LINE 01
ਪਉੜੀ॥
Pauree:
पउड़ी ॥
LINE 02
ਹਰਿਤੁਮੑਵਡਵਡੇਵਡੇਵਡਊਚੇਸਭਊਪਰਿਵਡੇਵਡੌਨਾ॥
ਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ।
O Lord, You are the Greatest of the Great, the Greatest of the Great, the Most Lofty and Exalted of all, the Greatest of the Great.
हरि तुम वड वडे वडे वड ऊचे सभ ऊपरि वडे वडौना ॥
LINE 03
ਜੋਧਿਆਵਹਿਹਰਿਅਪਰੰਪਰੁਹਰਿਹਰਿਹਰਿਧਿਆਇਹਰੇਤੇਹੋਨਾ॥
ਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।
Those who meditate on the Infinite Lord, who meditate on the Lord, Har, Har, Har, are rejuvenated.
जो धिआवहि हरि अपरंपरु हरि हरि हरि धिआइ हरे ते होना ॥
LINE 04
ਜੋਗਾਵਹਿਸੁਣਹਿਤੇਰਾਜਸੁਸੁਆਮੀਤਿਨਕਾਟੇਪਾਪਕਟੋਨਾ॥
ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ।
Those who sing and listen to Your Praises, O my Lord and Master, have millions of sins destroyed.
जो गावहि सुणहि तेरा जसु सुआमी तिन काटे पाप कटोना ॥
LINE 05
ਤੁਮਜੈਸੇਹਰਿਪੁਰਖਜਾਨੇਮਤਿਗੁਰਮਤਿਮੁਖਿਵਡਵਡਭਾਗਵਡੋਨਾ॥
ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।
I know that those divine beings who follow the Guru's Teachings are just like You, Lord. They are the greatest of the great, so very fortunate.
तुम जैसे हरि पुरख जाने मति गुरमति मुखि वड वड भाग वडोना ॥
LINE 06
ਸਭਿਧਿਆਵਹੁਆਦਿਸਤੇਜੁਗਾਦਿਸਤੇਪਰਤਖਿਸਤੇਸਦਾਸਦਾਸਤੇਜਨੁਨਾਨਕੁਦਾਸੁਦਸੋਨਾ੫॥॥
ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥
Let everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||
सभि धिआवहु आदि सते जुगादि सते परतखि सते सदा सदा सते जनु नानकु दासु दसोना ॥५॥
GURBANI.WORLD