LINE 01
ਗਉੜੀ॥
Gauree:
गउड़ी ॥
LINE 02
ਅਗਨਿਨਦਹੈਪਵਨੁਨਹੀਮਗਨੈਤਸਕਰੁਨੇਰਿਨਆਵੈ॥
(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।
Fire does not burn it, and the wind does not blow it away; thieves cannot get near it.
अगनि न दहै पवनु नही मगनै तसकरु नेरि न आवै ॥
LINE 03
ਰਾਮਨਾਮਧਨੁਕਰਿਸੰਚਉਨੀਸੋਧਨੁਕਤਹੀਨਜਾਵੈ੧॥॥
ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥
Accumulate the wealth of the Lord's Name; that wealth does not go anywhere. ||1||
राम नाम धनु करि संचउनी सो धनु कत ही न जावै ॥१॥
LINE 04
ਹਮਰਾਧਨੁਮਾਧਉਗੋਬਿੰਦੁਧਰਣੀਧਰੁਇਹੈਸਾਰਧਨੁਕਹੀਐ॥
ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।
My wealth is God, the Lord of Wealth, the Lord of the Universe, the Support of the earth: this is called the most excellent wealth.
हमरा धनु माधउ गोबिंदु धरणीधरु इहै सार धनु कहीऐ ॥
LINE 05
ਜੋਸੁਖੁਪ੍ਰਭਗੋਬਿੰਦਕੀਸੇਵਾਸੋਸੁਖੁਰਾਜਿਨਲਹੀਐ੧॥॥ਰਹਾਉ॥
ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥
The peace which is obtained by serving God, the Lord of the Universe - that peace cannot be found in kingdoms or power. ||1||Pause||
जो सुखु प्रभ गोबिंद की सेवा सो सुखु राजि न लहीऐ ॥१॥ रहाउ ॥
LINE 06
ਇਸੁਧਨਕਾਰਣਿਸਿਵਸਨਕਾਦਿਕਖੋਜਤਭਏਉਦਾਸੀ॥
ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।
Shiva and Sanak, in their search for this wealth, became Udaasees, and renounced the world.
इसु धन कारणि सिव सनकादिक खोजत भए उदासी ॥
LINE 07
ਮਨਿਮੁਕੰਦੁਜਿਹਬਾਨਾਰਾਇਨੁਪਰੈਨਜਮਕੀਫਾਸੀ੨॥॥
ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥
One whose mind is filled with the Lord of liberation, and whose tongue chants the Name of the Lord, shall not be caught by the noose of Death. ||2||
मनि मुकंदु जिहबा नाराइनु परै न जम की फासी ॥२॥
LINE 08
ਨਿਜਧਨੁਗਿਆਨੁਭਗਤਿਗੁਰਿਦੀਨੀਤਾਸੁਸੁਮਤਿਮਨੁਲਾਗਾ॥
ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।
My own wealth is the spiritual wisdom and devotion given by the Guru; my mind is held steady in perfect neutral balance.
निज धनु गिआनु भगति गुरि दीनी तासु सुमति मनु लागा ॥
LINE 09
ਜਲਤਅੰਭਥੰਭਿਮਨੁਧਾਵਤਭਰਮਬੰਧਨਭਉਭਾਗਾ੩॥॥
(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥
It is like water for the burning soul, like an anchoring support for the wandering mind; the bondage of doubt and fear is dispelled. ||3||
जलत अंभ थंभि मनु धावत भरम बंधन भउ भागा ॥३॥
LINE 10
ਕਹੈਕਬੀਰੁਮਦਨਕੇਮਾਤੇਹਿਰਦੈਦੇਖੁਬੀਚਾਰੀ॥
ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,
Says Kabeer: O you who are intoxicated with sexual desire, reflect upon this in your heart, and see.
कहै कबीरु मदन के माते हिरदै देखु बीचारी ॥
LINE 11
ਤੁਮਘਰਿਲਾਖਕੋਟਿਅਸ੍ਵਹਸਤੀਹਮਘਰਿਏਕੁਮੁਰਾਰੀ੪੧੭੫੮॥॥॥॥॥
ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥
Within your home there are hundreds of thousands, millions of horses and elephants; but within my home is the One Lord. ||4||1||7||58||
तुम घरि लाख कोटि अस्व हसती हम घरि एकु मुरारी ॥४॥१॥७॥५८॥
GURBANI.WORLD