ਮਾਰੂ ਮਹਲਾ ੫ ਸੋਲਹੇ ॥

ਰਾਗੁ ਮਾਰੂ ਗੁਰੂ ਅਰਜਨ ਦੇਵ ਜੀ ਅੰਗ 1074
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾਸੋਲਹੇ
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Fifth Mahalaa, Solhas:
मारू महला ५ सोलहे ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਗੁਰੁਗੋਪਾਲੁਗੁਰੁਗੋਵਿੰਦਾ
(ਗੁਰੂ ਦੇ ਸੇਵਕ ਵਾਸਤੇ) ਗੁਰੂ ਗੋਪਾਲ (ਦਾ ਰੂਪ) ਹੈ, ਗੁਰੂ ਗੋਵਿੰਦ (ਦਾ ਰੂਪ) ਹੈ।
The Guru is the Lord of the World, the Guru is the Master of the Universe.
गुरु गोपालु गुरु गोविंदा ॥
LINE 04
ਗੁਰੁਦਇਆਲੁਸਦਾਬਖਸਿੰਦਾ
ਗੁਰੂ ਦਰਿਆ ਦਾ ਸੋਮਾ ਹੈ, ਗੁਰੂ ਸਦਾ ਬਖ਼ਸ਼ਸ਼ ਕਰਨ ਵਾਲਾ ਹੈ।
The Guru is merciful, and always forgiving.
गुरु दइआलु सदा बखसिंदा ॥
LINE 05
ਗੁਰੁਸਾਸਤਸਿਮ੍ਰਿਤਿਖਟੁਕਰਮਾਗੁਰੁਪਵਿਤ੍ਰੁਅਸਥਾਨਾਹੇ॥॥
(ਸੇਵਕ ਵਾਸਤੇ) ਗੁਰੂ (ਹੀ ਸ਼ਾਸਤ੍ਰ ਹੈ, ਸਿਮ੍ਰਿਤੀ ਹੈ, ਛੇ ਧਾਰਮਿਕ ਕਰਮ ਹੈ; ਗੁਰੂ ਹੀ ਪਵਿੱਤਰ ਤੀਰਥ ਹੈ ॥੧॥
The Guru is the Shaastras, the Simritees and the six rituals. The Guru is the Holy Shrine. ||1||
गुरु सासत सिम्रिति खटु करमा गुरु पवित्रु असथाना हे ॥१॥
LINE 06
ਗੁਰੁਸਿਮਰਤਸਭਿਕਿਲਵਿਖਨਾਸਹਿ
ਗੁਰੂ ਨੂੰ (ਹਰ ਵੇਲੇ) ਯਾਦ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ,
Meditating in remembrance on the Guru, all the sins are erased.
गुरु सिमरत सभि किलविख नासहि ॥
LINE 07
ਗੁਰੁਸਿਮਰਤਜਮਸੰਗਿਫਾਸਹਿ
ਗੁਰੂ ਨੂੰ ਯਾਦ ਕਰਦਿਆਂ (ਜੀਵ) ਜਮ ਦੀ ਫਾਹੀ ਵਿਚ ਨਹੀਂ ਫਸਦੇ (ਆਤਮਕ ਮੌਤ ਤੋਂ ਬਚੇ ਰਹਿੰਦੇ ਹਨ)।
Meditating in remembrance on the Guru, one is not strangled by the noose of Death.
गुरु सिमरत जम संगि न फासहि ॥
LINE 08
ਗੁਰੁਸਿਮਰਤਮਨੁਨਿਰਮਲੁਹੋਵੈਗੁਰੁਕਾਟੇਅਪਮਾਨਾਹੇ॥॥
ਗੁਰੂ ਨੂੰ ਯਾਦ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ, (ਤੇ ਇਸ ਤਰ੍ਹਾਂ) ਗੁਰੂ ਮਨੁੱਖ ਨੂੰ (ਲੋਕ ਪਰਲੋਕ ਦੀ) ਨਿਰਾਦਰੀ ਤੋਂ ਬਚਾ ਲੈਂਦਾ ਹੈ ॥੨॥
Meditating in remembrance on the Guru, the mind becomes immaculate; the Guru eliminates egotistical pride. ||2||
गुरु सिमरत मनु निरमलु होवै गुरु काटे अपमाना हे ॥२॥
LINE 09
ਗੁਰਕਾਸੇਵਕੁਨਰਕਿਜਾਏ
ਗੁਰੂ ਦਾ ਸੇਵਕ ਨਰਕ ਵਿਚ ਨਹੀਂ ਪੈਂਦਾ,
The Guru's servant is not consigned to hell.
गुर का सेवकु नरकि न जाए ॥
LINE 10
ਗੁਰਕਾਸੇਵਕੁਪਾਰਬ੍ਰਹਮੁਧਿਆਏ
(ਕਿਉਂਕਿ) ਗੁਰੂ ਦਾ ਸੇਵਕ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
The Guru's servant meditates on the Supreme Lord God.
गुर का सेवकु पारब्रहमु धिआए ॥
LINE 11
ਗੁਰਕਾਸੇਵਕੁਸਾਧਸੰਗੁਪਾਏਗੁਰੁਕਰਦਾਨਿਤਜੀਅਦਾਨਾਹੇ॥॥
ਗੁਰੂ ਦਾ ਸੇਵਕ ਸਾਧ ਸੰਗਤ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, (ਸਾਧ ਸੰਗਤ ਵਿਚ) ਗੁਰੂ ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ॥੩॥
The Guru's servant joins the Saadh Sangat, the Company of the Holy; the Guru ever gives the life of the soul. ||3||
गुर का सेवकु साधसंगु पाए गुरु करदा नित जीअ दाना हे ॥३॥
LINE 12
ਗੁਰਦੁਆਰੈਹਰਿਕੀਰਤਨੁਸੁਣੀਐ
ਗੁਰੂ ਦੇ ਦਰ ਤੇ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ ਚਾਹੀਦੀ ਹੈ,
At the Gurdwara, the Guru's Gate, the Kirtan of the Lord's Praises are sung.
गुर दुआरै हरि कीरतनु सुणीऐ ॥
LINE 13
ਸਤਿਗੁਰੁਭੇਟਿਹਰਿਜਸੁਮੁਖਿਭਣੀਐ
ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ (ਜਿਸ ਨੂੰ) ਗੁਰੂ ਮਿਲ ਪੈਂਦਾ ਹੈ (ਉਹ ਮਨੁੱਖ ਸਦਾ ਇਹ ਉੱਦਮ ਕਰਦਾ ਹੈ)।
Meeting with the True Guru, one chants the Lord's Praises.
सतिगुरु भेटि हरि जसु मुखि भणीऐ ॥
LINE 14
ਕਲਿਕਲੇਸਮਿਟਾਏਸਤਿਗੁਰੁਹਰਿਦਰਗਹਦੇਵੈਮਾਨਾਂਹੇ॥॥
ਗੁਰੂ (ਮਨੁੱਖ ਦੇ) ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਸਤਕਾਰ ਦੇਂਦਾ ਹੈ ॥੪॥
The True Guru eradicates sorrow and suffering, and bestows honor in the Court of the Lord. ||4||
कलि कलेस मिटाए सतिगुरु हरि दरगह देवै मानां हे ॥४॥
LINE 15
ਅਗਮੁਅਗੋਚਰੁਗੁਰੂਦਿਖਾਇਆ
ਗੁਰੂ ਨੇ ਹੀ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ ਦਾ ਦਰਸਨ ਕਰਾਇਆ ਹੈ।
The Guru has revealed the inaccessible and unfathomable Lord.
अगमु अगोचरु गुरू दिखाइआ ॥
LINE 16
ਭੂਲਾਮਾਰਗਿਸਤਿਗੁਰਿਪਾਇਆ
ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ (ਸਦਾ) ਸਹੀ ਜੀਵਨ-ਰਾਹ ਤੇ ਪਾਇਆ ਹੈ।
The True Guru returns to the Path, those who have wandered away.
भूला मारगि सतिगुरि पाइआ ॥
LINE 17
ਗੁਰਸੇਵਕਕਉਬਿਘਨੁਭਗਤੀਹਰਿਪੂਰਦ੍ਰਿੜੑਾਇਆਗਿਆਨਾਂਹੇ॥॥
ਭਗਤੀ ਦੀ ਬਰਕਤਿ ਨਾਲ ਗੁਰੂ ਦੇ ਸੇਵਕ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਗੁਰੂ ਹੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਸੇਵਕ ਦੇ ਹਿਰਦੇ ਵਿਚ ਪੱਕੀ ਕਰਦਾ ਹੈ ॥੫॥
No obstacles stand in the way of devotion to the Lord, for one who serves the Guru. The Guru implants perfect spiritual wisdom. ||5||
गुर सेवक कउ बिघनु न भगती हरि पूर द्रिड़ाइआ गिआनां हे ॥५॥
LINE 18
ਗੁਰਿਦ੍ਰਿਸਟਾਇਆਸਭਨੀਠਾਂਈ
ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਈਂ ਵੱਸਦਾ ਵਿਖਾਇਆ ਹੈ (ਤੇ ਦੱਸਿਆ ਹੈ ਕਿ)
The Guru has revealed the Lord everywhere.
गुरि द्रिसटाइआ सभनी ठांई ॥
LINE 19
ਜਲਿਥਲਿਪੂਰਿਰਹਿਆਗੋਸਾਈ
ਸ੍ਰਿਸ਼ਟੀ ਦਾ ਮਾਲਕ ਜਲ ਵਿਚ ਧਰਤੀ ਵਿਚ (ਹਰ ਥਾਂ) ਵਿਆਪਕ ਹੈ, ਉੱਚੇ ਤੇ ਖ਼ਾਲੀ ਸਭ ਥਾਈਂ ਇਕੋ ਜਿਹਾ ਵਿਆਪਕ ਹੈ।
The Lord of the Universe is permeating and pervading the water and the land.
जलि थलि पूरि रहिआ गोसाई ॥
LINE 20
ਊਚਊਨਸਭਏਕਸਮਾਨਾਂਮਨਿਲਾਗਾਸਹਜਿਧਿਆਨਾਹੇ॥॥
(ਗੁਰੂ ਦੀ ਰਾਹੀਂ ਹੀ ਸੇਵਕ ਦੇ) ਮਨ ਵਿਚ ਆਤਮਕ ਅਡੋਲਤਾ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ ॥੬॥
The high and the low are all the same to Him. Focus your mind's meditation intuitively on Him. ||6||
ऊच ऊन सभ एक समानां मनि लागा सहजि धिआना हे ॥६॥
LINE 21
ਗੁਰਿਮਿਲਿਐਸਭਤ੍ਰਿਸਨਬੁਝਾਈ
ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ (ਮਨੁੱਖ ਦੇ ਅੰਦਰੋਂ) ਸਾਰੀ ਤ੍ਰਿਸ਼ਨਾ (ਦੀ ਅੱਗ) ਬੁਝਾ ਦੇਂਦਾ ਹੈ,
Meeting with the Guru, all thirst is quenched.
गुरि मिलिऐ सभ त्रिसन बुझाई ॥
LINE 22
ਗੁਰਿਮਿਲਿਐਨਹਜੋਹੈਮਾਈ
ਮਨੁੱਖ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
Meeting with the Guru, one is not watched by Maya.
गुरि मिलिऐ नह जोहै माई ॥
LINE 23
ਸਤੁਸੰਤੋਖੁਦੀਆਗੁਰਿਪੂਰੈਨਾਮੁਅੰਮ੍ਰਿਤੁਪੀਪਾਨਾਂਹੇ॥॥
(ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਤ ਅਤੇ ਸੰਤੋਖ ਬਖ਼ਸ਼ਿਆ, ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪ ਪੀਂਦਾ ਹੈ ਤੇ ਹੋਰਨਾਂ ਨੂੰ ਪਿਲਾਂਦਾ ਹੈ ॥੭॥
The Perfect Guru bestows truth and contentment; I drink in the Ambrosial Nectar of the Naam, the Name of the Lord. ||7||
सतु संतोखु दीआ गुरि पूरै नामु अंम्रितु पी पानां हे ॥७॥
LINE 24
ਗੁਰਕੀਬਾਣੀਸਭਮਾਹਿਸਮਾਣੀ
ਗੁਰੂ ਦੀ ਬਾਣੀ ਸਭ ਜੀਵਾਂ ਦੇ ਹਿਰਦੇ ਵਿਚ ਟਿਕਣ-ਜੋਗ ਹੈ,
The Word of the Guru's Bani is contained in all.
गुर की बाणी सभ माहि समाणी ॥
LINE 25
ਆਪਿਸੁਣੀਤੈਆਪਿਵਖਾਣੀ
ਗੁਰੂ ਨੇ (ਪਰਮਾਤਮਾ ਪਾਸੋਂ) ਆਪ ਸੁਣੀ ਅਤੇ (ਦੁਨੀਆ ਦੇ ਜੀਵਾਂ ਨੂੰ) ਆਪ ਸੁਣਾਈ ਹੈ।
He Himself hears it, and He Himself repeats it.
आपि सुणी तै आपि वखाणी ॥
LINE 26
ਜਿਨਿਜਿਨਿਜਪੀਤੇਈਸਭਿਨਿਸਤ੍ਰੇਤਿਨਪਾਇਆਨਿਹਚਲਥਾਨਾਂਹੇ॥॥
ਜਿਸ ਜਿਸ ਮਨੁੱਖ ਨੇ ਇਹ ਬਾਣੀ ਹਿਰਦੇ ਵਿਚ ਵਸਾਈ ਹੈ, ਉਹ ਸਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਨੇ ਉਹ ਆਤਮਕ ਟਿਕਾਣਾ ਹਾਸਲ ਕਰ ਲਿਆ ਹੈ ਜੋ (ਮਾਇਆ ਦੇ ਪ੍ਰਭਾਵ ਹੇਠ) ਡੋਲਦਾ ਨਹੀਂ ਹੈ ॥੮॥
Those who meditate on it, are all emancipated; they attain the eternal and unchanging home. ||8||
जिनि जिनि जपी तेई सभि निसत्रे तिन पाइआ निहचल थानां हे ॥८॥
LINE 27
ਸਤਿਗੁਰਕੀਮਹਿਮਾਸਤਿਗੁਰੁਜਾਣੈ
ਗੁਰੂ ਦੀ ਉੱਚ-ਆਤਮਕਤਾ ਗੁਰੂ (ਹੀ) ਜਾਣਦਾ ਹੈ।
The Glory of the True Guru is known only to the True Guru.
सतिगुर की महिमा सतिगुरु जाणै ॥
LINE 28
ਜੋਕਿਛੁਕਰੇਸੁਆਪਣਭਾਣੈ
(ਗੁਰੂ ਹੀ ਜਾਣਦਾ ਹੈ ਕਿ ਪਰਮਾਤਮਾ) ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ ਕਰਦਾ ਹੈ।
Whatever He does, is according to the Pleasure of His Will.
जो किछु करे सु आपण भाणै ॥
LINE 29
ਸਾਧੂਧੂਰਿਜਾਚਹਿਜਨਤੇਰੇਨਾਨਕਸਦਕੁਰਬਾਨਾਂਹੇ੯੧੪॥॥॥॥
ਹੇ ਨਾਨਕ! ਪ੍ਰਭੂ ਦੇ ਸੇਵਕ ਗੁਰੂ ਦੇ ਚਰਨਾਂ ਦੀ ਧੂੜ ਮੰਗਦੇ ਹਨ ਤੇ (ਗੁਰੂ ਤੋਂ) ਸਦਾ ਸਦਕੇ ਜਾਂਦੇ ਹਨ ॥੯॥੧॥੪॥
Your humble servants beg for the dust of the feet of the Holy; Nanak is forever a sacrifice to You. ||9||1||4||
साधू धूरि जाचहि जन तेरे नानक सद कुरबानां हे ॥९॥१॥४॥
GURBANI.WORLD