LINE 01
ਚੌਪਈ॥
ਚੌਪਈ:
चौपई ॥
LINE 02
ਮੰਤ੍ਰੀਕਥਾਉਚਾਰੀਔਰੈ॥
ਮੰਤ੍ਰੀ ਨੇ ਹੋਰ ਕਥਾ ਦਾ ਬਖਾਨ ਕੀਤਾ
मंत्री कथा उचारी औरै ॥
LINE 03
ਰਾਜਾਦੇਸਬੰਗਲਾਗੌਰੈ॥
ਕਿ ਬੰਗਲਾ ਦੇਸ ਦਾ (ਇਕ) ਗੌੜ ਰਾਜਾ ਸੀ।
राजा देस बंगला गौरै ॥
LINE 04
ਸਮਨਪ੍ਰਭਾਤਾਕੀਪਟਰਾਨੀ॥
ਸਮਨ ਪ੍ਰਭਾ ਉਸ ਦੀ ਪਟਰਾਣੀ ਸੀ
समन प्रभा ता की पटरानी ॥
LINE 05
ਜਿਹਸਮਸੁਨੀਨਕਿਨੀਬਖਾਨੀ੧॥॥
ਜਿਸ ਵਰਗੀ ਨਾ (ਕੋਈ ਹੋਰ) ਸੁਣੀ ਹੈ ਅਤੇ ਨਾ ਹੀ ਕਿਸੇ ਦਸੀ ਹੈ ॥੧॥
जिह सम सुनी न किनी बखानी ॥१॥
LINE 06
ਪੁਹਪਪ੍ਰਭਾਇਕਰਾਜਦੁਲਾਰੀ॥
(ਉਨ੍ਹਾਂ ਦੀ) ਪੁਹਪ ਪ੍ਰਭਾ ਨਾਂ ਦੀ ਇਕ ਪੁੱਤਰੀ ਸੀ।
पुहप प्रभा इक राज दुलारी ॥
LINE 07
ਬਹੁਰਿਬਿਧਾਤਾਤਸਿਨਸਵਾਰੀ॥
ਉਸ ਵਰਗੀ ਵਿਧਾਤਾ ਨੇ ਹੋਰ ਨਹੀਂ ਬਣਾਈ।
बहुरि बिधाता तसि न सवारी ॥
LINE 08
ਤਾਕੀਆਭਾਜਾਤਨਕਹੀ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ता की आभा जात न कही ॥
LINE 09
ਜਨੁਕਰਿਫੂਲਿਅਬਾਸੀਰਹੀ੨॥॥
(ਇੰਜ ਲਗਦੀ ਸੀ) ਮਾਨੋ ਗੁਲਬਾਸੀ ਖਿੜੀ ਹੋਵੇ ॥੨॥
जनु करि फूलि अबासी रही ॥२॥
LINE 10
ਭੂਮਿਗਿਰੀਤਾਕੀਸੁੰਦ੍ਰਾਈ॥
ਉਸ ਦੀ ਸੁੰਦਰਤਾ ਧਰਤੀ ਉਤੇ ਵਿਛੀ ਪਈ ਸੀ,
भूमि गिरी ता की सुंद्राई ॥
LINE 11
ਤਾਤੇਅਬਾਸੀਲਈਲਲਾਈ॥
(ਮਾਨੋ) ਉਸ ਤੋਂ ਗੁਲਬਾਸੀ ਨੇ ਲਾਲੀ ਲਈ ਹੋਵੇ।
ता ते अबासी लई ललाई ॥
LINE 12
ਗਾਲ੍ਰਹਨਤੇਜੋਰਸਚੁਇਪਰਾ॥
(ਉਸ ਦੀਆਂ) ਗਲ੍ਹਾਂ ਤੋਂ ਜੋ ਰਸ ਚੋਇਆ ਹੋਇਆ ਸੀ,
गाल्रहन ते जो रस चुइ परा ॥
LINE 13
ਭਯੋਗੁਲਾਬਤਿਸੀਤੇਹਰਾ੩॥॥
ਉਸੇ ਤੋਂ ਗੁਲਾਬ ਹਰਾ ਭਰਾ ਹੋਇਆ ਸੀ ॥੩॥
भयो गुलाब तिसी ते हरा ॥३॥
LINE 14
ਜੋਬਨਜਬਆਯੋਅੰਗਤਾਕੇ॥
ਜਦੋਂ ਉਸ ਦੇ ਸ਼ਰੀਰ ਵਿਚ ਜੋਬਨ ਆਇਆ,
जोबन जब आयो अंग ता के ॥
LINE 15
ਸਾਹਏਕਆਯੌਤਬਵਾਕੇ॥
ਤਾਂ ਉਸ ਪਾਸ ਇਕ ਸ਼ਾਹ ਆਇਆ।
साह एक आयौ तब वा के ॥
LINE 16
ਏਕਪੁਤ੍ਰਸੁੰਦਰਿਤਿਹਸੰਗਾ॥
ਉਸ (ਸ਼ਾਹ) ਨਾਲ ਇਕ ਸੁੰਦਰ ਪੁੱਤਰ ਸੀ,
एक पुत्र सुंदरि तिह संगा ॥
LINE 17
ਜਨਮਨਸਾਦ੍ਵੈਜਏਅਨੰਗਾ੪॥॥
ਮਾਨੋ ਮਨਸਾ ਨੂੰ ਦੋ ਕਾਮ ਦੇਵਾਂ ਨੂੰ ਜਨਮ ਦਿੱਤਾ ਹੋਵੇ ॥੪॥
जन मनसा द्वै जए अनंगा ॥४॥
LINE 18
ਗਾਜੀਰਾਇਨਾਮਤਿਹਨਰਕੋ॥
ਉਸ ਬੰਦੇ ਦਾ ਨਾਂ ਗਾਜੀ ਰਾਇ ਸੀ,
गाजी राइ नाम तिह नर को ॥
LINE 19
ਕੰਕਨਜਾਨਕਾਮਕੇਕਰਕੋ॥
ਮਾਨੋ ਕਾਮ ਦੇਵ ਦੇ ਹੱਥ ਦਾ ਕੜਾ ਹੋਵੇ।
कंकन जान काम के कर को ॥
LINE 20
ਭੂਖਨਕੋਭੂਖਨਤਿਹਮਾਨੋ॥
ਉਸ ਨੂੰ ਗਹਿਣਿਆਂ ਨੂੰ ਸਜਾਉਣ ਵਾਲਾ ਮਨੋ
भूखन को भूखन तिह मानो ॥
LINE 21
ਦੂਖਨਕੋਦੂਖਨਪਹਿਚਾਨੋ੫॥॥
ਅਤੇ ਦੋਖੀਆਂ ਨੂੰ ਦੁਖੀ ਕਰਨ ਵਾਲਾ ਸਮਝੋ ॥੫॥
दूखन को दूखन पहिचानो ॥५॥
LINE 22
ਪੁਹਪਪ੍ਰਭਾਤਾਕੋਜਬਲਹਾ॥
ਪੁਹਪ ਪ੍ਰਭਾ ਨੇ ਜਦੋਂ ਉਸ ਨੂੰ ਵੇਖਿਆ,
पुहप प्रभा ता को जब लहा ॥
LINE 23
ਮਨਬਚਕ੍ਰਮਐਸੇਕਰਕਹਾ॥
ਤਾਂ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ ਕਿਹਾ,
मन बच क्रम ऐसे कर कहा ॥
LINE 24
ਐਸਿਕਰੌਮੈਕਵਨਉਪਾਈ॥
ਮੈਂ ਅਜਿਹਾ ਕਿਹੜਾ ਉਪਾ ਕਰਾਂ
ऐसि करौ मै कवन उपाई ॥
LINE 25
ਮੋਰਿਇਹੀਸੰਗਹੋਇਸਗਾਈ੬॥॥
ਕਿ ਮੇਰੀ ਇਸ ਨਾਲ ਮੰਗਣੀ ਹੋ ਜਾਏ ॥੬॥
मोरि इही संग होइ सगाई ॥६॥
LINE 26
ਪ੍ਰਾਤਹਿਕਾਲਸੁਯੰਬਰਕਿਯਾ॥
ਸਵੇਰ ਵੇਲੇ ਹੀ ਉਸ ਨੇ ਸੁਅੰਬਰ ਕਰ ਦਿੱਤਾ
प्रातहि काल सुयंबर किया ॥
LINE 27
ਕੁੰਕਮਡਾਰਿਤਿਸੀਪਰਦਿਯਾ॥
ਅਤੇ ਉਸੇ ਉਤੇ ਕੇਸਰ ਪਾ ਦਿੱਤਾ।
कुंकम डारि तिसी पर दिया ॥
LINE 28
ਅਰੁਪੁਹਪਨਤੈਡਾਰਿਸਿਹਾਰਾ॥
ਅਤੇ ਫੁਲਾਂ ਦਾ ਹਾਰ ਵੀ ਪਾ ਦਿੱਤਾ।
अरु पुहपन तै डारिसि हारा ॥
LINE 29
ਹੇਰਿਰਹੇਮੁਖਭੂਪਅਪਾਰਾ੭॥॥
ਹੋਰ ਅਨੇਕਾਂ ਰਾਜੇ ਮੂੰਹ ਵੇਖਦੇ ਰਹਿ ਗਏ ॥੭॥
हेरि रहे मुख भूप अपारा ॥७॥
LINE 30
ਤਿਹਨ੍ਰਿਪਸੁਤਸਭਹੂੰਕਰਿਜਾਨਾ॥
ਸਭ ਨੇ ਉਸ ਨੂੰ ਰਾਜ-ਕੁਮਾਰ ਸਮਝ ਲਿਆ,
तिह न्रिप सुत सभहूं करि जाना ॥
LINE 31
ਸਾਹਪੁਤ੍ਰਕਿਨਹੂੰਨਪਛਾਨਾ॥
ਸ਼ਾਹ ਦਾ ਪੁੱਤਰ ਕਿਸੇ ਨੇ ਨਾ ਪਛਾਣਿਆ।
साह पुत्र किनहूं न पछाना ॥
LINE 32
ਮਾਤਪਿਤਾਨਹਿਭੇਦਬਿਚਰਾ॥
ਮਾਤਾ ਪਿਤਾ ਨੇ ਵੀ ਭੇਦ ਨਾ ਸਮਝਿਆ।
मात पिता नहि भेद बिचरा ॥
LINE 33
ਇਹਛਲਕੁਅਰਿਸਭਨਕਹਛਰਾ੮॥॥
ਇਸ ਤਰ੍ਹਾਂ ਰਾਜ ਕੁਮਾਰੀ ਨੇ ਸਭ ਨੂੰ ਛਲ ਲਿਆ ॥੮॥
इह छल कुअरि सभन कह छरा ॥८॥
LINE 34
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤ੍ਰਹਚਰਿਤ੍ਰਸਮਾਪਤਮਸਤੁਸੁਭਮਸਤੁ੩੧੭੬੦੦੧ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੭॥੬੦੦੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सत्रह चरित्र समापतम सतु सुभम सतु ॥३१७॥६००१॥अफजूं॥
GURBANI.WORLD