ਆਸਾ ਮਹਲਾ ੩ ॥

ਰਾਗੁ ਆਸਾ ਗੁਰੂ ਅਮਰਦਾਸ ਜੀ ਅੰਗ 363
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Third Mahalaa:
आसा महला ३ ॥
LINE 02
ਮਨਮੁਖਿਝੂਠੋਝੂਠੁਕਮਾਵੈ
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ,
The self-willed manmukh practices falsehood, only falsehood.
मनमुखि झूठो झूठु कमावै ॥
LINE 03
ਖਸਮੈਕਾਮਹਲੁਕਦੇਪਾਵੈ
(ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ।
He never attains the Mansion of the Lord Presence.
खसमै का महलु कदे न पावै ॥
LINE 04
ਦੂਜੈਲਗੀਭਰਮਿਭੁਲਾਵੈ
ਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ।
Attached to duality, he wanders, deluded by doubt.
दूजै लगी भरमि भुलावै ॥
LINE 05
ਮਮਤਾਬਾਧਾਆਵੈਜਾਵੈ॥॥
(ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੧॥
Entangled in worldly attachments, he comes and goes. ||1||
ममता बाधा आवै जावै ॥१॥
LINE 06
ਦੋਹਾਗਣੀਕਾਮਨਦੇਖੁਸੀਗਾਰੁ
ਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ।
Behold, the decorations of the discarded bride!
दोहागणी का मन देखु सीगारु ॥
LINE 07
ਪੁਤ੍ਰਕਲਤਿਧਨਿਮਾਇਆਚਿਤੁਲਾਏਝੂਠੁਮੋਹੁਪਾਖੰਡਵਿਕਾਰੁ॥॥ਰਹਾਉ
(ਇਸੇ ਤਰ੍ਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ ॥੧॥ ਰਹਾਉ ॥
Her consciousness is attached to children, spouse, wealth, and Maya, falsehood, emotional attachment, hypocrisy and corruption. ||1||Pause||
पुत्र कलति धनि माइआ चितु लाए झूठु मोहु पाखंड विकारु ॥१॥ रहाउ ॥
LINE 08
ਸਦਾਸੋਹਾਗਣਿਜੋਪ੍ਰਭਭਾਵੈ
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ।
She who is pleasing to God is forever a happy soul-bride.
सदा सोहागणि जो प्रभ भावै ॥
LINE 09
ਗੁਰਸਬਦੀਸੀਗਾਰੁਬਣਾਵੈ
ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ,
She makes the Word of the Guru's Shabad her decoration.
गुर सबदी सीगारु बणावै ॥
LINE 10
ਸੇਜਸੁਖਾਲੀਅਨਦਿਨੁਹਰਿਰਾਵੈ
ਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ,
Her bed is so comfortable; she enjoys her Lord, night and day.
सेज सुखाली अनदिनु हरि रावै ॥
LINE 11
ਮਿਲਿਪ੍ਰੀਤਮਸਦਾਸੁਖੁਪਾਵੈ॥॥
ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ ॥੨॥
Meeting her Beloved, she obtains eternal peace. ||2||
मिलि प्रीतम सदा सुखु पावै ॥२॥
LINE 12
ਸਾਸੋਹਾਗਣਿਸਾਚੀਜਿਸੁਸਾਚਿਪਿਆਰੁ
(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ,
She is a true, virtuous soul-bride, who enshrines love for the True Lord.
सा सोहागणि साची जिसु साचि पिआरु ॥
LINE 13
ਅਪਣਾਪਿਰੁਰਾਖੈਸਦਾਉਰਧਾਰਿ
ਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ,
She keeps her Husband Lord always clasped to her heart.
अपणा पिरु राखै सदा उर धारि ॥
LINE 14
ਨੇੜੈਵੇਖੈਸਦਾਹਦੂਰਿ
ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ,
She sees Him near at hand, ever-present.
नेड़ै वेखै सदा हदूरि ॥
LINE 15
ਮੇਰਾਪ੍ਰਭੁਸਰਬਰਹਿਆਭਰਪੂਰਿ॥॥
ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ ॥੩॥
My God is all-pervading everywhere. ||3||
मेरा प्रभु सरब रहिआ भरपूरि ॥३॥
LINE 16
ਆਗੈਜਾਤਿਰੂਪੁਜਾਇ
(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ।
Social status and beauty will not go with you hereafter.
आगै जाति रूपु न जाइ ॥
LINE 17
ਤੇਹਾਹੋਵੈਜੇਹੇਕਰਮਕਮਾਇ
(ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ)।
As are the deeds done here, so does one become.
तेहा होवै जेहे करम कमाइ ॥
LINE 18
ਸਬਦੇਊਚੋਊਚਾਹੋਇ
(ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ,
Through the Word of the Shabad, one becomes the highest of the high.
सबदे ऊचो ऊचा होइ ॥
LINE 19
ਨਾਨਕਸਾਚਿਸਮਾਵੈਸੋਇ੪੮੪੭॥॥॥॥
ਹੇ ਨਾਨਕ! ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ ॥੪॥੮॥੪੭॥
O Nanak, he is absorbed in the True Lord. ||4||8||47||
नानक साचि समावै सोइ ॥४॥८॥४७॥
GURBANI.WORLD