ਬਸੰਤੁ ਹਿੰਡੋਲੁ ਘਰੁ ੨ ਮਹਲਾ ੪ ॥

ਰਾਗੁ ਬਸੰਤੁ ਗੁਰੂ ਰਾਮਦਾਸ ਜੀ ਅੰਗ 1191
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਹਿੰਡੋਲੁਘਰੁ੨ਮਹਲਾ੪॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Basant Hindol, Second House, Fourth Mahalaa:
बसंतु हिंडोलु घरु २ महला ४ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕਾਂਇਆਨਗਰਿਇਕੁਬਾਲਕੁਵਸਿਆਖਿਨੁਪਲੁਥਿਰੁਨਰਹਾਈ॥
ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ।
Within the body-village there lives a child who cannot hold still, even for an instant.
कांइआ नगरि इकु बालकु वसिआ खिनु पलु थिरु न रहाई ॥
LINE 04
ਅਨਿਕਉਪਾਵਜਤਨਕਰਿਥਾਕੇਬਾਰੰਬਾਰਭਰਮਾਈ੧॥॥
(ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ ॥੧॥
It makes so many efforts, and grows weary, but still, it wanders restlessly again and again. ||1||
अनिक उपाव जतन करि थाके बारं बार भरमाई ॥१॥
LINE 05
ਮੇਰੇਠਾਕੁਰਬਾਲਕੁਇਕਤੁਘਰਿਆਣੁ॥
ਹੇ ਮੇਰੇ ਮਾਲਕ! (ਅਸਾਂ ਜੀਵਾਂ ਦੇ ਇਸ) ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ (ਤੇਰੀ ਮਿਹਰ ਨਾਲ ਹੀ ਮਨ ਭਟਕਣੋਂ ਹਟ ਕੇ ਟਿਕ ਸਕਦਾ ਹੈ)।
O my Lord and Master, Your child has come home, to be one with You.
मेरे ठाकुर बालकु इकतु घरि आणु ॥
LINE 06
ਸਤਿਗੁਰੁਮਿਲੈਤਪੂਰਾਪਾਈਐਭਜੁਰਾਮਨਾਮੁਨੀਸਾਣੁ੧॥॥ਰਹਾਉ॥
ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ (ਤਦੋਂ ਮਨ ਭੀ ਟਿਕ ਜਾਂਦਾ ਹੈ)। (ਇਸ ਵਾਸਤੇ, ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ ਹੈ ॥੧॥ ਰਹਾਉ ॥
Meeting the True Guru, he finds the Perfect Lord. Meditating and vibrating on the Name of the Lord, he receives the Insignia of the Lord. ||1||Pause||
सतिगुरु मिलै त पूरा पाईऐ भजु राम नामु नीसाणु ॥१॥ रहाउ ॥
LINE 07
ਇਹੁਮਿਰਤਕੁਮੜਾਸਰੀਰੁਹੈਸਭੁਜਗੁਜਿਤੁਰਾਮਨਾਮੁਨਹੀਵਸਿਆ॥
ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ। ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ।
These are dead corpses, these bodies of all the people of the world; the Name of the Lord does not dwell in them.
इहु मिरतकु मड़ा सरीरु है सभु जगु जितु राम नामु नही वसिआ ॥
LINE 08
ਰਾਮਨਾਮੁਗੁਰਿਉਦਕੁਚੁਆਇਆਫਿਰਿਹਰਿਆਹੋਆਰਸਿਆ੨॥॥
ਪਰਮਾਤਮਾ ਦਾ ਨਾਮ (ਆਤਮਕ ਜੀਵਨ ਦੇਣ ਵਾਲਾ) ਜਲ ਹੈ, ਗੁਰੂ ਨੇ (ਜਿਸ ਮਨੁੱਖ ਦੇ ਮੂੰਹ ਵਿਚ ਇਹ ਨਾਮ-) ਜਲ ਚੋ ਦਿੱਤਾ, ਉਹ ਮਨੁੱਖ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਮਨੁੱਖ ਆਤਮਕ ਤਰਾਵਤ ਵਾਲਾ ਹੋ ਗਿਆ ॥੨॥
The Guru leads us to taste the water of the Lord's Name, and then we savor and enjoy it, and our bodies are rejuvenated. ||2||
राम नामु गुरि उदकु चुआइआ फिरि हरिआ होआ रसिआ ॥२॥
LINE 09
ਮੈਨਿਰਖਤਨਿਰਖਤਸਰੀਰੁਸਭੁਖੋਜਿਆਇਕੁਗੁਰਮੁਖਿਚਲਤੁਦਿਖਾਇਆ॥
ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ।
I have examined and studied and searched my entire body, and as Gurmukh, I behold a miraculous wonder.
मै निरखत निरखत सरीरु सभु खोजिआ इकु गुरमुखि चलतु दिखाइआ ॥
LINE 10
ਬਾਹਰੁਖੋਜਿਮੁਏਸਭਿਸਾਕਤਹਰਿਗੁਰਮਤੀਘਰਿਪਾਇਆ੩॥॥
ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੩॥
All the faithless cynics searched outside and died, but following the Guru's Teachings, I have found the Lord within the home of my own heart. ||3||
बाहरु खोजि मुए सभि साकत हरि गुरमती घरि पाइआ ॥३॥
LINE 11
ਦੀਨਾਦੀਨਦਇਆਲਭਏਹੈਜਿਉਕ੍ਰਿਸਨੁਬਿਦਰਘਰਿਆਇਆ॥
ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ।
God is Merciful to the meekest of the meek; Krishna came to the house of Bidar, a devotee of low social status.
दीना दीन दइआल भए है जिउ क्रिसनु बिदर घरि आइआ ॥
LINE 12
ਮਿਲਿਓਸੁਦਾਮਾਭਾਵਨੀਧਾਰਿਸਭੁਕਿਛੁਆਗੈਦਾਲਦੁਭੰਜਿਸਮਾਇਆ੪॥॥
ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ ॥੪॥
Sudama loved God, who came to meet him; God sent everything to his home, and ended his poverty. ||4||
मिलिओ सुदामा भावनी धारि सभु किछु आगै दालदु भंजि समाइआ ॥४॥
LINE 13
ਰਾਮਨਾਮਕੀਪੈਜਵਡੇਰੀਮੇਰੇਠਾਕੁਰਿਆਪਿਰਖਾਈ॥
ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ। ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ।
Great is the glory of the Name of the Lord. My Lord and Master Himself has enshrined it within me.
राम नाम की पैज वडेरी मेरे ठाकुरि आपि रखाई ॥
LINE 14
ਜੇਸਭਿਸਾਕਤਕਰਹਿਬਖੀਲੀਇਕਰਤੀਤਿਲੁਨਘਟਾਈ੫॥॥
ਪਰਮਾਤਮਾ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, (ਤਾਂ ਭੀ ਪਰਮਾਤਮਾ ਉਹਨਾਂ ਦੀ ਇੱਜ਼ਤ) ਰਤਾ ਭਰ ਭੀ ਘਟਣ ਨਹੀਂ ਦੇਂਦਾ ॥੫॥
Even if all the faithless cynics continue slandering me, it is not diminished by even one iota. ||5||
जे सभि साकत करहि बखीली इक रती तिलु न घटाई ॥५॥
LINE 15
ਜਨਕੀਉਸਤਤਿਹੈਰਾਮਨਾਮਾਦਹਦਿਸਿਸੋਭਾਪਾਈ॥
ਪਰਮਾਤਮਾ ਦਾ ਨਾਮ (ਜਪਣ ਦਾ ਸਦਕਾ ਹੀ ਪਰਮਾਤਮਾ ਦੇ) ਸੇਵਕ ਦੀ (ਲੋਕ-ਪਰਲੋਕ ਵਿਚ) ਸੋਭਾ ਹੁੰਦੀ ਹੈ, (ਸੇਵਕ ਨਾਮ ਦੀ ਬਰਕਤਿ ਨਾਲ) ਹਰ ਪਾਸੇ ਸੋਭਾ ਖੱਟਦਾ ਹੈ।
The Lord's Name is the praise of His humble servant. It brings him honor in the ten directions.
जन की उसतति है राम नामा दह दिसि सोभा पाई ॥
LINE 16
ਨਿੰਦਕੁਸਾਕਤੁਖਵਿਨਸਕੈਤਿਲੁਅਪਣੈਘਰਿਲੂਕੀਲਾਈ੬॥॥
ਪਰ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ (ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ, ਉਹ) ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ॥੬॥
The slanderers and the faithless cynics cannot endure it at all; they have set fire to their own houses. ||6||
निंदकु साकतु खवि न सकै तिलु अपणै घरि लूकी लाई ॥६॥
LINE 17
ਜਨਕਉਜਨੁਮਿਲਿਸੋਭਾਪਾਵੈਗੁਣਮਹਿਗੁਣਪਰਗਾਸਾ॥
(ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ, ਦੂਜੇ ਪਾਸੇ) ਪਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ।
The humble person meeting with another humble person obtains honor. In the glory of the Lord, their glory shines forth.
जन कउ जनु मिलि सोभा पावै गुण महि गुण परगासा ॥
LINE 18
ਮੇਰੇਠਾਕੁਰਕੇਜਨਪ੍ਰੀਤਮਪਿਆਰੇਜੋਹੋਵਹਿਦਾਸਨਿਦਾਸਾ੭॥॥
ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੭॥
The servants of my Lord and Master are loved by the Beloved. They are the slaves of His slaves. ||7||
मेरे ठाकुर के जन प्रीतम पिआरे जो होवहि दासनि दासा ॥७॥
LINE 19
ਆਪੇਜਲੁਅਪਰੰਪਰੁਕਰਤਾਆਪੇਮੇਲਿਮਿਲਾਵੈ॥
(ਪਰਮਾਤਮਾ ਸਭਨਾਂ ਉਤੇ ਦਇਆ ਕਰਨ ਵਾਲਾ ਹੈ। ਉਹ ਸਾਕਤ ਨਿੰਦਕ ਨੂੰ ਭੀ ਬਚਾਣ ਵਾਲਾ ਹੈ। ਸਾਕਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਣ ਲਈ) ਉਹ ਬੇਅੰਤ ਕਰਤਾਰ ਆਪ ਹੀ ਜਲ ਹੈ, ਉਹ ਆਪ ਹੀ (ਨਿੰਦਕ ਨੂੰ ਭੀ ਗੁਰੂ ਦੀ) ਸੰਗਤ ਵਿਚ (ਲਿਆ) ਜੋੜਦਾ ਹੈ।
The Creator Himself is the Water; He Himself unites us in His Union.
आपे जलु अपरंपरु करता आपे मेलि मिलावै ॥
LINE 20
ਨਾਨਕਗੁਰਮੁਖਿਸਹਜਿਮਿਲਾਏਜਿਉਜਲੁਜਲਹਿਸਮਾਵੈ੮੧੯॥॥॥॥
ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਨਿੰਦਕ ਨੂੰ ਭੀ) ਆਤਮਕ ਅਡੋਲਤਾ ਵਿਚ (ਇਉਂ) ਮਿਲਾ ਦੇਂਦਾ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੮॥੧॥੯॥
O Nanak, the Gurmukh is absorbed in celestial peace and poise, like water blending with water. ||8||1||9||
नानक गुरमुखि सहजि मिलाए जिउ जलु जलहि समावै ॥८॥१॥९॥
GURBANI.WORLD