ਸੋਰਠਿ ਮਹਲਾ ੫ ॥

ਰਾਗੁ ਸੋਰਠਿ ਗੁਰੂ ਅਰਜਨ ਦੇਵ ਜੀ ਅੰਗ 629
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 02
ਹਰਿਮਨਿਤਨਿਵਸਿਆਸੋਈ
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,
The Lord abides in my mind and body.
हरि मनि तनि वसिआ सोई ॥
LINE 03
ਜੈਜੈਕਾਰੁਕਰੇਸਭੁਕੋਈ
ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ।
Everyone congratulates me on my victory.
जै जै कारु करे सभु कोई ॥
LINE 04
ਗੁਰਪੂਰੇਕੀਵਡਿਆਈ
(ਪਰ ਇਹ) ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ)
This is the glorious greatness of the Perfect Guru.
गुर पूरे की वडिआई ॥
LINE 05
ਤਾਕੀਕੀਮਤਿਕਹੀਜਾਈ॥॥
ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ॥੧॥
His value cannot be described. ||1||
ता की कीमति कही न जाई ॥१॥
LINE 06
ਹਉਕੁਰਬਾਨੁਜਾਈਤੇਰੇਨਾਵੈ
ਹੇ ਮੇਰੇ ਪਿਆਰੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ।
I am a sacrifice to Your Name.
हउ कुरबानु जाई तेरे नावै ॥
LINE 07
ਜਿਸਨੋਬਖਸਿਲੈਹਿਮੇਰੇਪਿਆਰੇਸੋਜਸੁਤੇਰਾਗਾਵੈ॥॥ਰਹਾਉ
ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ ॥੧॥ ਰਹਾਉ ॥
He alone, whom You have forgiven, O my Beloved, sings Your Praises. ||1||Pause||
जिस नो बखसि लैहि मेरे पिआरे सो जसु तेरा गावै ॥१॥ रहाउ ॥
LINE 08
ਤੂੰਭਾਰੋਸੁਆਮੀਮੇਰਾ
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।
You are my Great Lord and Master.
तूं भारो सुआमी मेरा ॥
LINE 09
ਸੰਤਾਂਭਰਵਾਸਾਤੇਰਾ
ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ।
You are the support of the Saints.
संतां भरवासा तेरा ॥
LINE 10
ਨਾਨਕਪ੍ਰਭਸਰਣਾਈ
ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ।
Nanak has entered God's Sanctuary.
नानक प्रभ सरणाई ॥
LINE 11
ਮੁਖਿਨਿੰਦਕਕੈਛਾਈ੨੨੨੮੬॥॥॥॥
(ਉਸ ਦੀ) ਨਿੰਦਾ ਕਰਨ ਵਾਲੇ ਦੋਖੀ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ (ਪ੍ਰਭੂ ਦੀ ਸ਼ਰਨ ਪਏ ਮਨੁੱਖ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ) ॥੨॥੨੨॥੮੬॥
The faces of the slanderers are blackened with ashes. ||2||22||86||
मुखि निंदक कै छाई ॥२॥२२॥८६॥
GURBANI.WORLD