ਗਉੜੀ ॥

ਰਾਗੁ ਗਉੜੀ ਭਗਤ ਕਬੀਰ ਜੀ ਅੰਗ 335
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ
Gauree:
गउड़ी ॥
LINE 02
ਕਾਲਬੂਤਕੀਹਸਤਨੀਮਨਬਉਰਾਰੇਚਲਤੁਰਚਿਓਜਗਦੀਸ
ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);
Like the straw figure of a female elephant, fashioned to trap the bull elephant, O crazy mind, the Lord of the Universe has staged the drama of this world.
कालबूत की हसतनी मन बउरा रे चलतु रचिओ जगदीस ॥
LINE 03
ਕਾਮਸੁਆਇਗਜਬਸਿਪਰੇਮਨਬਉਰਾਰੇਅੰਕਸੁਸਹਿਓਸੀਸ॥॥
(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥
Attracted by the lure of sexual desire, the elephant is captured, O crazy mind, and now the halter is placed around its neck. ||1||
काम सुआइ गज बसि परे मन बउरा रे अंकसु सहिओ सीस ॥१॥
LINE 04
ਬਿਖੈਬਾਚੁਹਰਿਰਾਚੁਸਮਝੁਮਨਬਉਰਾਰੇ
ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।
So escape from corruption and immerse yourself in the Lord; take this advice, O crazy mind.
बिखै बाचु हरि राचु समझु मन बउरा रे ॥
LINE 05
ਨਿਰਭੈਹੋਇਹਰਿਭਜੇਮਨਬਉਰਾਰੇਗਹਿਓਰਾਮਜਹਾਜੁ॥॥ਰਹਾਉ
ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥
You have not meditated fearlessly on the Lord, O crazy mind; you have not embarked upon the Lord's Boat. ||1||Pause||
निरभै होइ न हरि भजे मन बउरा रे गहिओ न राम जहाजु ॥१॥ रहाउ ॥
LINE 06
ਮਰਕਟਮੁਸਟੀਅਨਾਜਕੀਮਨਬਉਰਾਰੇਲੀਨੀਹਾਥੁਪਸਾਰਿ
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,
The monkey stretches out its hand, O crazy mind, and takes a handful of corn;
मरकट मुसटी अनाज की मन बउरा रे लीनी हाथु पसारि ॥
LINE 07
ਛੂਟਨਕੋਸਹਸਾਪਰਿਆਮਨਬਉਰਾਰੇਨਾਚਿਓਘਰਘਰਬਾਰਿ॥॥
ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
now unable to escape, O crazy mind, it is made to dance door to door. ||2||
छूटन को सहसा परिआ मन बउरा रे नाचिओ घर घर बारि ॥२॥
LINE 08
ਜਿਉਨਲਨੀਸੂਅਟਾਗਹਿਓਮਨਬਉਰਾਰੇਮਾਯਾਇਹੁਬਿਉਹਾਰੁ
ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।
Like the parrot caught in the trap, O crazy mind, you are trapped by the affairs of Maya.
जिउ नलनी सूअटा गहिओ मन बउरा रे माया इहु बिउहारु ॥
LINE 09
ਜੈਸਾਰੰਗੁਕਸੁੰਭਕਾਮਨਬਉਰਾਰੇਤਿਉਪਸਰਿਓਪਾਸਾਰੁ॥॥
ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥
Like the weak dye of the safflower, O crazy mind, so is the expanse of this world of form and substance. ||3||
जैसा रंगु कसुंभ का मन बउरा रे तिउ पसरिओ पासारु ॥३॥
LINE 10
ਨਾਵਨਕਉਤੀਰਥਘਨੇਮਨਬਉਰਾਰੇਪੂਜਨਕਉਬਹੁਦੇਵ
ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)
There are so many holy shrines in which to bathe, O crazy mind, and so many gods to worship.
नावन कउ तीरथ घने मन बउरा रे पूजन कउ बहु देव ॥
LINE 11
ਕਹੁਕਬੀਰਛੂਟਨੁਨਹੀਮਨਬਉਰਾਰੇਛੂਟਨੁਹਰਿਕੀਸੇਵ੪੧੬੫੭॥॥॥॥॥
ਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥
Says Kabeer, you shall not be saved like this, O crazy mind; only by serving the Lord will you find release. ||4||1||6||57||
कहु कबीर छूटनु नही मन बउरा रे छूटनु हरि की सेव ॥४॥१॥६॥५७॥
GURBANI.WORLD