ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 833
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਤਕਿਯਾਕਰਿਰਾਖ੍ਯੋਨ੍ਰਿਪਹਿਆਪਣੀਸੇਜਬਣਾਇ॥
ਆਪਣੀ ਸੇਜ ਉਤੇ (ਉਸ ਨੇ) ਰਾਜੇ ਨੂੰ ਤਕੀਆ ਬਣਾ ਕੇ ਰਖ ਦਿੱਤਾ।
She covered and made the Raja to lie in the bed as a pillow and led
तकिया करि राख्यो न्रिपहि आपणी सेज बणाइ ॥
LINE 03
ਜਾਇਪਿਯਹਿਆਗੇਲਿਯੋਪਰਮਪ੍ਰੀਤਿਉਪਜਾਇ੧੦॥॥
ਬਹੁਤ ਪ੍ਰੇਮ ਜਤਾ ਕੇ ਪ੍ਰੀਤਮ ਨੂੰ ਅਗੋਂ ਜਾ ਮਿਲੀ ॥੧੦॥
Her husband there.(10)
जाइ पियहि आगे लियो परम प्रीति उपजाइ ॥१०॥
LINE 04
ਭੂਪਲਖ੍ਯੋਚਿਤਮੈਫਸ੍ਯੋਆਨਿਤ੍ਰਿਯਾਕੇਹੇਤ॥
ਰਾਜੇ ਨੇ ਚਿਤ ਵਿਚ ਸੋਚਿਆ ਕਿ ਮੈਂ ਇਸਤਰੀ ਦੇ ਪ੍ਰੇਮ ਕਰ ਕੇ ਆ ਫਸਿਆ ਹਾਂ।
The Raja thought in his mind that he had been entangled in the love,
भूप लख्यो चित मै फस्यो आनि त्रिया के हेत ॥
LINE 05
ਅਧਿਕਚਿਤਭੀਤਰਡਰਿਯੋਸ੍ਵਾਸਨਊਚੋਲੇਤ੧੧॥॥
ਉਹ ਮਨ ਵਿਚ ਬਹੁਤ ਡਰ ਗਿਆ ਅਤੇ ਉੱਚਾ ਸਾਹ ਤਕ ਨਾ ਲਿਆ ॥੧੧॥
But he was petrified and could not breath aloud even.(11)
अधिक चित भीतर डरियो स्वास न ऊचो लेत ॥११॥
LINE 06
ਪਤਿਸੌਅਤਿਰਤਿਮਾਨਿਕੈਰਹੀਗਰੇਲਪਟਾਇ॥
(ਉਹ ਇਸਤਰੀ) ਪਤੀ ਨਾਲ ਕਾਮ ਕ੍ਰੀੜਾ ਕਰ ਕੇ ਗਲੇ ਨਾਲ ਲਿਪਟੀ ਰਹੀ।
Clinging to her husband, she kept on making love.
पति सौ अति रति मानि कै रही गरे लपटाइ ॥
LINE 07
ਕਿਯੋਸਿਰਾਨੋਭੂਪਕੋਸੋਇਰਹੇਸੁਖਪਾਇ੧੨॥॥
ਰਾਜੇ ਨੂੰ ਸਿਰ੍ਹਾਣਾ ਬਣਾ ਕੇ ਉਹ ਮੌਜ ਨਾਲ ਸੁਤੇ ਰਹੇ ॥੧੨॥
Using Raja as their pillow they went into peaceful slumber.(12)
कियो सिरानो भूप को सोइ रहे सुख पाइ ॥१२॥
LINE 08
ਭੋਰਭਏਉਠਿਪਿਯਗਯੋਨ੍ਰਿਪਸੋਭੋਗਕਮਾਇ॥
ਸਵੇਰੇ ਹੁੰਦੇ ਸਾਰ ਪਤੀ ਉਠ ਕੇ ਚਲਾ ਗਿਆ। (ਉਸ ਨੇ) ਰਾਜੇ ਨਾਲ ਵੀ ਕਾਮਕ੍ਰੀੜਾ ਕੀਤੀ
In the morning when the husband had gone she enabled the Raja out
भोर भए उठि पिय गयो न्रिप सो भोग कमाइ ॥
LINE 09
ਕਾਢਿਸਿਰਾਨਾਤੇਤੁਰਤਸਦਨਦਿਯੋਪਹੁਚਾਇ੧੩॥॥
ਅਤੇ ਸਿਰ੍ਹਾਣੇ ਤੋਂ ਕਢ ਕੇ ਤੁਰਤ ਘਰ ਪਹੁੰਚਾ ਦਿੱਤਾ ॥੧੩॥
Of the pillow, and after carnal affair let him go home.(13)
काढि सिराना ते तुरत सदन दियो पहुचाइ ॥१३॥
LINE 10
ਜੇਜੇਸ੍ਯਾਨੇਹ੍ਵੈਜਗਤਮੈਤ੍ਰਿਯਸੋਕਰਤਪ੍ਯਾਰ॥
ਜਗਤ ਵਿਚ ਜੋ ਸਿਆਣੇ ਹੋ ਕੇ ਇਸਤਰੀ ਨਾਲ ਪਿਆਰ ਕਰਦੇ ਹਨ,
जे जे स्याने ह्वै जगत मै त्रिय सो करत प्यार ॥
LINE 11
ਤਾਹਿਮਹਾਜੜਸਮੁਝਿਯੈਚਿਤਭੀਤਰਨਿਰਧਾਰ੧੪॥॥
ਉਨ੍ਹਾਂ ਨੂੰ ਚਿਤ ਵਿਚ ਮਹਾ ਮੂਰਖ ਸਮਝਣਾ ਚਾਹੀਦਾ ਹੈ ॥੧੪॥
The wise ones who love women, they should be considered absurd.(14)(1)
ताहि महा जड़ समुझियै चित भीतर निरधार ॥१४॥
LINE 12
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਬੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੨੦੩੭੯ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਵੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦॥੩੭੯॥ ਚਲਦਾ॥
Twentieth Parable of Auspicious Chritars Conversation of the Raja and the Minister, Completed with Benediction. (20)(379)
इति स्री चरित्र पख्याने त्रिया चरित्रे मंत्री भूप संबादे बीसवो चरित्र समापतम सतु सुभम सतु ॥२०॥३७९॥अफजूं॥
GURBANI.WORLD