ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੁਨੁਪ੍ਰਭੁਔਰਬਖਾਨੋਕਥਾ॥
ਹੇ ਰਾਜਨ! ਸੁਣੋ, (ਮੈਂ) ਇਕ ਹੋਰ ਕਥਾ ਕਹਿੰਦਾ ਹਾਂ,
सुनु प्रभु और बखानो कथा ॥
LINE 03
ਐਹੈਚਿਤਹਮਾਰੇਜਥਾ॥
ਜਿਵੇਂ ਕਿ ਉਹ ਮੇਰੇ ਚਿਤ ਵਿਚ ਆਈ ਹੈ।
ऐहै चित हमारे जथा ॥
LINE 04
ਛਜਕਰਨਨਕੋਦੇਸਬਸਤਜਹ॥
ਜਿਥੇ ਛਜਕਰਨਾਂ ਦਾ ਦੇਸ ਵਸਦਾ ਸੀ,
छजकरनन को देस बसत जह ॥
LINE 05
ਸੁਛਬਿਕੇਤੁਇਕਹੁਤੋਨ੍ਰਿਪਤਿਤਹ੧॥॥
ਉਥੇ ਇਕ ਸੁਛਬਿ ਕੇਤੁ ਨਾਂ ਦਾ ਰਾਜਾ ਹੁੰਦਾ ਸੀ ॥੧॥
सुछबि केतु इक हुतो न्रिपति तह ॥१॥
LINE 06
ਅਚਰਜਦੇਤਾਕੇਇਕਨਾਰੀ॥
ਉਸ ਦੇ (ਘਰ) ਅਚਰਜ ਦੇ (ਦੇਈ) ਨਾਂ ਦੀ ਇਕ ਇਸਤਰੀ ਸੀ।
अचरज दे ता के इक नारी ॥
LINE 07
ਕਨਕਅਵਟਿਸਾਚੇਜਨੁਢਾਰੀ॥
(ਇੰਜ ਲਗਦਾ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ।
कनक अवटि साचे जनु ढारी ॥
LINE 08
ਸ੍ਰੀਮਕਰਾਛਮਤੀਦੁਹਿਤਾਤਿਹ॥
ਉਸ ਦੀ ਮਕਰਾਛ ਮਤੀ ਨਾਂ ਦੀ ਪੁੱਤਰੀ ਸੀ
स्री मकराछ मती दुहिता तिह ॥
LINE 09
ਛੀਨਿਕਰੀਸਸਿਅੰਸਸਕਲਜਿਹ੨॥॥
ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ ਨੂੰ ਖੋਹ ਲਿਆ ਹੋਇਆ ਸੀ ॥੨॥
छीनि करी ससि अंस सकल जिह ॥२॥
LINE 10
ਜਬਬਰਜੋਗਭਈਵਹੁਦਾਰਾ॥
ਜਦ ਉਹ ਰਾਜ ਕੁਮਾਰੀ ਵਰ ਦੇ ਯੋਗ ਹੋਈ
जब बर जोग भई वहु दारा ॥
LINE 11
ਸਾਹੁਪੂਤਤਨਕਿਯਾਪ੍ਯਾਰਾ॥
ਤਾਂ ਉਸ ਨੇ (ਇਕ) ਸ਼ਾਹ ਦੇ ਪੁੱਤਰ ਨਾਲ ਪ੍ਰੇਮ ਕਰ ਲਿਆ।
साहु पूत तन किया प्यारा ॥
LINE 12
ਕਾਮਕੇਲਤਿਹਸਾਥਕਮਾਵੈ॥
ਉਸ ਨਾਲ (ਉਹ) ਕਾਮ-ਕੇਲ ਕਰਦੀ
काम केल तिह साथ कमावै ॥
LINE 13
ਭਾਤਿਅਨਿਕਤਨਤਾਹਿਰਿਝਾਵੈ੩॥॥
ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰਦੀ ਸੀ ॥੩॥
भाति अनिक तन ताहि रिझावै ॥३॥
LINE 14
ਨ੍ਰਿਪਤਨਭੇਦਕਿਸੂਨਰਭਾਖਾ॥
ਕਿਸੇ ਬੰਦੇ ਨੇ ਰਾਜੇ ਨੂੰ ਇਹ ਭੇਦ ਦਸ ਦਿੱਤਾ।
न्रिप तन भेद किसू नर भाखा ॥
LINE 15
ਤਬਤੇਤਾਹਿਧਾਮਅਸਿਰਾਖਾ॥
ਤਦ ਤੋਂ (ਰਾਜੇ ਨੇ) ਉਸ ਨੂੰ ਅਜਿਹੇ ਘਰ ਵਿਚ ਰਖਿਆ
तब ते ताहि धाम असि राखा ॥
LINE 16
ਜਹਾਨਪੰਛੀਕਰੈਪ੍ਰਵੇਸਾ॥
ਜਿਥੇ ਪੰਛੀ ਵੀ ਪ੍ਰਵੇਸ਼ ਨਾ ਕਰ ਸਕੇ
जहा न पंछी करै प्रवेसा ॥
LINE 17
ਜਾਇਨਜਹਾਪਵਨਕੋਵੇਸਾ੪॥॥
ਅਤੇ ਜਿਥੇ ਪੌਣ ਵੀ ਨਾ ਜਾ ਸਕੇ ॥੪॥
जाइ न जहा पवन को वेसा ॥४॥
LINE 18
ਕੁਅਰਿਮਿਤ੍ਰਬਿਨੁਬਹੁਦੁਖੁਪਾਯੋ॥
ਰਾਜ ਕੁਮਾਰੀ ਨੇ ਪ੍ਰੀਤਮ ਤੋਂ ਬਿਨਾ ਬਹੁਤ ਦੁਖ ਪਾਇਆ।
कुअरि मित्र बिनु बहु दुखु पायो ॥
LINE 19
ਬੀਰਹਾਕਿਇਕਨਿਕਟਬੁਲਾਯੋ॥
(ਉਸ ਨੇ ਬਵੰਜਾ ਬੀਰਾਂ ਵਿਚੋਂ) ਇਕ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ।
बीर हाकि इक निकट बुलायो ॥
LINE 20
ਤਾਸੌਕਹਾਤਹਾਤੁਮਜਾਈ॥
ਉਸ ਨੂੰ ਕਿਹਾ ਕਿ ਤੂੰ ਉਥੇ ਜਾ
ता सौ कहा तहा तुम जाई ॥
LINE 21
ਲ੍ਯਾਹੁਸਜਨਕੀਖਾਟਿਉਚਾਈ੫॥॥
ਅਤੇ ਸੱਜਨ ਦੀ ਮੰਜੀ ਚੁਕ ਕੇ ਲੈ ਆ ॥੫॥
ल्याहु सजन की खाटि उचाई ॥५॥
LINE 22
ਸੁਨਤਬਚਨਤਹਬੀਰਸਿਧਯੋ॥
(ਰਾਜ ਕੁਮਾਰੀ ਦਾ) ਬਚਨ ਸੁਣ ਕੇ ਉਹ ਬੀਰ ਚਲਾ ਗਿਆ
सुनत बचन तह बीर सिधयो ॥
LINE 23
ਖਾਟਉਚਾਇਲ੍ਯਾਵਤਭਯੋ॥
ਅਤੇ (ਸੱਜਨ ਸਮੇਤ) ਮੰਜੀ ਨੂੰ ਚੁਕ ਕੇ ਲੈ ਆਇਆ।
खाट उचाइ ल्यावत भयो ॥
LINE 24
ਕਾਮਭੋਗਕਰਿਕੁਅਰਿਕੁਅਰਸੰਗ॥
ਰਾਜ ਕੁਮਾਰੀ ਨੇ ਕੁਮਾਰ ਨਾਲ ਕਾਮ ਭੋਗ ਕੀਤਾ
काम भोग करि कुअरि कुअर संग ॥
LINE 25
ਪਹੁਚਾਯੋਗ੍ਰਿਹਤਾਹਿਤਿਸੀਢੰਗ੬॥॥
ਅਤੇ ਉਸ ਨੂੰ ਉਸੇ ਢੰਗ ਨਾਲ ਘਰ ਵਾਪਸ ਪਹੁੰਚਾ ਦਿੱਤਾ ॥੬॥
पहुचायो ग्रिह ताहि तिसी ढंग ॥६॥
GURBANI.WORLD