LINE 01
ਜੁਧਿਸਟਰਕੋਸਭਾਬਨਾਇਕਥਨੰ॥
ਯੁਧਿਸ਼ਠਰ ਦਾ ਸਭਾ ਬਣਾਉਣ ਦਾ ਕਥਨ:
Description of the Construction of the Court-Building by Yudhishtar
जुधिसटर को सभा बनाइ कथनं ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਮੈਇਕਦੈਤਹੁਤੋਤਿਨਆਇਕੈਸੁੰਦਰਏਕਸਭਾਸੁਬਨਾਈ॥
'ਮਯ' ਨਾਂ ਦਾ ਇਕ ਦੈਂਤ ਸੀ। ਉਸ ਨੇ ਆ ਕੇ ਇਕ ਸੁੰਦਰ ਸਭਾ ਬਣਾਈ,
There was a demon named Mai
मै इक दैत हुतो तिन आइ कै सुंदर एक सभा सु बनाई ॥
LINE 04
ਲਜਤਹੋਇਰਹੇਅਮਰਾਵਤਿਐਸੀਪ੍ਰਭਾਇਹਭੂਮਹਿਆਈ॥
(ਉਸ ਦੇ ਸਾਹਮਣੇ) ਇੰਦਰਪੁਰੀ ਲਜਿਤ ਹੋ ਰਹੀ ਹੈ; ਇਸ ਪ੍ਰਕਾਰ ਦੀ ਸੁੰਦਰਤਾ ਇਸ ਧਰਤੀ ਉਤੇ ਆ ਗਈ।
He, on reaching there constructed such a Court-Building, on seeing which the abode of gods felt shy
लजत होइ रहे अमरावति ऐसी प्रभा इह भूमहि आई ॥
LINE 05
ਬੈਠਿਬਿਰਾਜਤਭੂਪਤਹਾਜਦੁਬੀਰਲੀਏਸੰਗਚਾਰੋਈਭਾਈ॥
ਸ੍ਰੀ ਕ੍ਰਿਸ਼ਨ ਅਤੇ ਚੌਹਾਂ ਭਰਾਵਾਂ ਨੂੰ ਨਾਲ ਲੈ ਕੇ ਰਾਜਾ ਯੁਧਿਸ਼ਠਰ ਉਥੇ ਬੈਠਾ ਸ਼ੋਭਾ ਪਾ ਰਿਹਾ ਹੈ।
Yudhishtar was seated there alongwith his four brothers and Krihsna,
बैठि बिराजत भूप तहा जदुबीर लीए संग चारो ई भाई ॥
LINE 06
ਸ੍ਯਾਮਭਨੈਤਿਹਆਭਹਿਕੀਉਪਮਾਮੁਖਤੇਬਰਨੀਨਹੀਜਾਈ੨੩੫੯॥॥
(ਕਵੀ) ਸ਼ਿਆਮ ਕਹਿੰਦੇ ਹਨ, ਉਸ ਦੀ ਆਭਾ (ਭਾਵ ਸੁੰਦਰਤਾ) ਦੀ ਉਪਮਾ ਮੂੰਹ ਤੋਂ ਵਰਣਨ ਨਹੀਂ ਕੀਤੀ ਜਾ ਸਕਦੀ ॥੨੩੫੯॥
The poet Shyam says that that elegance was indescribable.2359
स्याम भनै तिह आभहि की उपमा मुख ते बरनी नही जाई ॥२३५९॥
LINE 07
ਨੀਰਢਰੇਕਹੂਚਾਦਰਛਤਨਛੂਟਤਹੈਕਹੂਠਉਰਫੁਹਾਰੇ॥
ਕਿਤੇ ਚਾਦਰ (ਵਰਗੀਆਂ) ਛੱਤਾਂ ਵਿਚੋਂ ਪਾਣੀ ਟਪਕ ਰਿਹਾ ਹੈ ਅਤੇ ਕਈ ਥਾਂਵਾਂ ਤੇ ਫ਼ਵਾਰੇ ਚਲ ਰਹੇ ਹਨ।
In the Court-construction, somewhere there were fountains of water on the roofs and somewhere the water was flowing
नीर ढरे कहू चादर छतन छूटत है कहू ठउर फुहारे ॥
LINE 08
ਮਲਭਿਰੈਕਹੂਮਤਕਰੀਕਹੂਨਾਚਤਬੇਸਯਨਕੇਸੁਅਖਾਰੇ॥
ਕਿਧਰੇ ਪਹਿਲਵਾਨ ਘੁਲ ਰਹੇ ਹਨ ਅਤੇ ਕਿਤੇ ਮਸਤ ਹਾਥੀ (ਲੜ ਰਹੇ ਹਨ) ਅਤੇ (ਕਿਧਰੇ) ਵੇਸਵਾਵਾਂ ਅਖਾੜਿਆਂ ਵਿਚ ਨਚ ਰਹੀਆਂ ਹਨ।
Somewhere the wrestlers were fighting, and somewhere the intoxicated elephants were clashing among themselves, somewhere the female dancers were dancing
मल भिरै कहू मत करी कहू नाचत बेसयन के सु अखारे ॥
LINE 09
ਬਾਜਲਰੈਕਹੂਸਾਜਸਜੈਭਟਛਾਜਤਹੈਅਤਿਡੀਲਡਿਲਾਰੇ॥
ਕਿਤੇ ਬਾਜ਼ ਲੜ ਰਹੇ ਹਨ ਅਤੇ ਕਿਧਰੇ ਸਾਜ ਸਜਾਏ ਜਾ ਰਹੇ ਹਨ (ਅਰਥਾਤ ਸਜਾਵਟ ਹੋ ਰਹੀ ਹੈ) ਅਤੇ ਕਿਤੇ ਤਕੜੀ ਡੀਲ ਡੌਲ ਵਾਲੇ ਸ਼ੂਰਵੀਰ ਸੋਭਾ ਪਾ ਰਹੇ ਹਨ।
Somewhere the horses were colliding and somewhere sturdy and shapely warriors looked splendid
बाज लरै कहू साज सजै भट छाजत है अति डील डिलारे ॥
LINE 10
ਰਾਜਤਸ੍ਰੀਬ੍ਰਿਜਨਾਥਤਹਾਜਿਮਤਾਰਨਮੈਸਸਿਸ੍ਯਾਮਉਚਾਰੇ੨੩੬੦॥॥
(ਕਵੀ) ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਸ਼ੋਭਾ ਪਾ ਰਹੇ ਹਨ ਜਿਵੇਂ ਤਾਰਿਆਂ ਵਿਚ ਚੰਦ੍ਰਮਾ (ਸ਼ੋਭਾ ਪਾਉਂਦਾ ਹੈ) ॥੨੩੬੦॥
Krishna was there like moon among the stars.2360.
राजत स्री ब्रिजनाथ तहा जिम तारन मै ससि स्याम उचारे ॥२३६०॥
LINE 11
ਜੋਤਿਲਸੈਕਹੂਬਜ੍ਰਨਕੀਕਹੂਲਾਲਲਗੇਛਬਿਮੰਦਿਰਪਾਵੈ॥
ਕਿਤੇ ਹੀਰਿਆਂ ਦੀ ਜੋਤਿ ਪ੍ਰਕਾਸ਼ਮਾਨ ਹੈ, ਕਿਤੇ ਲਾਲਾਂ ਨਾਲ ਜੜ੍ਹੇ ਮੰਦਿਰ (ਭਵਨ) ਸ਼ੋਭਾ ਪਾ ਰਹੇ ਹਨ।
Somewhere the splendour of stones and somewhere of jewels was seen
जोति लसै कहू बज्रन की कहू लाल लगे छबि मंदिर पावै ॥
LINE 12
ਨਾਗਨਕੋਪੁਰਲੋਕਪੁਰੀਸੁਰਦੇਖਿਪ੍ਰਭਾਜਿਹਸੀਸਨਿਵਾਵੈ॥
ਨਾਗਾਂ ਦੀ ਨਗਰੀ ਅਤੇ ਦੇਵਤਿਆਂ ਦੀ ਪੁਰੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਸਿਰ ਨੀਵਾਂ ਕਰ ਲੈਂਦੀਆਂ ਹਨ।
Seeing the elegance of precious stones, the abodes of gods bowed there heads
नागन को पुर लोक पुरी सुर देखि प्रभा जिह सीस निवावै ॥
LINE 13
ਰੀਝਿਰਹੇਜਿਹਦੇਖਿਚਤੁਰਮੁਖਹੇਰਿਪ੍ਰਭਾਸਿਵਸੋਲਲਚਾਵੈ॥
ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈ ਅਤੇ (ਜਿਸ ਦੀ) ਪ੍ਰਭਾ ਨੂੰ ਤਕ ਕੇ ਸ਼ਿਵ ਲਲਚਾ ਰਿਹਾ ਹੈ।
Seeing the magnificence of that Court-Building, Brahma was getting pleased and Shiva was also allured in his mind
रीझि रहे जिह देखि चतुरमुख हेरि प्रभा सिव सो ललचावै ॥
LINE 14
ਭੂਮਿਜਹਾਤਹਾਨੀਰਸੋਲਾਗਤਨੀਰਜਹਾਨਹੀਚੀਨਬੋਆਵੈ੨੩੬੧॥॥
ਜਿਥੇ ਧਰਤੀ ਹੈ, ਉਥੇ ਜਲ ਪ੍ਰਤੀਤ ਹੁੰਦਾ ਹੈ ਅਤੇ ਜਿਥੇ ਜਲ ਹੈ (ਉਹ) ਪਛਾਣ ਵਿਚ ਨਹੀਂ ਆਉਂਦਾ ॥੨੩੬੧॥
Where there was earth, there was deception of water there, and somewhere there was water, it could not be ascertained.2361.
भूमि जहा तहा नीर सो लागत नीर जहा नही चीनबो आवै ॥२३६१॥
GURBANI.WORLD