LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਭਾਨੁਤੇਜਿਉਤਮਪਉਨਤੇਜਿਉਘਨੁਮੋਰਤੇਜਿਉਫਨਿਤਿਉਸੁਕਚਾਨੇ॥
ਜਿਵੇਂ ਸੂਰਜ ਤੋਂ ਹਨੇਰਾ, ਜਿਵੇਂ ਹਵਾ ਤੋਂ ਬਦਲ, ਜਿਵੇਂ ਮੋਰ ਤੋਂ ਫਨੀਅਰ ਡਰ ਜਾਂਦੇ ਹਨ (ਸੁੰਗੜ ਜਾਂਦੇ ਹਨ)
The demons were frightened from the goddess like the darkness from sun, like the clouds from the wind and the snake from the peacock.,
भानु ते जिउ तम पउन ते जिउ घनु मोर ते जिउ फनि तिउ सुकचाने ॥
LINE 03
ਸੂਰਤੇਕਾਤੁਰੁਕੂਰਤੇਚਾਤੁਰੁਸਿੰਘਤੇਸਾਤੁਰਏਣਿਡਰਾਨੇ॥
ਤਿਵੇਂ ਸੂਰਮੇ ਤੋਂ ਕਾਇਰ, ਝੂਠ ਤੋਂ ਸਿਆਣਪ ਅਤੇ ਸ਼ੇਰ ਤੋਂ ਹਿਰਨ ('ਏਣਿ') ਤੁਰਤ ('ਸਾਤੁਰ') ਭੈਭੀਤ ਹੋ ਜਾਂਦੇ ਹਨ।
Just like the cowards from the heroes, falsehood from the truth and the deer from the lion become fearful immediately.,
सूर ते कातुरु कूर ते चातुरु सिंघ ते सातुर एणि डराने ॥
LINE 04
ਸੂਮਤੇਜਿਉਜਸੁਬਿਓਗਤੇਜਿਉਰਸੁਪੂਤਕਪੂਤਤੇਜਿਉਬੰਸੁਹਾਨੇ॥
ਜਿਵੇਂ ਕੰਜੂਸ ਤੋਂ ਯਸ਼, ਜਿਵੇਂ ਵਿਯੋਗ ਤੋਂ ਆਨੰਦ ਅਤੇ ਜਿਵੇਂ ਕੁਪੁੱਤਰ ਤੋਂ ਖ਼ਾਨਦਾਨ ਦਾ ਨੁਕਸਾਨ ਹੁੰਦਾ ਹੈ
Just as the praise from the miser, bliss from separation and the family from a bad son are destroyed.,
सूम ते जिउ जसु बिओग ते जिउ रसु पूत कपूत ते जिउ बंसु हाने ॥
LINE 05
ਧਰਮਜਿਉਕ੍ਰੁਧਤੇਭਰਮਸੁਬੁਧਤੇਚੰਡਕੇਜੁਧਤੇਦੈਤਪਰਾਨੇ੧੪੬॥॥
ਅਤੇ ਕ੍ਰੋਧ ਤੋਂ ਧਰਮ ਦਾ, ਸੁਬੁੱਧ ਤੋਂ ਭਰਮ (ਭਜ ਜਾਂਦਾ ਹੈ, ਉਵੇਂ) ਚੰਡੀ ਦੇ ਯੁੱਧ ਤੋਂ ਦੈਂਤ ਨਸ ਜਾਂਦੇ ਹਨ ॥੧੪੬॥
Just as the Dharma is destroyed with anger and intellect with illusion, similarly the war and in great anger ran forward.,
धरम जिउ क्रुध ते भरम सुबुध ते चंड के जुध ते दैत पराने ॥१४६॥
LINE 06
ਫੇਰਫਿਰੈਸਭਜੁਧਕੇਕਾਰਨਲੈਕਰਵਾਨਕ੍ਰੁਧਹੁਇਧਾਏ॥
ਯੁੱਧ ਲਈ ਫਿਰ ਸਭ ਮੁੜ ਪਏ ਅਤੇ ਕ੍ਰੋਧਵਾਨ ਹੋ ਕੇ (ਹੱਥ ਵਿਚ) ਤਲਵਾਰਾਂ ਧਾਰਨ ਕਰਦੇ ਹੋਇਆਂ ਹਮਲਾਵਰ ਹੋਏ।
The demons returned again for war and in great anger ran forward.,
फेर फिरै सभ जुध के कारन लै करवान क्रुध हुइ धाए ॥
LINE 07
ਏਕਲੈਬਾਨਕਮਾਨਨਤਾਨਕੈਤੂਰਨਤੇਜਤੁਰੰਗਤੁਰਾਏ॥
ਕਈ ਹੱਥਾਂ ਵਿਚ ਤੀਰ ਲੈ ਕੇ ਅਤੇ ਕਮਾਨਾਂ ਵਿਚ ਕਸ ਕੇ ਛੇਤੀ ਨਾਲ ਘੋੜਿਆਂ ਨੂੰ ਤੋਰਦੇ ਹਨ।
Some of them run their swift horses pulling their bows fitted with arrows.,
एक लै बान कमानन तान कै तूरन तेज तुरंग तुराए ॥
LINE 08
ਧੂਰਿਉਡੀਖੁਰਪੂਰਨਤੇਪਥਊਰਧਹੁਇਰਵਿਮੰਡਲਛਾਏ॥
(ਘੋੜਿਆਂ ਦੇ) ਸੁੰਮਾਂ ਨਾਲ ਉਡੀ ਧੂੜ ਨੇ ਉਪਰਲੇ ਰਸਤੇ (ਆਕਾਸ਼) ਵਿਚ ਪਸਰ ਕੇ ਸੂਰਜ ਦੇ ਮੰਡਲ ਨੂੰ ਲੁਕਾ ਦਿੱਤਾ ਹੈ,
The dust which hath been created by horses’ hooves and hath gone upwards, hath covered the sun’s sphere.,
धूरि उडी खुर पूरन ते पथ ऊरध हुइ रवि मंडल छाए ॥
LINE 09
ਮਾਨਹੁਫੇਰਰਚੇਬਿਧਿਲੋਕਧਰਾਖਟਆਠਅਕਾਸਬਨਾਏ੧੪੭॥॥
ਮਾਨੋ ਬ੍ਰਹਮਾ ਨੇ ਫਿਰ ਲੋਕਾਂ ਦੀ ਰਚਨਾ ਕੀਤੀ ਹੈ (ਜਿਨ੍ਹਾਂ ਵਿਚ) ਛੇ ਧਰਤੀਆਂ ਅਤੇ ਅੱਠ ਆਕਾਸ਼ ਬਣਾਏ ਹਨ ॥੧੪੭॥
It seemed that Brahma hath created the fourteen worlds agin with six nether-words and eight skies (because the sphere of dust hath become the eighth sky).147.,
मानहु फेर रचे बिधि लोक धरा खट आठ अकास बनाए ॥१४७॥
LINE 10
ਚੰਡਪ੍ਰਚੰਡਕੁਵੰਡਲੈਬਾਨਨਿਦੈਤਨਕੇਤਨਤੂਲਿਜਿਉਤੂੰਬੇ॥
ਪ੍ਰਚੰਡ ਚੰਡੀ ਨੇ ਧਨੁਸ਼ ਲੈ ਕੇ ਬਾਣਾਂ ਨਾਲ ਦੈਂਤਾਂ ਦੇ ਸ਼ਰੀਰਾਂ ਨੂੰ ਰੂੰ ਵਾਂਗ ਤੂੰਬੇ ਤੂੰਬੇ ਕਰ ਦਿੱਤਾ ਹੈ।
Chandi, taking her terrific bow, hath carded like cotton the bodies of the demons with her arrows.,
चंड प्रचंड कुवंड लै बाननि दैतन के तन तूलि जिउ तूंबे ॥
LINE 11
ਮਾਰਗਇੰਦਦਏਕਰਵਾਰਲੈਦਾਨਵਮਾਨਗਇਓਉਡਪੂੰਬੇ॥
(ਚੰਡੀ ਨੇ) ਤਲਵਾਰ ਨਾਲ (ਦੈਂਤ-ਦਲ ਦੇ) ਹਾਥੀਆਂ ਨੂੰ ਮਾਰ ਦਿੱਤਾ ਹੈ। (ਫਲਸਰੂਪ) ਦੈਂਤਾਂ ਦਾ ਹੰਕਾਰ ਅੱਕ ਦੀਆਂ ਬੁੱਢੀਆਂ ਵਾਂਗ ਉਡ-ਪੁਡ ਗਿਆ ਹੈ।
She hath killed the elephants with her sword, because of which the pride of the demons hath flown away like the flakes of akk-plant.,
मार गइंद दए करवार लै दानव मान गइओ उड पूंबे ॥
LINE 12
ਬੀਰਨਕੇਸਿਰਕੀਸਿਤਪਾਗਚਲੀਬਹਿਸ੍ਰੋਨਤਊਪਰਖੂੰਬੇ॥
ਸੂਰਮਿਆਂ ਦੇ ਸਿਰਾਂ ਦੀਆਂ ਸਫ਼ੈਦ ਪਗੜੀਆਂ ਲਹੂ ਉਤੇ ਖੁੰਬਾਂ ਵਾਂਗ ਵਹਿ ਰਹੀਆਂ ਹਨ।
The white turbans of the heads of warriors flowed in the blood-stream.,
बीरन के सिर की सित पाग चली बहि स्रोनत ऊपर खूंबे ॥
LINE 13
ਮਾਨਹੁਸਾਰਸੁਤੀਕੇਪ੍ਰਵਾਹਮੈਸੂਰਨਕੇਜਸਕੈਉਠੇਬੂੰਬੇ੧੪੮॥॥
(ਇਹ ਦ੍ਰਿਸ਼ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਰਸਵਤੀ ਨਦੀ ਦੇ ਪ੍ਰਵਾਹ ਵਿਚ ਸੂਰਮਿਆਂ ਦੇ ਯਸ਼ ਦੇ ਬੁਲਬੁਲੇ (ਬੂੰਬੇ) ਉਠ ਰਹੇ ਹੋਣ ॥੧੪੮॥
It seemed that the current of Saraswati, the bubbles of heroes’ praises are flowing.148.,
मानहु सारसुती के प्रवाह मै सूरन के जस कै उठे बूंबे ॥१४८॥
LINE 14
ਦੇਤਨਸਾਥਗਦਾਗਹਿਹਾਥਿਸੁਕ੍ਰੁਧਹ੍ਵੈਜੁਧੁਨਿਸੰਗਕਰਿਓਹੈ॥
(ਫਿਰ ਚੰਡੀ ਨੇ) ਹੱਥ ਵਿਚ ਗਦਾ ਧਾਰਨ ਕਰ ਕੇ ਕ੍ਰੋਧ ਨਾਲ ਨਿਸੰਗ ਹੋ ਕੇ ਦੈਂਤਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ।
The goddess, taking her mace in her hand, waged a ferocious war against the demons, in great anger.,
देतन साथ गदा गहि हाथि सु क्रुध ह्वै जुधु निसंग करिओ है ॥
LINE 15
ਪਾਨਿਕ੍ਰਿਪਾਨਲਏਬਲਵਾਨਸੁਮਾਰਤਬੈਦਲਛਾਰਕਰਿਓਹੈ॥
ਹੱਥ ਵਿਚ ਮਜ਼ਬੂਤ ਤਲਵਾਰ ਲੈ ਕੇ (ਦੈਂਤਾਂ ਦੇ) ਦਲ ਨੂੰ ਮਾਰ ਕੇ ਮਿੱਟੀ ਵਿਚ ਮਿਲਾ ਦਿੱਤਾ।
Holding her sword in her hand, she mighty Chandika killed and reduced the army of demons to dust.,
पानि क्रिपान लए बलवान सु मार तबै दल छार करिओ है ॥
LINE 16
ਪਾਗਸਮੇਤਗਿਰਿਓਸਿਰਏਕਕੋਭਾਉਇਹੇਕਬਿਤਾਕੋਧਰਿਓਹੈ॥
ਇਕ ਦੈਂਤ ਦਾ ਪਗੜੀ ਸਮੇਤ ਸਿਰ ਡਿਗਿਆ ਹੋਇਆ ਹੈ, (ਉਸ ਦਾ) ਭਾਵ ਕਵਿਤਾ ਵਿਚ (ਕਵੀ ਨੇ) ਇੰਜ ਬਿਆਨ ਕੀਤਾ ਹੈ,
Seeing one head falling with turban, the poet imagined,
पाग समेत गिरिओ सिर एक को भाउ इहे कबि ता को धरिओ है ॥
LINE 17
ਪੂਰਨਿਪੁੰਨਪਏਨਭਤੇਸੁਮਨੋਭੁਅਟੂਟਨਛਤ੍ਰਪਰਿਓਹੈ੧੪੯॥॥
ਮਾਨੋ ਪੁੰਨਾਂ ਦੇ ਪੂਰੇ ਹੋਣ ਤੇ ਆਕਾਸ਼ ਤੋਂ ਤਾਰਾ (ਨਛੱਤ੍ਰ) ਟੁਟ ਕੇ ਧਰਤੀ ਉਤੇ ਡਿਗਿਆ ਹੋਵੇ ॥੧੪੯॥
That with the end of the of virtuous actions, a star hath fallen down of earth from the sky.149.,
पूरनि पुंन पए नभ ते सु मनो भुअ टूट नछत्र परिओ है ॥१४९॥
LINE 18
ਬਾਰਿਦਬਾਰਨਜਿਉਨਿਰਵਾਰਿਮਹਾਬਲਧਾਰਿਤਬੇਇਹਕੀਆ॥
ਤਦ (ਚੰਡੀ ਨੇ) ਬਹੁਤ ਅਧਿਕ ਬਲ ਇਕੱਠਾ ਕਰ ਕੇ ਬਦਲਾਂ ਵਰਗੇ ਹਾਥੀਆਂ ਨੂੰ ਖਿੰਡਾਉਣ ਦਾ ਕੰਮ ਕੀਤਾ।
Then the goddess, with her great strength, throwing the big elephants far away like clouds.,
बारिद बारन जिउ निरवारि महा बल धारि तबे इह कीआ ॥
LINE 19
ਪਾਨਿਲੈਬਾਨਕਮਾਨਕੋਤਾਨਿਸੰਘਾਰਸਨੇਹਤੇਸ੍ਰਉਨਤਪੀਆ॥
ਹੱਥ ਵਿਚ ਤੀਰ ਲੈ ਕੇ, ਕਮਾਨ ਨੂੰ ਖਿਚ ਕੇ ਮਾਰਿਆ ਹੈ ਅਤੇ ਸਨੇਹ ਪੂਰਵਕ ਲਹੂ ਪੀਤਾ।
Holding the arrows in her hand she pulled the bow destroying the demons and drank the blood with great interest.,
पानि लै बान कमान को तानि संघार सनेह ते स्रउनत पीआ ॥
LINE 20
ਏਕਗਏਕੁਮਲਾਇਪਰਾਇਕੈਏਕਨਕੋਧਰਕਿਓਤਨਿਹੀਆ॥
(ਇਹ ਵੇਖ ਕੇ) ਇਕ ਤਾਂ ਘਬਰਾ ਕੇ ਨਸ ਗਏ ਹਨ ਅਤੇ ਇਕਨਾਂ ਦੇ ਤਨ ਵਿਚ ਦਿਲ ਧੜਕਨ ਲਗ ਗਿਆ।
Seeing this and shriveling, some of the demons, being perturbed, have run away, with great heart-beat.,
एक गए कुमलाइ पराइ कै एकन को धरकिओ तनि हीआ ॥
LINE 21
ਚੰਡਕੇਬਾਨਕਿਧੋਕਰਭਾਨਹਿਦੇਖਿਕੈਦੈਤਗਈਦੁਤਿਦੀਆ੧੫੦॥॥
ਚੰਡੀ ਦੇ ਤੀਰ ਹਨ ਅਥਵਾ ਸੂਰਜ ਦੀਆਂ ਕਿਰਨਾਂ ਹਨ (ਜਿਨ੍ਹਾਂ ਨੂੰ) ਵੇਖ ਕੇ ਦੈਂਤਾਂ ਦੇ ਦੀਵਿਆਂ ਦੀ ਰੌਸ਼ਨੀ ਚਲੀ ਗਈ ਹੈ ॥੧੫੦॥
Are the arrow of Chadi like the rays of the sun?, seeing which the light of the demon-lamp hath become dim.150.,
चंड के बान किधो कर भानहि देखि कै दैत गई दुति दीआ ॥१५०॥
LINE 22
ਲੈਕਰਮੈਅਸਿਕੋਪਭਈਅਤਿਧਾਰਮਹਾਬਲਕੋਰਨਪਾਰਿਓ॥
(ਚੰਡੀ ਨੇ) ਹੱਥ ਵਿਚ ਤਲਵਾਰ ਲੈ ਕੇ ਅਤੇ ਕ੍ਰੋਧਵਾਨ ਹੋ ਕੇ ਅਤਿ ਅਧਿਕ ਬਲ ਸਹਿਤ ਘੋਰ ਯੁੱਧ ਮਚਾਇਆ।
Holding her sword in her hand, she grew furious and with great force, waged a terrible war.,
लै कर मै असि कोप भई अति धार महा बल को रन पारिओ ॥
LINE 23
ਦਉਰਕੈਠਉਰਹਤੇਬਹੁਦਾਨਵਏਕਗਇੰਦ੍ਰਬਡੋਰਨਿਮਾਰਿਓ॥
ਆਪਣੀ ਥਾਂ ਤੋਂ ਅਗੇ ਵੱਧ ਕੇ ਬਹੁਤੇ ਦੈਂਤਾਂ ਅਤੇ ਇਕ ਵੱਡੇ ਹਾਥੀ ਨੂੰ ਰਣ ਵਿਚ ਮਾਰਿਆ।
Moving swiftly from her place, she killed many demons and destroyed a very big elephant in the battlefield.,
दउर कै ठउर हते बहु दानव एक गइंद्र बडो रनि मारिओ ॥
LINE 24
ਕਉਤਕਿਤਾਛਬਿਕੋਰਨਪੇਖਿਤਬੈਕਬਿਇਉਮਨਮਧਿਬਿਚਾਰਿਓ॥
ਰਣ ਵਿਚ ਉਸ ਕੌਤਕ ਦੇ ਨਜ਼ਾਰੇ ਨੂੰ ਵੇਖ ਕੇ ਤਦ ਕਵੀ ਨੇ ਮਨ ਵਿਚ ਇੰਜ ਵਿਚਾਰਿਆ
Seeing that elegant in the battlefield, the poet imagines,
कउतकि ता छबि को रन पेखि तबै कबि इउ मन मधि बिचारिओ ॥
LINE 25
ਸਾਗਰਬਾਂਧਨਕੇਸਮਏਨਲਮਾਨੋਪਹਾਰਉਖਾਰਕੇਡਾਰਿਓ੧੫੧॥॥
ਮਾਨੋ ਸਮੁੰਦਰ ਨੂੰ ਬੰਨ੍ਹ ਮਾਰਨ ਵੇਲੇ ਨਲ ਨੇ ਪਰਬਤ ਪੁਟ ਕੇ ਸੁਟ ਦਿੱਤਾ ਹੋਵੇ ॥੧੫੧॥
That in order to construct the bridge on the sea, Nal and Neel have thrown the mountain after uprooting it. 151.,
सागर बांधन के समए नल मानो पहार उखार के डारिओ ॥१५१॥
GURBANI.WORLD