ਭੁਜੰਗ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
भुजंग छंद ॥
LINE 02
ਲਿਖੀਪ੍ਰੇਮਪਤ੍ਰੀਸਖੀਬੋਲਿਆਛੀ॥
(ਉਸ ਨੇ) ਇਕ ਸਿਆਣੀ ਜਿਹੀ ਸਖੀ ਨੂੰ ਬੁਲਾ ਕੇ ਪ੍ਰੇਮ ਪੱਤਰ ਲਿਖਿਆ,
लिखी प्रेम पत्री सखी बोलि आछी ॥
LINE 03
ਲਗੀਪ੍ਰੀਤਿਲਾਲਾਭਏਰਾਮਸਾਛੀ॥
ਹੇ ਪਿਆਰੇ! ਰਾਮ ਸਾਖੀ ਹੈ (ਮੇਰੀ ਤੇਰੇ ਨਾਲ) ਪ੍ਰੀਤ ਲਗ ਗਈ ਹੈ।
लगी प्रीति लाला भए राम साछी ॥
LINE 04
ਕਹਿਯੋਆਜੁਜੋਮੈਨਤੋਕੌਨਿਹਾਰੌ॥
(ਇਹ ਵੀ) ਆਖਿਆ ਕਿ ਜੇ ਅਜ ਮੈਂ ਤੈਨੂੰ ਨਹੀਂ ਵੇਖਾਂਗੀ
कहियो आजु जो मै न तो कौ निहारौ ॥
LINE 05
ਘਰੀਏਕਮੈਵਾਰਿਪ੍ਰਾਨਾਨਿਡਾਰੌ੧੪॥॥
ਤਾਂ ਇਕ ਘੜੀ ਵਿਚ ਪ੍ਰਾਣ ਵਾਰ ਦਿਆਂਗੀ ॥੧੪॥
घरी एक मै वारि प्रानानि डारौ ॥१४॥
LINE 06
ਕਰੋਬਾਲਬੇਲੰਬਨਆਜੁਐਯੈ॥
ਹੇ ਰਾਣੀ! ਦੇਰ ਨਾ ਕਰੋ, ਅਜ ਹੀ ਆਓ
करो बाल बेलंब न आजु ऐयै ॥
LINE 07
ਇਹਾਤੇਮੁਝੈਕਾਢਿਲੈਸੰਗਜੈਯੈ॥
ਅਤੇ ਇਥੋਂ ਕਢ ਕੇ ਮੈਨੂੰ ਆਪਣੇ ਨਾਲ ਲੈ ਜਾਓ।
इहा ते मुझै काढि लै संग जैयै ॥
LINE 08
ਕਬੈਮਾਨੁਮਾਨੀਕਹਾਮਾਨਕੀਜੈ॥
ਹੇ ਮਾਨ ਕਰਨ ਵਾਲੇ! ਕਦੇ ਤਾਂ (ਮੇਰਾ) ਕਿਹਾ ਮੰਨ ਲਵੋ।
कबै मानु मानी कहा मान कीजै ॥
LINE 09
ਮਹਾਰਾਜਪ੍ਰਾਨਾਨਕੋਦਾਨਦੀਜੈ੧੫॥॥
ਹੇ ਮਹਾਰਾਜ! (ਮੈਨੂੰ ਅਜ) ਪ੍ਰਾਣਾਂ ਦਾ ਦਾਨ ਦਿਓ ॥੧੫॥
महाराज प्रानान को दान दीजै ॥१५॥
LINE 10
ਰਚੀਬਾਲਲਾਲਾਸਭੈਰੂਪਤੇਰੇ॥
ਹੇ ਪਿਆਰੇ! ਇਸਤਰੀ ਸਾਰੀ ਤੇਰੇ ਰੂਪ ਉਤੇ ਮੋਹਿਤ ਹੋ ਗਈ ਹੈ।
रची बाल लाला सभै रूप तेरे ॥
LINE 11
ਮਿਲੌਆਜੁਮੋਕੌਸੁਨੋਪ੍ਰਾਨਮੇਰੇ॥
ਹੇ ਪ੍ਰਾਨ ਪਿਆਰੇ! ਅਜ ਆ ਕੇ ਮੈਨੂੰ ਮਿਲੋ।
मिलौ आजु मो कौ सुनो प्रान मेरे ॥
LINE 12
ਕਹਾਮਾਨਮਾਤੇਫਿਰੌਐਂਠਐਂਠੇ॥
ਹੇ ਮਾਨ ਵਿਚ ਮਤੇ ਹੋਏ! ਆਕੜ ਆਕੜ ਕੇ ਕਿਉਂ ਫਿਰਦੇ ਹੋ।
कहा मान माते फिरौ ऐंठ ऐंठे ॥
LINE 13
ਲਯੋਚੋਰਿਮੇਰੋਕਹਾਚਿਤਬੈਠੇ੧੬॥॥
(ਤੁਸੀਂ) ਮੇਰਾ ਚਿਤ ਚੁਰਾ ਕੇ ਕਿਥੇ ਬੈਠੇ ਹੋ ॥੧੬॥
लयो चोरि मेरो कहा चित बैठे ॥१६॥
LINE 14
ਕਰੋਹਾਰਸਿੰਗਾਰਬਾਗੌਬਨਾਵੌ॥
ਹਾਰ ਸ਼ਿੰਗਾਰ ਕਰੋ, ਸੋਹਣੇ ਬਸਤ੍ਰ ਸਜਾਓ
करो हार सिंगार बागौ बनावौ ॥
LINE 15
ਕੀਏਚਿਤਮੈਚੌਪਿਬੀਰੀਚਬਾਵੌ॥
ਅਤੇ ਚਿਤ ਵਿਚ ਖ਼ੁਸ਼ ਹੋ ਕੇ ਪਾਨ ਦਾ ਬੀੜਾ ਚਬਾਓ।
कीए चित मै चौपि बीरी चबावौ ॥
LINE 16
ਉਠੋਬੇਗਿਬੈਠੇਕਹਾਪ੍ਰਾਨਮੇਰੇ॥
ਜਲਦੀ ਉਠੋ, ਮੇਰੇ ਪ੍ਰਾਣ ਪਿਆਰੇ! ਕਿਥੇ ਬੈਠੇ ਹੋ।
उठो बेगि बैठे कहा प्रान मेरे ॥
LINE 17
ਚਲੋਕੁੰਜਮੇਰੇਲਗੈਨੈਨਤੇਰੇ੧੭॥॥
ਮੇਰੇ ਨੈਣ ਤੁਹਾਡੇ ਨਾਲ ਲਗੇ ਹਨ, ਚਲ ਕੇ (ਇਨ੍ਹਾਂ ਦੇ) ਕੋਨਿਆਂ ('ਕੁੰਜ') (ਵਿਚ ਵਸੋ) ॥੧੭॥
चलो कुंज मेरे लगै नैन तेरे ॥१७॥
GURBANI.WORLD