ਸ੍ਵੈਯਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 79
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 02
ਜੂਝਪਰੀਸਭਸੈਨਲਖੀਜਬਤੌਮਹਖਾਸੁਰਖਗਸੰਭਾਰਿਓ
ਜਦ ਮਹਿਖਾਸੁਰ ਨੇ (ਆਪਣੀ) ਸਾਰੀ ਸੈਨਾ ਨੂੰ ਜੂਝ ਮਰਿਆ ਵੇਖਿਆ ਤਾਂ ਉਸਨੇ ਖੰਡਾ ਫੜ ਲਿਆ
Knowing about the destruction of all his forces in the war, Mahishasura held up his sword.,
जूझ परी सभ सैन लखी जब तौ महखासुर खग संभारिओ ॥
LINE 03
ਚੰਡਿਪ੍ਰਚੰਡਕੇਸਾਮੁਹਿਜਾਇਭਇਆਨਕਭਾਲਕਜਿਉਭਭਕਾਰਿਓ
ਅਤੇ ਪ੍ਰਚੰਡ ਚੰਡੀ ਦੇ ਸਾਹਮਣੇ ਜਾ ਕੇ ਭਿਆਨਕ ਰਿਛ ਵਾਂਗ ਭਬਕ ਮਾਰਨ ਲਗਿਆ।
And going before the fierce Chandi, he began to roar like dreadful bear.,
चंडि प्रचंड के सामुहि जाइ भइआनक भालक जिउ भभकारिओ ॥
LINE 04
ਮੁਗਦਰੁਲੈਅਪਨੇਕਰਿਚੰਡਿਸੁਕੈਬਰਿਤਾਤਨਊਪਰਿਡਾਰਿਓ
ਚੰਡੀ ਨੇ ਹੱਥ ਵਿਚ ਮੁਗਦਰ ਲੈ ਕੇ ਬਲ-ਪੂਰਵਕ ਉਸ ਦੇ ਸ਼ਰੀਰ ਉਤੇ (ਇਉਂ) ਸੁਟਿਆ
Taking his heavy mace in his hand, he threw it on body of the goddess like an arrow.,
मुगदरु लै अपने करि चंडि सु कै बरि ता तन ऊपरि डारिओ ॥
LINE 05
ਜਿਉਹਨੂਮਾਨਉਖਾਰਿਪਹਾਰਕੋਰਾਵਨਕੇਉਰਭੀਤਰਮਾਰਿਓ੪੬॥॥
ਜਿਉਂ ਹਨੂਮਾਨ ਨੇ ਪਹਾੜ ਨੂੰ ਉਖਾੜ ਕੇ ਰਾਵਣ ਦੀ ਛਾਤੀ ਵਿਚ ਮਾਰਿਆ ਸੀ ॥੪੬॥
It seemed that Hanuman carrying a hillock, threw it on the chest of Ravvana.46.,
जिउ हनूमान उखारि पहार को रावन के उर भीतर मारिओ ॥४६॥
LINE 06
ਫੇਰਸਰਾਸਨਕੋਗਹਿਕੈਕਰਿਬੀਰਹਨੇਤਿਨਪਾਨਿਮੰਗੇ
ਫਿਰ (ਚੰਡੀ ਨੇ) ਧਨੁਸ਼ ਹੱਥ ਵਿਚ ਫੜ ਕੇ (ਜਿਨ੍ਹਾਂ) ਸੂਰਵੀਰਾਂ ਨੂੰ ਤੀਰ ਮਾਰੇ ਉਨ੍ਹਾਂ ਨੇ ਪਾਣੀ ਵੀ ਨਾ ਮੰਗਿਆ।
Then he held up bows and arrows in his hand , killed the warriors, who could not ask for water before dying.,
फेर सरासन को गहि कै करि बीर हने तिन पानि न मंगे ॥
LINE 07
ਘਾਇਲਘੂਮਪਰੇਰਨਮਾਹਿਕਰਾਹਤਹੈਗਿਰਸੇਗਜਲੰਗੇ
ਜ਼ਖਮੀ (ਯੋਧੇ) ਘੁਮੇਰੀ ਖਾਂਦੇ ਹੋਏ ਯੁੱਧ-ਭੂਮੀ ਵਿਚ ਡਿਗ ਰਹੇ ਸਨ ਅਤੇ ਪਰਬਤਾਂ ਜਿੰਨੇ ਵੱਡੇ ਹਾਥੀ ਲੰਗੜੇ ਹੋ ਕੇ ਕਰਾਹ ਰਹੇ ਸਨ।
The wounded warriors were moving in the field like lame elephants.,
घाइल घूम परे रन माहि कराहत है गिर से गज लंगे ॥
LINE 08
ਸੂਰਨਕੇਤਨਕਉਚਨਸਾਥਿਪਰੇਧਰਿਭਾਉਉਠੇਤਹਚੰਗੇ
ਕਵਚਾਂ ਨਾਲ ਢਕੇ ਸੂਰਮਿਆਂ ਦੇ ਸ਼ਰੀਰ ਧਰਤੀ ਉਤੇ ਪਏ (ਵੇਖ ਕੇ ਕਵੀ ਦੇ ਮਨ ਵਿਚ) ਚੰਗੇ ਭਾਵ ਪੈਦਾ ਹੋਏ,
The bodies of the warriors were moving their armours were lying fried up on the ground.,
सूरन के तन कउचन साथि परे धरि भाउ उठे तह चंगे ॥
LINE 09
ਜਾਨੋਦਵਾਬਨਮਾਝਲਗੇਤਹਕੀਟਨਭਛਕੌਦਉਰੇਭੁਜੰਗੇ੪੭॥॥
ਮਾਨੋ ਬਨ ਵਿਚ ਅੱਗ ਲਗ ਜਾਣ ਨਾਲ ਉਥੇ ਕੀੜਿਆਂ ਨੂੰ ਖਾਣ ਲਈ ਸੱਪ ਭਜੇ ਫਿਰਦੇ ਹੋਣ ॥੪੭॥
As if the forest is on fire and the snakes are running to reed themselves on the fast moving worms.47.,
जानो दवा बन माझ लगे तह कीटन भछ कौ दउरे भुजंगे ॥४७॥
LINE 10
ਕੋਪਭਰੀਰਨਿਚੰਡਿਪ੍ਰਚੰਡਸੁਪ੍ਰੇਰਕੇਸਿੰਘਧਸੀਰਨਮੈ
ਗੁੱਸੇ ਨਾਲ ਭਰੀ ਪ੍ਰਚੰਡ ਚੰਡੀ ਸ਼ੇਰ ਨੂੰ ਪ੍ਰੇਰ ਕੇ ਯੁੱਧ ਵਿਚ ਜਾ ਵੜੀ
Chandi in great ire penetrated into the war-arena with her lion.,
कोप भरी रनि चंडि प्रचंड सु प्रेर के सिंघ धसी रन मै ॥
LINE 11
ਕਰਵਾਰਲੈਲਾਲਕੀਏਅਰਿਖੇਤਿਲਗੀਬੜਵਾਨਲਜਿਉਬਨਮੈ
ਅਤੇ ਤਲਵਾਰ ਲੈ ਕੇ ਵੈਰੀਆਂ (ਦੇ ਜ਼ਖਮਾਂ ਤੋਂ ਨਿਕਲੇ ਲਹੂ ਨਾਲ) ਭੂਮੀ ਨੂੰ ਲਾਲ ਕਰ ਦਿੱਤਾ ਜਿਵੇਂ ਬਨ ਵਿਚ ਅੱਗ ਲਗੀ ਹੋਵੇ।
Holding her sword in her hand, she dyed the battlefield in red as if the forest is on fire.,
करवार लै लाल कीए अरि खेति लगी बड़वानल जिउ बन मै ॥
LINE 12
ਤਬਘੇਰਿਲਈਚਹੂੰਓਰਤੇਦੈਤਨਇਉਉਪਮਾਉਪਜੀਮਨਮੈ
ਤਦੋਂ (ਦੇਵੀ ਨੂੰ) ਦੈਂਤਾਂ ਨੇ ਚੌਹਾਂ ਪਾਸਿਆਂ ਤੋਂ ਘੇਰ ਲਿਆ।
When the demons besieged the goddess from all the four sides, the poet felt like this in his mind,
तब घेरि लई चहूं ओर ते दैतन इउ उपमा उपजी मन मै ॥
LINE 13
ਮਨੁਤੇਤਨੁਤੇਜੁਚਲਿਓਜਗਮਾਤਕੋਦਾਮਨਿਜਾਨਚਲੇਘਨਮੈ੪੮॥॥
(ਉਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਕਿ ਦੇਵੀ ਮਾਤਾ ਦਾ ਤਨ ਮਨ (ਦੀ ਗਤਿ) ਨਾਲੋਂ ਵੀ ਤੇਜ਼ ਚਲ ਰਿਹਾ ਹੈ ਜਾਂ ਇੰਜ ਸਮਝੋ ਕਿ ਕਾਲੇ ਬਦਲਾਂ ਵਿਚ ਬਿਜਲੀ ਚਲਦੀ ਹੋਵੇ ॥੪੮॥
That the body of the mother of the world moved swifter than her mind, she appeared as lightning moving in the clouds.48.,
मनु ते तनु तेजु चलिओ जग मात को दामनि जान चले घन मै ॥४८॥
LINE 14
ਫੂਟਗਈਧੁਜਨੀਸਗਰੀਅਸਿਚੰਡਪ੍ਰਚੰਡਜਬੈਕਰਿਲੀਨੋ
ਜਦੋਂ ਪ੍ਰਚੰਡ ਚੰਡੀ ਨੇ ਹੱਥ ਵਿਚ ਤਲਵਾਰ ਧਾਰਨ ਕੀਤੀ ਤਾਂ (ਮਹਿਖਾਸੁਰ ਦੀ) ਸਾਰੀ ਫ਼ੌਜ ਖੇਰੂੰ ਖੇਰੂੰ ਹੋ ਗਈ।
When the goddess held her sword in her hand, all the army of the demons cracked.,
फूट गई धुजनी सगरी असि चंड प्रचंड जबै करि लीनो ॥
LINE 15
ਦੈਤਮਰੈਨਹਿਬੇਖਕਰੈਬਹੁਤਉਬਰਬੰਡਮਹਾਬਲਕੀਨੋ
ਦੈਂਤ (ਅਸਲੋਂ) ਮਰ ਨਹੀਂ ਰਹੇ ਸਨ (ਸਗੋਂ) ਬਹੁਤ ਰੂਪ ਧਾਰ ਕੇ (ਯੁੱਧ ਪਰਾਕ੍ਰਮ ਵਿਚ ਰੁਚਿਤ ਸਨ) ਤਦੋਂ ਬਲਵਾਨ (ਚੰਡੀ) ਨੇ ਅਤਿ ਅਧਿਕ ਬਲ ਨੂੰ ਸੰਜੋਇਆ
The demons were also very powerful, they did not die and instead were fighting in transformed forms.,
दैत मरै नहि बेख करै बहुतउ बरबंड महाबल कीनो ॥
LINE 16
ਚਕ੍ਰਚਲਾਇਦਇਓਕਰਿਤੇਸਿਰਸਤ੍ਰਕੋਮਾਰਜੁਦਾਕਰਦੀਨੋ
ਅਤੇ (ਆਪਣੇ) ਹੱਥ ਨਾਲ ਚੱਕਰ ਚਲਾ ਦਿੱਤਾ ਜਿਸ ਨੇ ਵੈਰੀ ਨੂੰ ਮਾਰ ਕੇ ਉਸ ਦਾ ਸਿਰ (ਧੜ ਤੋਂ) ਵਖਰਾ ਕਰ ਦਿੱਤਾ।
Chandi segregated the heads of the enemies by throwing her disc with her hands.,
चक्र चलाइ दइओ करि ते सिर सत्र को मार जुदा कर दीनो ॥
LINE 17
ਸ੍ਰਉਨਤਧਾਰਚਲੀਨਭਕੋਜਨੁਸੂਰਕੋਰਾਮਜਲਾਜਲਦੀਨੋ੪੯॥॥
(ਉਸ ਦੇ) ਲਹੂ ਦੀ ਧਾਰ ਆਕਾਸ਼ ਵਲ (ਇਉਂ) ਚਲੀ ਮਾਨੋ ਪਰਸ਼ੁਰਾਮ ਨੇ ਸੂਰਜ ਨੂੰ ਜਲਾਂਜਲੀ ਦਿੱਤੀ ਹੋਵੇ ॥੪੯॥
Consequently the current of bloods flowed as if Rama was offering water to the sun.49.,
स्रउनत धार चली नभ को जनु सूर को राम जलाजल दीनो ॥४९॥
LINE 18
ਸਬਸੂਰਸੰਘਾਰਦਏਤਿਹਖੇਤਿਮਹਾਬਰਬੰਡਪਰਾਕ੍ਰਮਕੈ
ਮਹਾ ਪ੍ਰਚੰਡ (ਚੰਡੀ) ਨੇ ਪਰਾਕ੍ਰਮ ਕਰ ਕੇ ਯੁੱਧ ਵਿਚ ਸਾਰਿਆਂ ਯੋਧਿਆਂ ਨੂੰ ਮਾਰ ਦਿੱਤਾ।
When that mighty goddess killed all the chivalrous demons with her power,
सब सूर संघार दए तिह खेति महा बरबंड पराक्रम कै ॥
LINE 19
ਤਹਸ੍ਰਉਨਤਸਿੰਧੁਭਇਓਧਰਨੀਪਰਿਪੁੰਜਗਿਰੇਅਸਿਕੈਧਮਕੈ
ਉਥੇ ਧਰਤੀ ਉਤੇ ਲਹੂ ਦਾ ਸਮੁੰਦਰ ਬਣ ਗਿਆ ਅਤੇ ਤਲਵਾਰ ਦੀ ਧਮਕ ਨਾਲ ਹੀ (ਦੈਂਤਾਂ ਦੇ) ਸਮੂਹ ਡਿਗ ਪਏ।
Then so much mass of blood fell on the earth that it became a sea of blood.,
तह स्रउनत सिंधु भइओ धरनी परि पुंज गिरे असि कै धम कै ॥
LINE 20
ਜਗਮਾਤਪ੍ਰਤਾਪਹਨੇਸੁਰਤਾਪਸੁਦਾਨਵਸੈਨਗਈਜਮਕੈ
ਜਗਤ ਮਾਤਾ (ਚੰਡੀ) ਦੇ ਪ੍ਰਤਾਪ ਨਾਲ ਦੇਵਤਿਆਂ ਦਾ ਸੰਕਟ (ਤਾਪ) ਨਸ਼ਟ ਹੋ ਗਿਆ ਅਤੇ ਦੈਂਤਾਂ ਦੀ ਸੈਨਾ ਜਮ-ਲੋਕ ਨੂੰ ਚਲੀ ਗਈ।
The mother of the world, with her power, removed the suffering of gods and the demons went to the abode of Yama.,
जग मात प्रताप हने सुर ताप सु दानव सैन गई जम कै ॥
LINE 21
ਬਹੁਰੋਅਰਿਸਿੰਧੁਰਕੇਦਲਪੈਠਕੈਦਾਮਿਨਿਜਿਉਦੁਰਗਾਦਮਕੈ੫੦॥॥
ਫਿਰ ਦੁਰਗਾ ਦੇਵੀ ਵੈਰੀਆਂ ਦੇ ਦਲ ਰੂਪੀ ਬਦਲ ਵਿਚ ਬਿਜਲੀ ਵਾਂਗ ਦਮਕਣ ਲਗੀ ॥੫੦॥
Then the goddess Durga glistened like lightning amongst the army of elephants.50.,
बहुरो अरि सिंधुर के दल पैठ कै दामिनि जिउ दुरगा दमकै ॥५०॥
GURBANI.WORLD