ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1264
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸਹਿਰਸੁਨਾਰਗਾਵਸੁਨਿਯਤਜਹ॥
ਜਿਥੇ ਸੁਨਾਰ ਗਾਂਵ ਨਾਂ ਦਾ (ਇਕ) ਸ਼ਹਿਰ ਸੁਣੀਂਦਾ ਸੀ,
सहिर सुनार गाव सुनियत जह ॥
LINE 03
ਰਾਇਬੰਗਾਲੀਸੈਨਬਸਤਤਹ॥
ਉਥੇ ਬੰਗਾਲੀ ਸੈਨ ਦਾ ਰਾਜਾ ਰਹਿੰਦਾ ਸੀ।
राइ बंगाली सैन बसत तह ॥
LINE 04
ਸ੍ਰੀਬੰਗਾਲਮਤੀਤਿਹਰਾਨੀ॥
ਬੰਗਾਲ ਮਤੀ ਉਸ ਦੀ ਰਾਣੀ ਸੀ।
स्री बंगाल मती तिह रानी ॥
LINE 05
ਸੁੰਦਰਭਵਨਚਤ੍ਰਦਸਜਾਨੀ੧॥॥
ਉਹ ਚੌਦਾਂ ਲੋਕਾਂ ਵਿਚ ਸੁੰਦਰ ਜਾਣੀ ਜਾਂਦੀ ਸੀ ॥੧॥
सुंदर भवन चत्रदस जानी ॥१॥
LINE 06
ਬੰਗਦੇਇਦੁਹਿਤਾਇਕਤਾਕੇ॥
ਉਸ ਦੇ (ਘਰ) ਇਕ ਬੰਗ ਦੇਈ ਨਾਂ ਦੀ ਧੀ ਸੀ।
बंग देइ दुहिता इक ता के ॥
LINE 07
ਔਰਸੁੰਦਰੀਸਮਨਹਿਜਾਕੇ॥
ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ ਸੀ।
और सुंदरी सम नहि जा के ॥
LINE 08
ਤਿਨਇਕਪੁਰਖਨਿਹਾਰੋਜਬਹੀ॥
ਉਸ ਨੇ ਜਦ ਹੀ ਇਕ ਪੁਰਸ਼ ਵੇਖਿਆ,
तिन इक पुरख निहारो जब ही ॥
LINE 09
ਕਾਮਦੇਵਕੇਬਸਿਭੀਤਬਹੀ੨॥॥
ਤਦ ਕਾਮ ਦੇਵ ਦੇ ਵਸ ਵਿਚ ਹੋ ਗਈ ॥੨॥
काम देव के बसि भी तब ही ॥२॥
LINE 10
ਸੂਰਸੂਰਕਹਿਭੂਪਰਪਰੀ॥
ਉਹ 'ਸੂਲ ਸੂਲ' ਕਹਿੰਦੀ ਹੋਈ ਧਰਤੀ ਉਤੇ ਡਿਗ ਪਈ,
सूर सूर कहि भू पर परी ॥
LINE 11
ਜਨੁਗਜਬੇਲਬਾਵਕੀਹਰੀ॥
ਮਾਨੋ ਹਵਾ (ਦੇ ਝੋਂਕੇ) ਨਾਲ ਟੁੱਟੀ ਹੋਈ ਨਾਗ ਵੇਲ (ਧਰਤੀ ਉਤੇ ਡਿਗੀ ਹੋਵੇ)।
जनु गज बेल बाव की हरी ॥
LINE 12
ਸੁਛਬਿਰਾਇਸੁਧਿਪਾਇਬੁਲਾਇਸਿ॥
ਹੋਸ਼ ਆਉਣ ਤੇ ਉਸ ਨੇ ਛਬਿ ਰਾਇ ਨੂੰ ਬੁਲਾਇਆ
सु छबि राइ सुधि पाइ बुलाइसि ॥
LINE 13
ਕਾਮਭੋਗਰੁਚਿਮਾਨਮਚਾਇਸਿ੩॥॥
ਅਤੇ (ਉਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕੀਤੀ ॥੩॥
काम भोग रुचि मान मचाइसि ॥३॥
LINE 14
ਬਧਿਗੀਕੁਅਰਿਸਜਨਕੇਨੇਹਾ॥
ਰਾਜ ਕੁਮਾਰੀ ਸਜਨ ਦੇ ਪ੍ਰੇਮ ਵਿਚ ਇਸ ਪ੍ਰਕਾਰ ਬੰਨ੍ਹੀ ਗਈ,
बधि गी कुअरि सजन के नेहा ॥
LINE 15
ਜਿਮਿਲਾਗਤਸਾਵਨਕੋਮੇਹਾ॥
ਜਿਵੇਂ ਸਾਵਣ ਦਾ ਮੀਂਹ ਵਰ੍ਹ ਰਿਹਾ ਹੋਵੇ।
जिमि लागत सावन को मेहा ॥
LINE 16
ਸੂਰਸੂਰਕਹਿਗਿਰੀਪ੍ਰਿਥੀਪਰ॥
ਉਹ 'ਸੂਲ ਸੂਲ' ਕਹਿੰਦੀ ਹੋਈ ਧਰਤੀ ਉਤੇ ਡਿਗ ਪਈ।
सूर सूर कहि गिरी प्रिथी पर ॥
LINE 17
ਤਾਤਮਾਤਆਈਸਖਿਸਭਘਰ੪॥॥
(ਉਸ ਦੇ) ਮਾਤਾ ਪਿਤਾ ਅਤੇ ਸਖੀਆਂ ਘਰ ਆ ਗਈਆਂ ॥੪॥
तात मात आई सखि सभ घर ॥४॥
LINE 18
ਮਾਤਪਰੀਦੁਹਿਤਾਕਹਜਨਿਯਹੁ॥
(ਸਖੀ ਨੇ ਕਿਹਾ) ਹੇ ਮਾਤਾ! (ਤੁਸੀਂ ਆਪਣੀ) ਪੁੱਤਰੀ ਨੂੰ ਪਰੀ ਕਰ ਕੇ ਸਮਝੋ।
मात परी दुहिता कह जनियहु ॥
LINE 19
ਤਾਤਨਜੀਏਕੁਅਰਿਪ੍ਰਮਨਿਯਹੁ॥
ਕੁਮਾਰੀ ਇਸੇ (ਪਰੀ ਵਾਲੇ) ਸ਼ਰੀਰ ਵਿਚ ਜੀਉਂਦੀ ਮੰਨੋ।
ता तन जीए कुअरि प्रमनियहु ॥
LINE 20
ਜੋਮੈਕਹਤਤੁਮੈਸੋਕਰਿਯਹੁ॥
ਜੋ ਮੈਂ ਕਹਿੰਦੀ ਹਾਂ, ਤੁਸੀਂ ਉਹੀ ਕਰਨਾ।
जो मै कहत तुमै सो करियहु ॥
LINE 21
ਛੋਰਿਕਫਨਮੁਖਿਨਹਿਨਨਿਹਰਿਯਹੁ੫॥॥
ਇਸ ਦਾ ਕਫ਼ਨ ਚੁਕ ਕੇ ਮੂੰਹ ਵੀ ਨਹੀਂ ਵੇਖਣਾ ॥੫॥
छोरि कफन मुखि नहिन निहरियहु ॥५॥
LINE 22
ਤੁਮਕੌਤਾਤਮਾਤਦੁਖਹ੍ਵੈਹੈ॥
ਹੇ ਮਾਤਾ ਪਿਤਾ! ਤੁਹਾਨੂੰ ਦੁਖ ਹੋਵੇਗਾ,
तुम कौ तात मात दुख ह्वै है ॥
LINE 23
ਤੁਮਰੀਸੁਤਾਅਧੋਗਤਜੈਹੈ॥
(ਪਰ ਅਜਿਹਾ ਕਰਨ ਨਾਲ) ਤੁਹਾਡੀ ਪੁੱਤਰੀ ਅਧੋਗਤੀ ਨੂੰ ਪ੍ਰਾਪਤ ਹੋਵੇਗੀ।
तुमरी सुता अधोगत जै है ॥
LINE 24
ਹਮਰੋਕਛੂਨਸੋਕਹਿਧਰਿਯਹੁ॥
(ਉਹ ਕਹਿ ਗਈ ਹੈ ਕਿ) ਮੇਰਾ ਕਦੇ ਦੁਖ ਨਾ ਮਨਾਉਣਾ
हमरो कछू न सोकहि धरियहु ॥
LINE 25
ਛਮਾਪਰਾਧਹਮਾਰੋਕਰਿਯਹੁ੬॥॥
ਅਤੇ ਮੇਰੇ ਅਪਰਾਧ ਮਾਫ਼ ਕਰ ਦੇਣਾ ॥੬॥
छमापराध हमारो करियहु ॥६॥
LINE 26
ਰਵਿਸਸਿਕੌਮੈਮੁਖਨਦਿਖਾਰਾ॥
ਮੈਂ ਸੂਰਜ ਅਤੇ ਚੰਦ੍ਰਮਾ ਨੂੰ ਮੁਖ ਨਹੀਂ ਵਿਖਾਇਆ,
रवि ससि कौ मै मुख न दिखारा ॥
LINE 27
ਅਬਹੇਰੈਕਸਅੰਗਨਹਮਾਰਾ॥
(ਫਿਰ) ਹੁਣ ਕੋਈ ਮੇਰਾ ਸ਼ਰੀਰ ਕਿਸ ਲਈ ਵੇਖੇ।
अब हेरै कस अंगन हमारा ॥
LINE 28
ਸਾਸਘੂਟਿਜਨੁਕਰਿਮਰਿਗਈ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਾਹ ਘੁਟ ਕੇ ਮਰ ਗਈ ਹੋਵੇ।
सास घूटि जनु करि मरि गई ॥
LINE 29
ਸਖਿਯਨਲਪਿਟਿਬਸਤ੍ਰਮਹਿਲਈ੭॥॥
ਸਖੀਆਂ ਨੇ ਉਸ ਨੂੰ ਬਸਤ੍ਰਾਂ ਵਿਚ ਲਪੇਟ ਲਿਆ ॥੭॥
सखियन लपिटि बसत्र महि लई ॥७॥
LINE 30
ਬਕਰੀਬਾਧਿਸਿਰ੍ਰਹੀਮਧਿਦੀਨੀ॥
(ਉਨ੍ਹਾਂ ਨੇ) ਸਿੜ੍ਹੀ (ਅਰਥੀ ਦੇ ਤਖਤੇ) ਵਿਚ ਬਕਰੀ ਬੰਨ੍ਹ ਦਿੱਤੀ।
बकरी बाधि सिर्रही मधि दीनी ॥
LINE 31
ਛੋਰਬਸਤ੍ਰਪਿਤੁਮਾਤਨਚੀਨੀ॥
ਮਾਤਾ ਪਿਤਾ ਨੇ ਵੀ ਕਪੜਾ ਚੁਕ ਕੇ ਨਾ ਵੇਖਿਆ।
छोर बसत्र पितु मात न चीनी ॥
LINE 32
ਦੁਹੂੰਸੁਤਾਕੋਬਚਨਸੰਭਾਰਾ॥
ਦੋਹਾਂ ਨੇ ਪੁੱਤਰੀ ਦਾ ਬਚਨ ਯਾਦ ਰਖਿਆ।
दुहूं सुता को बचन संभारा ॥
LINE 33
ਸਲਕੇਮਾਝਬਕਰਿਯਹਿਜਾਰਾ੮॥॥
ਚਿੱਤਾ ('ਸਲ') ਵਿਚ ਬਕਰੀ ਨੂੰ ਸਾੜ ਦਿੱਤਾ ॥੮॥
सल के माझ बकरियहि जारा ॥८॥
LINE 34
ਗਈਜਾਰਸੰਗਰਾਜਕੁਮਾਰੀ॥
ਰਾਜ ਕੁਮਾਰੀ ਯਾਰ ਨਾਲ ਚਲੀ ਗਈ।
गई जार संग राज कुमारी ॥
LINE 35
ਭੇਦਅਭੇਦਕਿਨੀਨਬਿਚਾਰੀ॥
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਵਿਚਾਰਿਆ।
भेद अभेद किनी न बिचारी ॥
LINE 36
ਦੁਹਿਤਾਮਰੀਜਾਰਿਜਨੁਦੀਨੀ॥
(ਉਨ੍ਹਾਂ ਨੇ) ਪੁੱਤਰੀ ਨੂੰ ਮਰਿਆ ਜਾਣ ਕੇ ਸਾੜ ਦਿੱਤਾ,
दुहिता मरी जारि जनु दीनी ॥
LINE 37
ਤ੍ਰਿਯਚਰਿਤ੍ਰਕੀਕ੍ਰਿਯਾਨਚੀਨੀ੯॥॥
ਪਰ ਇਸਤਰੀ ਦੇ ਚਰਿਤ੍ਰ ਦੀ ਗਤੀ ਨੂੰ ਨਾ ਸਮਝਿਆ ॥੯॥
त्रिय चरित्र की क्रिया न चीनी ॥९॥
LINE 38
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸੋਲਹਚਰਿਤ੍ਰਸਮਾਪਤਮਸਤੁਸੁਭਮਸਤੁ੩੧੬੫੯੯੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੬॥੫੯੯੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सोलह चरित्र समापतम सतु सुभम सतु ॥३१६॥५९९३॥अफजूं॥
GURBANI.WORLD