LINE 01
ਬਸੰਤੁਮਹਲਾ੫ਘਰੁ੧ਦੁਤੁਕੀਆ॥
ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।
Basant, Fifth Mahalaa, First House, Du-Tukee:
बसंतु महला ५ घरु १ दुतुकीआ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸੁਣਿਸਾਖੀਮਨਜਪਿਪਿਆਰ॥
ਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।
Listen to the stories of the devotees, O my mind, and meditate with love.
सुणि साखी मन जपि पिआर ॥
LINE 04
ਅਜਾਮਲੁਉਧਰਿਆਕਹਿਏਕਬਾਰ॥
ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ।
Ajaamal uttered the Lord's Name once, and was saved.
अजामलु उधरिआ कहि एक बार ॥
LINE 05
ਬਾਲਮੀਕੈਹੋਆਸਾਧਸੰਗੁ॥
ਬਾਲਮੀਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ)।
Baalmeek found the Saadh Sangat, the Company of the Holy.
बालमीकै होआ साधसंगु ॥
LINE 06
ਧ੍ਰੂਕਉਮਿਲਿਆਹਰਿਨਿਸੰਗ੧॥॥
(ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ॥੧॥
The Lord definitely met Dhroo. ||1||
ध्रू कउ मिलिआ हरि निसंग ॥१॥
LINE 07
ਤੇਰਿਆਸੰਤਾਜਾਚਉਚਰਨਰੇਨ॥
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
I beg for the dust of the feet of Your Saints.
तेरिआ संता जाचउ चरन रेन ॥
LINE 08
ਲੇਮਸਤਕਿਲਾਵਉਕਰਿਕ੍ਰਿਪਾਦੇਨ੧॥॥ਰਹਾਉ॥
ਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ ॥੧॥ ਰਹਾਉ ॥
Please bless me with Your Mercy, Lord, that I may apply it to my forehead. ||1||Pause||
ले मसतकि लावउ करि क्रिपा देन ॥१॥ रहाउ ॥
LINE 09
ਗਨਿਕਾਉਧਰੀਹਰਿਕਹੈਤੋਤ॥
ਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।
Ganika the prostitute was saved, when her parrot uttered the Lord's Name.
गनिका उधरी हरि कहै तोत ॥
LINE 10
ਗਜਇੰਦ੍ਰਧਿਆਇਓਹਰਿਕੀਓਮੋਖ॥
(ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ, ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ।
The elephant meditated on the Lord, and was saved.
गजइंद्र धिआइओ हरि कीओ मोख ॥
LINE 11
ਬਿਪ੍ਰਸੁਦਾਮੇਦਾਲਦੁਭੰਜ॥
ਸੁਦਾਮੇ ਬ੍ਰਾਹਮਣ ਦੀ (ਕ੍ਰਿਸ਼ਨ ਜੀ ਨੇ) ਗਰੀਬੀ ਕੱਟੀ।
He delivered the poor Brahmin Sudama out of poverty.
बिप्र सुदामे दालदु भंज ॥
LINE 12
ਰੇਮਨਤੂਭੀਭਜੁਗੋਬਿੰਦ੨॥॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ ॥੨॥
O my mind, you too must meditate and vibrate on the Lord of the Universe. ||2||
रे मन तू भी भजु गोबिंद ॥२॥
LINE 13
ਬਧਿਕੁਉਧਾਰਿਓਖਮਿਪ੍ਰਹਾਰ॥
ਹੇ (ਮੇਰੇ) ਮਨ! (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕ੍ਰਿਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
Even the hunter who shot an arrow at Krishna was saved.
बधिकु उधारिओ खमि प्रहार ॥
LINE 14
ਕੁਬਿਜਾਉਧਰੀਅੰਗੁਸਟਧਾਰ॥
(ਕ੍ਰਿਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ।
Kubija the hunchback was saved, when God placed His Feet on her thumb.
कुबिजा उधरी अंगुसट धार ॥
LINE 15
ਬਿਦਰੁਉਧਾਰਿਓਦਾਸਤਭਾਇ॥
ਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕ੍ਰਿਸ਼ਨ ਜੀ ਨੇ) ਪਾਰ ਲੰਘਾ ਦਿੱਤਾ।
Bidar was saved by his attitude of humility.
बिदरु उधारिओ दासत भाइ ॥
LINE 16
ਰੇਮਨਤੂਭੀਹਰਿਧਿਆਇ੩॥॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ ॥੩॥
O my mind, you too must meditate on the Lord. ||3||
रे मन तू भी हरि धिआइ ॥३॥
LINE 17
ਪ੍ਰਹਲਾਦਰਖੀਹਰਿਪੈਜਆਪ॥
ਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ।
The Lord Himself saved the honor of Prahlaad.
प्रहलाद रखी हरि पैज आप ॥
LINE 18
ਬਸਤ੍ਰਛੀਨਤਦ੍ਰੋਪਤੀਰਖੀਲਾਜ॥
(ਦੁਰਜੋਧਨ ਦੀ ਸਭਾ ਵਿਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ) ਦ੍ਰੋਪਤੀ ਦੇ ਬਸਤ੍ਰ ਲਾਹੇ ਜਾ ਰਹੇ ਸਨ, ਤਦੋਂ (ਕ੍ਰਿਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ।
Even when she was being disrobed in court, Dropatee's honor was preserved.
बसत्र छीनत द्रोपती रखी लाज ॥
LINE 19
ਜਿਨਿਜਿਨਿਸੇਵਿਆਅੰਤਬਾਰ॥
ਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ)।
Those who have served the Lord, even at the very last instant of their lives, are saved.
जिनि जिनि सेविआ अंत बार ॥
LINE 20
ਰੇਮਨਸੇਵਿਤੂਪਰਹਿਪਾਰ੪॥॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥
O my mind, serve Him, and you shall be carried across to the other side. ||4||
रे मन सेवि तू परहि पार ॥४॥
LINE 21
ਧੰਨੈਸੇਵਿਆਬਾਲਬੁਧਿ॥
ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ।
Dhanna served the Lord, with the innocence of a child.
धंनै सेविआ बाल बुधि ॥
LINE 22
ਤ੍ਰਿਲੋਚਨਗੁਰਮਿਲਿਭਈਸਿਧਿ॥
ਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ।
Meeting with the Guru, Trilochan attained the perfection of the Siddhas.
त्रिलोचन गुर मिलि भई सिधि ॥
LINE 23
ਬੇਣੀਕਉਗੁਰਿਕੀਓਪ੍ਰਗਾਸੁ॥
ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ।
The Guru blessed Baynee with His Divine Illumination.
बेणी कउ गुरि कीओ प्रगासु ॥
LINE 24
ਰੇਮਨਤੂਭੀਹੋਹਿਦਾਸੁ੫॥॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ ॥੫॥
O my mind, you too must be the Lord's slave. ||5||
रे मन तू भी होहि दासु ॥५॥
LINE 25
ਜੈਦੇਵਤਿਆਗਿਓਅਹੰਮੇਵ॥
ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ।
Jai Dayv gave up his egotism.
जैदेव तिआगिओ अहंमेव ॥
LINE 26
ਨਾਈਉਧਰਿਓਸੈਨੁਸੇਵ॥
ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ,
Sain the barber was saved through his selfless service.
नाई उधरिओ सैनु सेव ॥
LINE 27
ਮਨੁਡੀਗਿਨਡੋਲੈਕਹੂੰਜਾਇ॥
(ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ।
Do not let your mind waver or wander; do not let it go anywhere.
मनु डीगि न डोलै कहूं जाइ ॥
LINE 28
ਮਨਤੂਭੀਤਰਸਹਿਸਰਣਿਪਾਇ੬॥॥
ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੬॥
O my mind, you too shall cross over; seek the Sanctuary of God. ||6||
मन तू भी तरसहि सरणि पाइ ॥६॥
LINE 29
ਜਿਹਅਨੁਗ੍ਰਹੁਠਾਕੁਰਿਕੀਓਆਪਿ॥
ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ,
O my Lord and Master, You have shown Your Mercy to them.
जिह अनुग्रहु ठाकुरि कीओ आपि ॥
LINE 30
ਸੇਤੈਂਲੀਨੇਭਗਤਰਾਖਿ॥
ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ।
You saved those devotees.
से तैं लीने भगत राखि ॥
LINE 31
ਤਿਨਕਾਗੁਣੁਅਵਗਣੁਨਬੀਚਾਰਿਓਕੋਇ॥
ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ।
You do not take their merits and demerits into account.
तिन का गुणु अवगणु न बीचारिओ कोइ ॥
LINE 32
ਇਹਬਿਧਿਦੇਖਿਮਨੁਲਗਾਸੇਵ੭॥॥
ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ ॥੭॥
Seeing these ways of Yours, I have dedicated my mind to Your service. ||7||
इह बिधि देखि मनु लगा सेव ॥७॥
LINE 33
ਕਬੀਰਿਧਿਆਇਓਏਕਰੰਗ॥
ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ।
Kabeer meditated on the One Lord with love.
कबीरि धिआइओ एक रंग ॥
LINE 34
ਨਾਮਦੇਵਹਰਿਜੀਉਬਸਹਿਸੰਗਿ॥
ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ।
Naam Dayv lived with the Dear Lord.
नामदेव हरि जीउ बसहि संगि ॥
LINE 35
ਰਵਿਦਾਸਧਿਆਏਪ੍ਰਭਅਨੂਪ॥
ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ।
Ravi Daas meditated on God, the Incomparably Beautiful.
रविदास धिआए प्रभ अनूप ॥
LINE 36
ਗੁਰਨਾਨਕਦੇਵਗੋਵਿੰਦਰੂਪ੮੧॥॥॥
(ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ)। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ॥੮॥੧॥
Guru Nanak Dayv is the Embodiment of the Lord of the Universe. ||8||1||
गुर नानक देव गोविंद रूप ॥८॥१॥
GURBANI.WORLD