਜਿਪਇਆ
ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ, ਪਰ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ।
The humble servant of the Lord is lovingly attuned to the Lord, Har, Har, Har; all the faithless cynics pursue him.
हरि जन हरि हरि हरि लिव लाई सभि साकत खोजि पइआ ॥
LINE 07
ਜਿਉਕਿਰਤਸੰਜੋਗਿਚਲਿਓਨਰਨਿੰਦਕੁਪਗੁਨਾਗਨਿਛੁਹਿਜਲਿਆ॥॥
(ਪਰ ਸਾਕਤ ਮਨੁੱਖ ਦੇ ਭੀ ਕੀਹ ਵੱਸ?) ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ (ਨਿੰਦਾ ਵਾਲੀ) ਜੀਵਨ ਤੋਰ ਤੁਰਦਾ ਹੈ (ਤਿਉਂ ਤਿਉਂ ਉਸ ਦਾ ਆਤਮਕ ਜੀਵਨ ਈਰਖਾ ਦੀ ਅੱਗ ਨਾਲ) ਛੁਹ ਕੇ ਸੜਦਾ ਜਾਂਦਾ ਹੈ (ਜਿਵੇਂ ਕਿਸੇ ਮਨੁੱਖ ਦਾ) ਪੈਰ ਸਪਣੀ ਨਾਲ ਛੁਹ ਕੇ (ਸਪਣੀ ਦੇ ਡੰਗ ਮਾਰਨ ਤੇ ਉਸ ਦੀ) ਮੌਤ ਹੋ ਜਾਂਦੀ ਹੈ ॥੨॥
The slanderous person acts in accordance with the record of his past deeds; his foot trips over the snake, and he is stung by its bite. ||2||
जिउ किरत संजोगि चलिओ नर निंदकु पगु नागनि छुहि जलिआ ॥२॥
LINE 08
ਜਨਕੇਤੁਮੑਹਰਿਰਾਖੇਸੁਆਮੀਤੁਮੑਜੁਗਿਜੁਗਿਜਨਰਖਿਆ
ਹੇ (ਮੇਰੇ) ਮਾਲਕ-ਪ੍ਰਭੂ! ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ, ਹਰੇਕ ਜੁਗ ਵਿਚ ਤੁਸੀਂ (ਆਪਣੇ ਭਗਤਾਂ ਦੀ) ਰੱਖਿਆ ਕਰਦੇ ਆਏ ਹੋ।
O my Lord and Master, You are the Saving Grace, the Protector of Your humble servants. You protect them, age after age.
जन के तुम हरि राखे सुआमी तुम जुगि जुगि जन रखिआ ॥
LINE 09
ਕਹਾਭਇਆਦੈਤਿਕਰੀਬਖੀਲੀਸਭਕਰਿਕਰਿਝਰਿਪਰਿਆ॥॥
(ਹਰਨਾਖਸ) ਦੈਂਤ ਨੇ (ਭਗਤ ਪ੍ਰਹਿਲਾਦ ਨਾਲ) ਈਰਖਾ ਕੀਤੀ, ਪਰ (ਉਹ ਦੈਂਤ ਭਗਤ ਦਾ) ਕੁਝ ਵਿਗਾੜ ਨਾਹ ਸਕਿਆ। ਉਹ ਸਾਰੀ (ਦੈਂਤ-ਸਭਾ ਹੀ) ਈਰਖਾ ਕਰ ਕਰ ਕੇ ਆਪਣੀ ਆਤਮਕ ਮੌਤ ਸਹੇੜਦੀ ਗਈ ॥੩॥
What does it matter, if a demon speaks evil? By doing so, he only gets frustrated. ||3||
कहा भइआ दैति करी बखीली सभ करि करि झरि परिआ ॥३॥
LINE 10
ਜੇਤੇਜੀਅਜੰਤਪ੍ਰਭਿਕੀਏਸਭਿਕਾਲੈਮੁਖਿਗ੍ਰਸਿਆ
ਜਿਤਨੇ ਭੀ ਜੀਅ-ਜੰਤ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਇਹ ਸਾਰੇ ਹੀ (ਪਰਮਾਤਮਾ ਤੋਂ ਵਿਛੁੜ ਕੇ) ਆਤਮਕ ਮੌਤ ਦੇ ਮੂੰਹ ਵਿਚ ਫਸੇ ਰਹਿੰਦੇ ਹਨ।
All the beings and creatures created by God are caught in the mouth of Death.
जेते जीअ जंत प्रभि कीए सभि कालै मुखि ग्रसिआ ॥
LINE 11
ਹਰਿਜਨਹਰਿਹਰਿਹਰਿਪ੍ਰਭਿਰਾਖੇਜਨਨਾਨਕਸਰਨਿਪਇਆ੪੨॥॥॥
ਹੇ ਦਾਸ ਨਾਨਕ! ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ, ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੨॥
The humble servants of the Lord are protected by the Lord God, Har, Har, Har; servant Nanak seeks His Sanctuary. ||4||2||
हरि जन हरि हरि हरि प्रभि राखे जन नानक सरनि पइआ ॥४॥२॥
GURBANI.WORLD