ਪਉੜੀ ੮

ਵਾਰ ੧੨ ਭਾਈ ਗੁਰਦਾਸ ਜੀ ਅੰਗ 12
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੮
पउड़ी ८
LINE 02
ਬਿਸਨਲਏਅਵਤਾਰਦਸਵੈਰਵਿਰੋਧਜੋਧਸੰਘਾਰੇ।
ਵਿਸ਼ਨ ਨੇ ਦਸ ਅਵਤਾਰ ਧਾਰਕੇ ਵੈਰ ਵਿਰੋਧ ਨਾਲ ਅਤਿਰਥੀ ਸੂਰਮੇ (ਜੋਧੇ ੧੦ ਹਜ਼ਾਰ ਨਾਲ ਇੱਕੋ ਹੀ ਲੜੇ) ਨਾਸ਼ ਕਰ ਦਿੱਤੇ।
Visnu incarnated ten times and decimated his opposing warriors.
बिसन लए अवतार दस वैर विरोध जोध संघारे ।
LINE 03
ਮਛਕਛਵੈਰਾਹਰੂਪਿਹੋਇਨਰਸਿੰਘੁਬਾਵਨਬਉਧਾਰੇ।
ਮੱਛ, ਕੱਛ, ਸੂਕਰ, ਨਰਸਿੰਘ ਬਾਵਨ ਬੋਧ ਅਵਤਾਰ ਹੋਏ।
The incarnations in the forms of fish, tortoise, swine, man-lion, dwarf and Buddha etc. have happened.
मछ कछ वैराह रूपि होइ नरसिंघु बावन बउधारे ।
LINE 04
ਪਰਸਰਾਮੁਰਾਮੁਕਿਸਨੁਹੋਇਕਿਲਕਿਕਲੰਕੀਅਤਿਅਹੰਕਾਰੇ।
ਪਰਸਰਾਮ, ਰਾਮ, ਕ੍ਰਿਸ਼ਨ ਹੋਏ, ਕਲਕੀ (ਅਵਤਾਰ) ਵਡੇ ਅਹੰਕਾਰ ਵਾਲੇ (ਹੋਣ ਵਾਲੇ)।
Parsu Ram, Ram, Kisan and very much proud incarnation of Kalki have flourished.
परसरामु रामु किसनु होइ किलकि कलंकी अति अहंकारे ।
LINE 05
ਖਤ੍ਰੀਮਾਰਿਇਕੀਹਵਾਰਰਾਮਾਇਣਕਰਿਭਾਰਥਭਾਰੇ।
(ਇਨ੍ਹਾਂ ਵਿਚੋਂ) ਪਰਸਰਾਮ (ਨੇ) ਇੱਕੀ ਵਾਰ ਨਿਹਖੱਤ੍ਰਾਇਣ ਪ੍ਰਿਥਵੀ ਕਰ ਦਿੱਤੀ, (ਫੇਰ ਰਾਮਾਵਤਾਰ ਨੇ) ਰਾਮਾਇਣ (ਵਿਚ ਕਥਨ ਹੈ ਕਿ) ਵਡੇ ਭਾਰਥ (ਕਹੀਏ ਸੰਗ੍ਰਾਮ ਰਾਵਣ ਲਾਲ) ਕੀਤੇ।
Ram was hero of Ramayan, and kisan was all in the mahabharat.
खत्री मारि इकीह वार रामाइण करि भारथ भारे ।
LINE 06
ਕਾਮਕਰੋਧੁਨਸਾਧਿਓਲੋਭੁਮੋਹਅਹੰਕਾਰੁਨਮਾਰੇ।
(ਮੁਕਦੀ ਗੱਲ ਇਹ ਕਿ) ਕਾਮ ਤੇ ਕ੍ਰੋਧ (ਕਿਸੇ ਬੀ) ਨਾ ਸਾਧਿਆ ਤੇ ਲੋਭ ਮੋਹ ਅਹੰਕਾਰ (ਬੀ ਕਿਸੇ) ਨਾ ਮਾਰਿਆ।
But the lust and anger were not sublimited and greed, infatuation and ego were not eschewed.
काम करोधु न साधिओ लोभु मोह अहंकारु न मारे ।
LINE 07
ਸਤਿਗੁਰਪੁਰਖੁਨਭੇਟਿਆਸਾਧਸੰਗਤਿਸਹਲੰਗਨਸਾਰੇ।
ਸਤਿਗੁਰੂ (ਪੂਰਣ) ਪੁਰਖ (ਹਨ, ਨਾ) ਮਿਲੇ (ਇਸ ਕਰਕੇ) ਸਾਧ ਸੰਗਤ ਦੇ (ਸਹਲੰਗ) ਮੇਲ ਤੋਂ ਨੱਸੇ ਰਹੇ। (ਭਾਵ-. 'ਕਿਸੈ ਸਾਂਤਿ ਨਾ ਆਈਆ ਬਿਨੁ ਸਤਿਗੁਰ ਕੇ ਉਪਦੇਸੁ')।
None remembered the true Guru (God) and nobody benefited himself in the holy congregation.
सतिगुर पुरखु न भेटिआ साधसंगति सहलंग न सारे ।
LINE 08
ਹਉਮੈਅੰਦਰਿਕਾਰਿਵਿਕਾਰੇ੮।।
ਹਉਮੈ ਦੇ ਵਿਚ ਕੀਤੇ ਕੰਮ ਖੋਟੇ ਹੀ ਹਨ।
All acted arrogantly being full of evil propensities.
हउमै अंदरि कारि विकारे ।८।
GURBANI.WORLD