ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1043
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਐਸੀਭਾਤਿਨਬਰਖਬਿਤਏ॥
ਇਸ ਤਰ੍ਹਾਂ ਕਈ ਵਰ੍ਹੇ ਬੀਤ ਗਏ।
ऐसी भातिन बरख बितए ॥
LINE 03
ਬਾਲਕਹੁਤੇਤਰੁਨਦੋਊਭਏ॥
ਦੋਵੇਂ ਬਾਲਕ ਸਨ, (ਹੁਣ) ਜਵਾਨ ਹੋ ਗਏ।
बालक हुते तरुन दोऊ भए ॥
LINE 04
ਜਬਅਪਨੋਤਿਨਰਾਜਸੰਭਾਰਿਯੋ॥
ਜਦ ਢੋਲੇ ਨੇ ਆਪਣਾ ਰਾਜ ਭਾਗ ਸੰਭਾਲ ਲਿਆ,
जब अपनो तिन राज संभारियो ॥
LINE 05
ਪੂਰਬਕਰਿਯੋਬਿਵਾਹਚਿਤਾਰਿਯੋ੧੩॥॥
(ਤਦ) ਪਹਿਲਾਂ ਕੀਤੇ ਵਿਆਹ ਨੂੰ ਯਾਦ ਕੀਤਾ ॥੧੩॥
पूरब करियो बिवाह चितारियो ॥१३॥
LINE 06
ਲਰਿਕਾਪਨੋਦੂਰਿਜਬਭਯੋ॥
ਜਦ (ਉਸ ਦਾ) ਬਚਪਨਾ ਦੂਰ ਹੋਇਆ
लरिकापनो दूरि जब भयो ॥
LINE 07
ਠੌਰਹਿਠੌਰਔਰਹ੍ਵੈਗਯੋ॥
(ਤਾਂ ਉਸ ਦਾ ਸਰੂਪ) ਹੌਲੀ ਹੌਲੀ ਹੋਰ ਦਾ ਹੋਰ ਹੋ ਗਿਆ।
ठौरहि ठौर और ह्वै गयो ॥
LINE 08
ਬਾਲਾਈਕਿਤਗੀਰੀਆਈ॥
ਬਾਲਪਨ ਵਿਚ ਤਬਦੀਲੀ ਆ ਗਈ
बालाई कि तगीरी आई ॥
LINE 09
ਅੰਗਅੰਗਫਿਰੀਅਨੰਗਦੁਹਾਈ੧੪॥॥
ਅਤੇ ਅੰਗ ਅੰਗ ਵਿਚ ਕਾਮ ਦੇਵ ਦੀ ਦੁਹਾਈ ਫਿਰ ਗਈ ॥੧੪॥
अंग अंग फिरी अनंग दुहाई ॥१४॥
GURBANI.WORLD