LINE 01
ਮਾਰੂਸੋਲਹੇਮਹਲਾ੫॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕਰੈਅਨੰਦੁਅਨੰਦੀਮੇਰਾ॥
ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ।
My Blissful Lord is forever in bliss.
करै अनंदु अनंदी मेरा ॥
LINE 04
ਘਟਿਘਟਿਪੂਰਨੁਸਿਰਸਿਰਹਿਨਿਬੇਰਾ॥
ਹਰੇਕ ਸਰੀਰ ਵਿਚ ਉਹ ਵਿਆਪਕ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ।
He fills each and every heart, and judges each and everyone.
घटि घटि पूरनु सिर सिरहि निबेरा ॥
LINE 05
ਸਿਰਿਸਾਹਾਕੈਸਚਾਸਾਹਿਬੁਅਵਰੁਨਾਹੀਕੋਦੂਜਾਹੇ੧॥॥
(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ। ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ॥੧॥
The True Lord and Master is above the heads of all kings; there is none other than Him. ||1||
सिरि साहा कै सचा साहिबु अवरु नाही को दूजा हे ॥१॥
LINE 06
ਹਰਖਵੰਤਆਨੰਤਦਇਆਲਾ॥
ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ।
He is joyful, blissful and merciful.
हरखवंत आनंत दइआला ॥
LINE 07
ਪ੍ਰਗਟੁਰਹਿਓਪ੍ਰਭੁਸਰਬਉਜਾਲਾ॥
ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ।
God's Light is manifest everywhere.
प्रगटु रहिओ प्रभु सरब उजाला ॥
LINE 08
ਰੂਪਕਰੇਕਰਿਵੇਖੈਵਿਗਸੈਆਪੇਹੀਆਪਿਪੂਜਾਹੇ੨॥॥
ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥
He creates forms, and gazing upon them, He enjoys them; He Himself worships Himself. ||2||
रूप करे करि वेखै विगसै आपे ही आपि पूजा हे ॥२॥
LINE 09
ਆਪੇਕੁਦਰਤਿਕਰੇਵੀਚਾਰਾ॥
ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
He contemplates His own creative power.
आपे कुदरति करे वीचारा ॥
LINE 10
ਆਪੇਹੀਸਚੁਕਰੇਪਸਾਰਾ॥
ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ।
The True Lord Himself creates the expanse of the Universe.
आपे ही सचु करे पसारा ॥
LINE 11
ਆਪੇਖੇਲਖਿਲਾਵੈਦਿਨੁਰਾਤੀਆਪੇਸੁਣਿਸੁਣਿਭੀਜਾਹੇ੩॥॥
ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ। ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ॥੩॥
He Himself stages the play, day and night; He Himself listens, and hearing, rejoices. ||3||
आपे खेल खिलावै दिनु राती आपे सुणि सुणि भीजा हे ॥३॥
LINE 12
ਸਾਚਾਤਖਤੁਸਚੀਪਾਤਿਸਾਹੀ॥
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ।
True is His throne, and True is His kingdom.
साचा तखतु सची पातिसाही ॥
LINE 13
ਸਚੁਖਜੀਨਾਸਾਚਾਸਾਹੀ॥
ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ।
True is the treasure of the True Banker.
सचु खजीना साचा साही ॥
LINE 14
ਆਪੇਸਚੁਧਾਰਿਓਸਭੁਸਾਚਾਸਚੇਸਚਿਵਰਤੀਜਾਹੇ੪॥॥
ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਜਗਤ ਨੂੰ ਉਹ ਆਪ ਹੀ ਸਹਾਰਾ ਦੇਣ ਵਾਲਾ ਹੈ। ਆਪਣੇ ਸਦਾ-ਥਿਰ (ਨਿਯਮਾਂ ਦੀ) ਰਾਹੀਂ ਉਹ ਆਪ ਹੀ ਜਗਤ ਵਿਚ ਵਰਤਾਰਾ ਵਰਤ ਰਿਹਾ ਹੈ ॥੪॥
He Himself is True, and true is all that He has established. True is the prevailing Order of the True Lord. ||4||
आपे सचु धारिओ सभु साचा सचे सचि वरतीजा हे ॥४॥
LINE 15
ਸਚੁਤਪਾਵਸੁਸਚੇਕੇਰਾ॥
ਸਦਾ-ਥਿਰ ਪਰਮਾਤਮਾ ਦਾ ਨਿਆਂ ਭੀ ਅਟੱਲ (ਅਭੁੱਲ) ਹੈ।
True is the justice of the True Lord.
सचु तपावसु सचे केरा ॥
LINE 16
ਸਾਚਾਥਾਨੁਸਦਾਪ੍ਰਭਤੇਰਾ॥
ਹੇ ਪ੍ਰਭੂ! ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ।
Your place is forever True, O God.
साचा थानु सदा प्रभ तेरा ॥
LINE 17
ਸਚੀਕੁਦਰਤਿਸਚੀਬਾਣੀਸਚੁਸਾਹਿਬਸੁਖੁਕੀਜਾਹੇ੫॥॥
ਹੇ ਸਾਹਿਬ! ਤੇਰੀ ਰਚੀ ਹੋਈ ਕੁਦਰਤਿ ਤੇ (ਉਸ ਦੀ) ਬਣਤਰ ਅਟੱਲ ਨਿਯਮਾਂ ਵਾਲੀ ਹੈ। ਤੂੰ ਆਪ ਹੀ (ਇਸ ਕੁਦਰਤਿ ਵਿਚ) ਅਟੱਲ ਸੁਖ ਪੈਦਾ ਕੀਤਾ ਹੋਇਆ ਹੈ ॥੫॥
True is Your Creative Power, and True is the Word of Your Bani. True is the peace which You give, O my Lord and Master. ||5||
सची कुदरति सची बाणी सचु साहिब सुखु कीजा हे ॥५॥
LINE 18
ਏਕੋਆਪਿਤੂਹੈਵਡਰਾਜਾ॥
ਹੇ ਪ੍ਰਭੂ! ਸਿਰਫ਼ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈਂ।
You alone are the greatest king.
एको आपि तूहै वड राजा ॥
LINE 19
ਹੁਕਮਿਸਚੇਕੈਪੂਰੇਕਾਜਾ॥
ਸਦਾ-ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜ੍ਹਦੇ ਹਨ।
By the Hukam of Your Command, O True Lord, our affairs are fulfilled.
हुकमि सचे कै पूरे काजा ॥
LINE 20
ਅੰਤਰਿਬਾਹਰਿਸਭੁਕਿਛੁਜਾਣੈਆਪੇਹੀਆਪਿਪਤੀਜਾਹੇ੬॥॥
ਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ, ਤੇ ਸੰਤੁਸ਼ਟ ਹੁੰਦਾ ਹੈ ॥੬॥
Inwardly and outwardly, You know everything; You Yourself are pleased with Yourself. ||6||
अंतरि बाहरि सभु किछु जाणै आपे ही आपि पतीजा हे ॥६॥
LINE 21
ਤੂਵਡਰਸੀਆਤੂਵਡਭੋਗੀ॥
ਹੇ ਪ੍ਰਭੂ! (ਸਭ ਵਿਚ ਵਿਆਪਕ ਹੋ ਕੇ) ਤੂੰ ਸਭ ਤੋਂ ਵੱਡਾ ਰਸ ਮਾਣਨ ਵਾਲਾ ਤੇ ਭੋਗ ਭੋਗਣ ਵਾਲਾ ਹੈਂ।
You are the great party-goer, You are the great enjoyer.
तू वड रसीआ तू वड भोगी ॥
LINE 22
ਤੂਨਿਰਬਾਣੁਤੂਹੈਹੀਜੋਗੀ॥
(ਨਿਰਾਕਾਰ ਹੁੰਦਾ ਹੋਇਆ) ਤੂੰ ਆਪ ਹੀ ਵਾਸਨਾ-ਰਹਿਤ ਜੋਗੀ ਹੈਂ।
You are detached in Nirvaanaa, You are the Yogi.
तू निरबाणु तूहै ही जोगी ॥
LINE 23
ਸਰਬਸੂਖਸਹਜਘਰਿਤੇਰੈਅਮਿਉਤੇਰੀਦ੍ਰਿਸਟੀਜਾਹੇ੭॥॥
ਹੇ ਪ੍ਰਭੂ! ਆਤਮਕ ਅਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿਚ ਮੌਜੂਦ ਹਨ, ਤੇਰੀ ਮਿਹਰ ਦੀ ਨਿਗਾਹ ਵਿਚ ਅੰਮ੍ਰਿਤ ਵੱਸ ਰਿਹਾ ਹੈ ॥੭॥
All celestial comforts are in Your home; Your Glance of Grace rains Nectar. ||7||
सरब सूख सहज घरि तेरै अमिउ तेरी द्रिसटीजा हे ॥७॥
LINE 24
ਤੇਰੀਦਾਤਿਤੁਝੈਤੇਹੋਵੈ॥
ਹੇ ਪ੍ਰਭੂ! ਜਿਤਨੀ ਦਾਤ ਤੂੰ ਦੇ ਰਿਹਾ ਹੈਂ ਇਹ ਤੂੰ ਹੀ ਦੇ ਸਕਦਾ ਹੈਂ।
You alone give Your gifts.
तेरी दाति तुझै ते होवै ॥
LINE 25
ਦੇਹਿਦਾਨੁਸਭਸੈਜੰਤਲੋਐ॥
ਤੂੰ ਤਾਂ ਸਾਰੇ ਲੋਕਾਂ ਵਿਚ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈਂ।
You grant Your gifts unto all the beings of the world.
देहि दानु सभसै जंत लोऐ ॥
LINE 26
ਤੋਟਿਨਆਵੈਪੂਰਭੰਡਾਰੈਤ੍ਰਿਪਤਿਰਹੇਆਘੀਜਾਹੇ੮॥॥
ਤੇਰੇ ਭਰੇ ਹੋਏ ਖ਼ਜ਼ਾਨੇ ਵਿਚ ਕਦੇ ਘਾਟਾ ਨਹੀਂ ਪੈ ਸਕਦਾ। ਸਾਰੇ ਹੀ ਜੀਵ (ਤੇਰੀਆਂ ਦਾਤਾਂ ਦੀ ਬਰਕਤਿ ਨਾਲ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ ॥੮॥
Your treasures are overflowing, and are never exhausted; through them, we remain satisfied and fulfilled. ||8||
तोटि न आवै पूर भंडारै त्रिपति रहे आघीजा हे ॥८॥
LINE 27
ਜਾਚਹਿਸਿਧਸਾਧਿਕਬਨਵਾਸੀ॥
ਹੇ ਪ੍ਰਭੂ! ਜੰਗਲਾਂ ਦੇ ਵਾਸੀ ਸਿੱਧ ਤੇ ਸਾਧਿਕ (ਤੇਰੇ ਦਰ ਤੋਂ ਹੀ) ਮੰਗਦੇ ਹਨ।
The Siddhas, seekers and forest-dwellers beg from You.
जाचहि सिध साधिक बनवासी ॥
LINE 28
ਜਾਚਹਿਜਤੀਸਤੀਸੁਖਵਾਸੀ॥
ਸੁਖ-ਰਹਿਣੇ ਜਤੀ ਤੇ ਸਤੀ (ਭੀ ਤੇਰੇ ਦਰ ਤੋਂ) ਮੰਗਦੇ ਹਨ।
The celibates and abstainers, and those who abide in peace beg from You.
जाचहि जती सती सुखवासी ॥
LINE 29
ਇਕੁਦਾਤਾਰੁਸਗਲਹੈਜਾਚਿਕਦੇਹਿਦਾਨੁਸ੍ਰਿਸਟੀਜਾਹੇ੯॥॥
ਤੂੰ ਇਕ ਦਾਤਾ ਹੈਂ, ਹੋਰ ਸਾਰੀ ਲੁਕਾਈ (ਤੇਰੇ ਦਰ ਤੋਂ) ਮੰਗਣ ਵਾਲੀ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਂਦਾ ਹੈਂ ॥੯॥
You alone are the Great Giver; all are beggars of You. You bless all the world with Your gifts. ||9||
इकु दातारु सगल है जाचिक देहि दानु स्रिसटीजा हे ॥९॥
LINE 30
ਕਰਹਿਭਗਤਿਅਰੁਰੰਗਅਪਾਰਾ॥
(ਅਨੇਕਾਂ ਭਗਤ) ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਕ ਆਨੰਦ ਮਾਣਦੇ ਹਨ।
Your devotees worship You with infinite love.
करहि भगति अरु रंग अपारा ॥
LINE 31
ਖਿਨਮਹਿਥਾਪਿਉਥਾਪਨਹਾਰਾ॥
ਪਰਮਾਤਮਾ ਪੈਦਾ ਕਰ ਕੇ ਇਕ ਛਿਨ ਵਿਚ ਨਾਸ ਕਰਨ ਦੀ ਸਮਰਥਾ ਰੱਖਦਾ ਹੈ।
In an instant, You establish and disestablish.
खिन महि थापि उथापनहारा ॥
LINE 32
ਭਾਰੋਤੋਲੁਬੇਅੰਤਸੁਆਮੀਹੁਕਮੁਮੰਨਿਭਗਤੀਜਾਹੇ੧੦॥॥
ਉਹ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ। (ਜੀਵ) ਉਸ ਦਾ ਹੁਕਮ ਮੰਨ ਕੇ ਉਸ ਦੇ ਭਗਤ ਬਣਦੇ ਹਨ ॥੧੦॥
Your weight is so heavy, O my infinite Lord and Master. Your devotees surrender to the Hukam of Your Command. ||10||
भारो तोलु बेअंत सुआमी हुकमु मंनि भगतीजा हे ॥१०॥
LINE 33
ਜਿਸੁਦੇਹਿਦਰਸੁਸੋਈਤੁਧੁਜਾਣੈ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਦਰਸਨ ਦੇਂਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ।
They alone know You, whom You bless with Your Glance of Grace.
जिसु देहि दरसु सोई तुधु जाणै ॥
LINE 34
ਓਹੁਗੁਰਕੈਸਬਦਿਸਦਾਰੰਗਮਾਣੈ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ ਆਤਮਕ ਆਨੰਦ ਮਾਣਦਾ ਹੈ।
Through the Word of the Guru's Shabad, they enjoy Your Love forever.
ओहु गुर कै सबदि सदा रंग माणै ॥
LINE 35
ਚਤੁਰੁਸਰੂਪੁਸਿਆਣਾਸੋਈਜੋਮਨਿਤੇਰੈਭਾਵੀਜਾਹੇ੧੧॥॥
ਉਹੀ ਮਨੁੱਖ (ਅਸਲ) ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ, ਜਿਹੜਾ ਤੇਰੇ ਮਨ ਵਿਚ ਚੰਗਾ ਲੱਗਦਾ ਹੈ ॥੧੧॥
They alone are clever, handsome and wise, who are pleasing to Your Mind. ||11||
चतुरु सरूपु सिआणा सोई जो मनि तेरै भावीजा हे ॥११॥
LINE 36
ਜਿਸੁਚੀਤਿਆਵਹਿਸੋਵੇਪਰਵਾਹਾ॥
ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,
One who keeps You in his consciousness, becomes carefree and independent.
जिसु चीति आवहि सो वेपरवाहा ॥
LINE 37
ਜਿਸੁਚੀਤਿਆਵਹਿਸੋਸਾਚਾਸਾਹਾ॥
ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਹ ਸਦਾ ਕਾਇਮ ਰਹਿਣ ਵਾਲੇ (ਨਾਮ-) ਧਨ ਦਾ ਮਾਲਕ ਬਣ ਜਾਂਦਾ ਹੈ।
One who keeps You in his consciousness, is the true king.
जिसु चीति आवहि सो साचा साहा ॥
LINE 38
ਜਿਸੁਚੀਤਿਆਵਹਿਤਿਸੁਭਉਕੇਹਾਅਵਰੁਕਹਾਕਿਛੁਕੀਜਾਹੇ੧੨॥॥
ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੧੨॥
One who keeps You in his consciousness - what does he have to fear? And what else does he need to do? ||12||
जिसु चीति आवहि तिसु भउ केहा अवरु कहा किछु कीजा हे ॥१२॥
LINE 39
ਤ੍ਰਿਸਨਾਬੂਝੀਅੰਤਰੁਠੰਢਾ॥
ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁੱਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ,
Thirst and desire are quenched, and one's inner being is cooled and soothed.
त्रिसना बूझी अंतरु ठंढा ॥
LINE 40
ਗੁਰਿਪੂਰੈਲੈਤੂਟਾਗੰਢਾ॥
(ਪ੍ਰਭੂ ਨਾਲੋਂ) ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ (ਮੁੜ ਪ੍ਰਭੂ ਨਾਲ) ਜੋੜ ਦਿੱਤਾ।
The True Guru has mended the broken one.
गुरि पूरै लै तूटा गंढा ॥
LINE 41
ਸੁਰਤਿਸਬਦੁਰਿਦਅੰਤਰਿਜਾਗੀਅਮਿਉਝੋਲਿਝੋਲਿਪੀਜਾਹੇ੧੩॥॥
ਗੁਰੂ ਦੇ ਸ਼ਬਦ ਨੂੰ ਸੁਰਤ ਵਿਚ (ਟਿਕਾਣ ਦੀ ਸੂਝ ਉਸ ਮਨੁੱਖ ਦੇ) ਹਿਰਦੇ ਵਿਚ ਜਾਗ ਪਈ। ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ॥੧੩॥
Awareness of the Word of the Shabad has awakened within my heart. Shaking it and vibrating it, I drink in the Ambrosial Nectar. ||13||
सुरति सबदु रिद अंतरि जागी अमिउ झोलि झोलि पीजा हे ॥१३॥
LINE 42
ਮਰੈਨਾਹੀਸਦਸਦਹੀਜੀਵੈ॥
ਉਹ ਆਤਮਕ ਮੌਤ ਨਹੀਂ ਸਹੇੜਦਾ, ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ।
I shall not die; I shall live forever and ever.
मरै नाही सद सद ही जीवै ॥
LINE 43
ਅਮਰੁਭਇਆਅਬਿਨਾਸੀਥੀਵੈ॥
ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸ ਨੂੰ ਮੌਤ ਦਾ ਸਹਮ ਨਹੀਂ ਵਿਆਪਦਾ।
I have become immortal; I am eternal and imperishable.
अमरु भइआ अबिनासी थीवै ॥
LINE 44
ਨਾਕੋਆਵੈਨਾਕੋਜਾਵੈਗੁਰਿਦੂਰਿਕੀਆਭਰਮੀਜਾਹੇ੧੪॥॥
ਗੁਰੂ ਨੇ ਜਿਸ ਮਨੁੱਖ ਦੀ ਭਟਕਣਾ ਦੂਰ ਕਰ ਦਿੱਤੀ, ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ॥੧੪॥
I do not come, and I do not go. The Guru has driven out my doubts. ||14||
ना को आवै ना को जावै गुरि दूरि कीआ भरमीजा हे ॥१४॥
LINE 45
ਪੂਰੇਗੁਰਕੀਪੂਰੀਬਾਣੀ॥
ਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀਂ-
Perfect is the Word of the Perfect Guru.
पूरे गुर की पूरी बाणी ॥
LINE 46
ਪੂਰੈਲਾਗਾਪੂਰੇਮਾਹਿਸਮਾਣੀ॥
ਪੂਰਨ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਉਸ ਵਿਚ ਸਮਾਇਆ ਰਹਿੰਦਾ ਹੈ।
One who is attached to the Perfect Lord, is immersed in the Perfect Lord.
पूरै लागा पूरे माहि समाणी ॥
LINE 47
ਚੜੈਸਵਾਇਆਨਿਤਨਿਤਰੰਗਾਘਟੈਨਾਹੀਤੋਲੀਜਾਹੇ੧੫॥॥
ਪਰਮਾਤਮਾ ਦੇ ਪ੍ਰੇਮ ਦਾ ਰੰਗ (ਉਸ ਦੇ ਹਿਰਦੇ ਵਿਚ) ਸਦਾ ਹੀ ਵਧਦਾ ਰਹਿੰਦਾ ਹੈ, ਪੜਤਾਲ ਕੀਤਿਆਂ ਉਹ ਕਦੇ ਭੀ ਘੱਟ ਨਹੀਂ ਹੁੰਦਾ ॥੧੫॥
His love increases day by day, and when it is weighed, it does not decrease. ||15||
चड़ै सवाइआ नित नित रंगा घटै नाही तोलीजा हे ॥१५॥
LINE 48
ਬਾਰਹਾਕੰਚਨੁਸੁਧੁਕਰਾਇਆ॥
ਉਹ ਮਨੁੱਖ ਬਾਰਾਂ ਵੰਨੀ ਦੇ ਸੋਨੇ ਵਰਗਾ ਖਰਾ ਹੋ ਜਾਂਦਾ ਹੈ,
When the gold is made one hundred percent pure,
बारहा कंचनु सुधु कराइआ ॥
LINE 49
ਨਦਰਿਸਰਾਫਵੰਨੀਸਚੜਾਇਆ॥
ਉਹ ਸੋਹਣੇ ਰੰਗ ਵਾਲਾ (ਸੋਹਣੇ ਆਤਮਕ ਜੀਵਨ ਵਾਲਾ) ਗੁਰੂ-ਸਰਾਫ਼ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਂਦਾ ਹੈ।
its color is true to the jeweller's eye.
नदरि सराफ वंनी सचड़ाइआ ॥
LINE 50
ਪਰਖਿਖਜਾਨੈਪਾਇਆਸਰਾਫੀਫਿਰਿਨਾਹੀਤਾਈਜਾਹੇ੧੬॥॥
(ਜਿਵੇਂ ਸੁੱਧ ਸੋਨੇ ਨੂੰ) ਸਰਾਫ਼ ਪਰਖ ਕੇ ਖ਼ਜ਼ਾਨੇ ਵਿਚ ਪਾ ਲੈਂਦੇ ਹਨ, ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ (ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ) ॥੧੬॥
Assaying it, it is placed in the treasury by God the Jeweller, and it is not melted down again. ||16||
परखि खजानै पाइआ सराफी फिरि नाही ताईजा हे ॥१६॥
LINE 51
ਅੰਮ੍ਰਿਤਨਾਮੁਤੁਮਾਰਾਸੁਆਮੀ॥
ਹੇ ਮੇਰੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
Your Naam is Ambrosial Nectar, O my Lord and Master.
अंम्रित नामु तुमारा सुआमी ॥
LINE 52
ਨਾਨਕਦਾਸਸਦਾਕੁਰਬਾਨੀ॥
ਹੇ ਨਾਨਕ! ਤੇਰੇ ਦਾਸ ਤੈਥੋਂ ਸਦਾ ਸਦਕੇ ਜਾਂਦੇ ਹਨ।
Nanak, Your slave, is forever a sacrifice to You.
नानक दास सदा कुरबानी ॥
LINE 53
ਸੰਤਸੰਗਿਮਹਾਸੁਖੁਪਾਇਆਦੇਖਿਦਰਸਨੁਇਹੁਮਨੁਭੀਜਾਹੇ੧੭੧੩॥॥॥॥
ਗੁਰੂ ਦੀ ਸੰਗਤ ਵਿਚ ਰਹਿ ਕੇ ਉਹ ਬਹੁਤ ਆਤਮਕ ਆਨੰਦ ਮਾਣਦੇ ਹਨ, (ਤੇਰਾ) ਦਰਸਨ ਕਰ ਕੇ ਉਹਨਾਂ ਦਾ ਇਹ ਮਨ (ਤੇਰੇ ਨਾਮ-ਰਸ ਵਿਚ) ਭਿੱਜਾ ਰਹਿੰਦਾ ਹੈ ॥੧੭॥੧॥੩॥
In the Society of the Saints, I have found great peace; gazing upon the Blessed Vision of the Lord's Darshan, this mind is pleased and satisfied. ||17||1||3||
संतसंगि महा सुखु पाइआ देखि दरसनु इहु मनु भीजा हे ॥१७॥१॥३॥
GURBANI.WORLD