LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਘੇਰਿਲਯੋਖੜਗੇਸਜਬੈਤਬਹੀਦੁਰਜੋਧਨਕੋਪਭਯੋਹੈ॥
ਜਦੋਂ ਖੜਗ ਸਿੰਘ ਨੂੰ ਘੇਰਾ ਪਾ ਲਿਆ ਗਿਆ, ਤਦੋਂ ਦੁਰਯੋਧਨ ਬਹੁਤ ਕ੍ਰੋਧਿਤ ਹੋਇਆ।
After surrounding Kharag Singh, Duryodhana was greatly enraged
घेरि लयो खड़गेस जबै तब ही दुरजोधन कोप भयो है ॥
LINE 03
ਪਾਰਥਭੀਮਜੁਧਿਸਟਰਭੀਖਮਅਉਰਹਲੀਹਲੁਪਾਨਿਲਯੋਹੈ॥
ਅਰਜਨ, ਭੀਮ ਸੈਨ, ਯੁਧਿਸ਼ਠਰ, ਭੀਸ਼ਮ ਪਿਤਾਮਾ ਅਤੇ ਬਲਰਾਮ ਨੇ ਹੱਥ ਵਿਚ ਹਲ ਚੁਕ ਲਿਆ ਹੈ।
Arjuna, Bhima, Yudhishtar and Bhishma took their weapons and Balram carried his plough
पारथ भीम जुधिसटर भीखम अउर हली हलु पानि लयो है ॥
LINE 04
ਭਾਨੁਜਦ੍ਰਉਣਜੁਅਉਰਕ੍ਰਿਪਾਸੁਕ੍ਰਿਪਾਨਲਏਅਰਿਓਰਿਗਯੋਹੈ॥
ਕਰਨ ('ਭਾਨੁਜ') ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਕ੍ਰਿਪਾਨਾਂ ਲੈ ਕੇ ਵੈਰੀ ਵਲ ਵਧੇ ਹਨ।
भानुज द्रउण जु अउर क्रिपा सु क्रिपान लए अरि ओरि गयो है ॥
LINE 05
ਅਤ੍ਰਨਲਾਤਨਮੂਕਨਦਾਤਨਕੋਤਹਾਆਹਵਹੋਤਭਯੋਹੈ੧੬੩੬॥॥
ਅਸਤ੍ਰਾਂ, ਲੱਤਾਂ, ਮੁਕਿਆਂ, ਦੰਦਾਂ ਦਾ ਉਥੇ ਯੁੱਧ ਹੋਣ ਲਗ ਗਿਆ ਹੈ ॥੧੬੩੬॥
Dronacharya, Kripacharya, Karana etc., have advanced towards the enemy and the dreadful fighting began with arms, legs, fists and teeth.1636.
अत्रन लातन मूकन दातन को तहा आहव होत भयो है ॥१६३६॥
LINE 06
ਸ੍ਰੀਖੜਗੇਸਲਯੋਧਨੁਬਾਨਸੰਭਾਰਿਕਈਅਰਿਕੋਟਿਸੰਘਾਰੇ॥
ਸ੍ਰੀ ਖੜਗ ਸਿੰਘ ਨੇ ਧਨੁਸ਼ ਬਾਣ ਸੰਭਾਲ ਲਿਆ ਹੈ ਅਤੇ ਕਈ ਕਰੋੜ ਵੈਰੀ ਮਾਰ ਦਿੱਤੇ ਹਨ।
Kharag Singh, holding his bow and arrows killed millions of enemies
स्री खड़गेस लयो धनु बान संभारि कई अरि कोटि संघारे ॥
LINE 07
ਬਾਜਪਰੇਕਹੂੰਤਾਜਗਿਰੇਗਜਰਾਜਗਿਰੇਗਿਰਿਸੇਧਰਿਕਾਰੇ॥
ਕਿਤੇ ਘੋੜੇ ਪਏ ਹਨ, ਕਿਤੇ (ਸਿਰਾਂ ਦੇ) ਤਾਜ ਡਿਗੇ ਪਏ ਹਨ, ਕਿਤੇ ਪਰਬਤਾਂ ਜਿਤਨੇ ਕਾਲੇ ਹਾਥੀ ਡਿਗੇ ਪਏ ਹਨ।
Somewhere horses, somewhere the black elephants like mountains have fallen down
बाज परे कहूं ताज गिरे गजराज गिरे गिरि से धरि कारे ॥
LINE 08
ਘਾਇਲਏਕਪਰੇਤਰਫੈਸੁਮਨੋਕਰਸਾਯਲਸਿੰਘਬਿਡਾਰੇ॥
ਕਈ ਘਾਇਲ ਹੋ ਕੇ ਤੜਫ ਰਹੇ ਹਨ, ਮਾਨੋ 'ਕਰਸਾਯਲ' (ਕਾਲੇ ਹਿਰਨ) ਨੂੰ ਸ਼ੇਰ ਨੇ ਮਾਰ ਦਿੱਤਾ ਹੋਵੇ।
घाइल एक परे तरफै सु मनो करसायल सिंघ बिडारे ॥
LINE 09
ਏਕਬਲੀਕਰਵਾਰਨਸੋਅਰਿਲੋਥਪਰੀਤਿਹਮੂੰਡਉਤਾਰੇ੧੬੩੭॥॥
ਕਈ ਬਲਵਾਨਾਂ ਨੇ ਤਲਵਾਰਾਂ ਨਾਲ ਵੈਰੀ ਦੀਆਂ ਡਿਗੀਆਂ ਪਈਆਂ ਲੋਥਾਂ ਦੇ ਸਿਰ ਉਤਾਰ ਦਿੱਤੇ ਹਨ ॥੧੬੩੭॥
Some of them, having fallen, are writhing like young one of an elephant crushed by lion and some of them are so powerful, who are severing the heads of the fallen corpses.1637.
एक बली करवारन सो अरि लोथ परी तिह मूंड उतारे ॥१६३७॥
LINE 10
ਭੂਪਤਿਬਾਨਕਮਾਨਗਹੀਜਦੁਬੀਰਨਕੇਅਭਿਮਾਨਉਤਾਰੇ॥
ਰਾਜਾ (ਖੜਗ ਸਿੰਘ) ਨੇ ਧਨੁਸ਼-ਬਾਣ ਫੜ ਕੇ ਯਾਦਵ ਸੂਰਵੀਰਾਂ ਦੇ ਅਭਿਮਾਨ ਉਤਾਰ ਦਿੱਤੇ ਹਨ।
भूपति बान कमान गही जदुबीरन के अभिमान उतारे ॥
LINE 11
ਫੇਰਿਲਈਜਮਧਾਰਿਸੰਭਾਰਿਹਕਾਰਕੇਸਤ੍ਰਨਕੇਉਰਫਾਰੇ॥
ਫਿਰ (ਉਸ ਨੇ) ਜਮਧਾੜ ਸੰਭਾਲ ਲਈ ਹੈ ਅਤੇ ਲਲਕਾਰ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਫਾੜਿਆ ਹੈ।
The king, taking up his bow and arrows pulverised the pride of Yadavas and then taking up the axe in his hand, he tore away the hearts of the enemies
फेरि लई जमधारि संभारि हकार के सत्रन के उर फारे ॥
LINE 12
ਘਾਇਏਕਗਿਰੇਰਨਮੈਅਪਨੇਮਨਮੈਜਗਦੀਸਸੰਭਾਰੇ॥
ਇਕ ਘਾਇਲ ਹੋ ਕੇ ਰਣ-ਭੂਮੀ ਵਿਚ ਡਿਗੇ ਪਏ ਹਨ ਅਤੇ ਮਨ ਵਿਚ ਜਗਦੀਸ਼ (ਪਰਮਾਤਮਾ) ਨੂੰ ਯਾਦ ਕਰ ਰਹੇ ਹਨ।
The warriors, getting wounded in the war, are remembering the Lord in their mind
घाइ एक गिरे रन मै अपने मन मै जगदीस संभारे ॥
LINE 13
ਤੇਵਹਮੋਖਭਏਤਬਹੀਭਵਕੋਤਰਕੈਹਰਿਲੋਕਿਪਧਾਰੇ੧੬੩੮॥॥
ਫਲਸਰੂਪ, ਉਹ ਮੁਕਤ ਹੋ ਗਏ ਅਤੇ ਉਸੇ ਵੇਲੇ ਸੰਸਾਰ ਤੋਂ ਤਰ ਕੇ ਬੈਕੁੰਠ ਵਿਚ ਚਲੇ ਗਏ ਹਨ ॥੧੬੩੮॥
Those who have died in the war, have attained salvation and they ferried across the dreadful ocean of samsara and gone to the abode of the Lord.1638.
ते वह मोख भए तब ही भव को तर कै हरि लोकि पधारे ॥१६३८॥
GURBANI.WORLD