ਪਉੜੀ ੭

ਵਾਰ ੧੨ ਭਾਈ ਗੁਰਦਾਸ ਜੀ ਅੰਗ 12
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਬ੍ਰਹਮਾਵਡਾਅਖਾਇਦਾਨਾਭਿਕਵਲਦੀਨਾਲਿਸਮਾਣਾ।
ਬ੍ਰਹਮਾ ਆਪਨੂੰ ਵਡਾ ਕਹਾਉਂਦਾ ਸੀ, ਓਹ ਨਾਭਿ ਕਮਲ ਦੀ ਡੰਡੀ ਵਿਖੇ (ਭਗਵਾਨ ਦਾ ਅੰਤ ਲੈਣ ਨੂੰ) ਚਲਿਆ ਗਿਆ।
Calling himself great, Brahma entered into the naval lotus (Of Visnu to know its end).
ब्रहमा वडा अखाइदा नाभि कवल दी नालि समाणा ।
LINE 03
ਆਵਾਗਵਣੁਅਨੇਕਜੁਗਓੜਕਵਿਚਿਹੋਆਹੈਰਾਣਾ।
ਅਨੇਕ ਜੁਗਾਂ ਤੋੜੀ ਆਵਾਗੌਣ ਵਿਖੇ ਹੀ ਰਿਹਾ (ਭਾਵ ਕਦੀ ਹੇਠਾਂ ਕਦੀ ਉੱਤੇ ਭਟਕਦਾ ਰਿਹਾ) ਓੜਕ ਨੂੰ ਹੈਰਾਨ ਹੋ ਗਿਆ, (ਕਿਉਂ ਜੋ ਨਾਭ ਦੀ ਕਮਲ ਦਾ ਹੀ ਅੰਤ ਨਾ ਆਇਆ)।
For many ages he wandered in the cycle of transmigration and ultimately become dumbfounded.
आवा गवणु अनेक जुग ओड़क विचि होआ हैराणा ।
LINE 04
ਓੜਕੁਕੀਤੁਸੁਆਪਣਾਆਪਗਣਾਇਐਭਰਮਿਭੁਲਾਣਾ।
(ਓੜਕ ਕੀਤੋਸੁ ਆਪਣਾ=) ਆਪਣੀ ਵਲੋਂ ਸਾਰੀ ਵਾਹ ਲਾ ਥੱਕਾ, ਆਪਣਾ ਆਪ ਗਣਾਕੇ ਭਰਮ ਵਿਖੇ ਹੀ ਭੁੱਲਾ ਰਿਹਾ।
He left no stone unturned but remained misguided in his own so-called greatness.
ओड़कु कीतुसु आपणा आप गणाइऐ भरमि भुलाणा ।
LINE 05
ਚਾਰੇਵੇਦਵਖਾਣਦਾਚਤੁਰਮੁਖੀਹੋਇਖਰਾਸਿਆਣਾ।
ਚਾਰੇ ਵੇਦ (ਅਰਥਾਤ ਸਾਮ, ਰਿਗ, ਯੁਜਰ, ਅਥਰਵਣ) ਪੜ੍ਹੇ, ਮਾਨੋਂ ਏਹੋ ਉਸਦੇ ਚਾਰ ਮੁਖ ਸਨ, ਅਤੇ ਵੱਡਾ ਸਿਆਣਾ (ਦਾਨਾਉ ਕਹਾਉਂਦਾ) ਸੀ।
He becoming four-headed and wise would recite the four Vedas.
चारे वेद वखाणदा चतुरमुखी होइ खरा सिआणा ।
LINE 06
ਲੋਕਾਂਨੋਸਮਝਾਇਦਾਵੇਖਿਸੁਰਸਤੀਰੂਪਲੋਭਾਣਾ।
ਲੋਕਾਂ ਨੂੰ ਸਿਖ੍ਯਾ ਦਿੰਦਾ ਸੀ (ਕਿ ਪਰ ਇਸਤ੍ਰੀ ਦੇ ਨੇੜੇ ਨਹੀਂ ਜਾਣਾ ਪਰ ਆਪ) ਸੁਰਸਤੀ (ਦਾ ਸੁੰਦਰ) ਰੂਪ ਦੇਖਕੇ ਲੋਭ ਗਿਆ।
He would make people understand many things but seeing the beauty of his own daughter, Sarasvati, became enamoured.
लोकां नो समझाइदा वेखि सुरसती रूप लोभाणा ।
LINE 07
ਚਾਰੇਵੇਦਗਵਾਇਕੈਗਰਬੁਗਰੂਰੀਕਰਿਪਛੁਤਾਣਾ।
ਚਾਰੇ ਵੇਦ ਏਵੇਂ ਗਵਾ ਦਿੱਤੇ, ਹੰਕਾਰ ਅਤੇ ਗਰੂਰੀ ਕਰਦਾ ਰਿਹਾ, (ਪਿਛੋਂ) ਪਛੁਤਾਵਾ ਕਰਣ ਲੱਗਾ।
He made his knowledge of the four Vedas futile. Proud as he became, he had to repent eventually.
चारे वेद गवाइ कै गरबु गरूरी करि पछुताणा ।
LINE 08
ਅਕਥਕਥਾਨੇਤਨੇਤਵਖਾਣਾ੭।।
(ਗੱਲ ਕੀ ਈਸ਼੍ਵਰ ਦੀ) ਅਕੱਥ ਕਥਾ ਹੈ, ਵੇਦ ਬੀ ਉਸ ਨੂੰ ਨੇਤਿ ਨੇਤਿ ਕਰ ਕੇ ਸਲਾਹੁੰਦੇ ਹਨ।
In fact the Lord is ineffable; in Vedas also He is also described as neti neti, (not this, not this).
अकथ कथा नेत नेत वखाणा ।७।
GURBANI.WORLD