ਮਃ੩॥
Third Mahalaa:
मः ३ ॥
ਧੁਰਿਖਸਮੈਕਾਹੁਕਮੁਪਇਆਵਿਣੁਸਤਿਗੁਰਚੇਤਿਆਨਜਾਇ॥
ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ।
From the very beginning, it has been the Will of the Lord Master, that He cannot be remembered without the True Guru.
धुरि खसमै का हुकमु पइआ विणु सतिगुर चेतिआ न जाइ ॥
ਸਤਿਗੁਰਿਮਿਲਿਐਅੰਤਰਿਰਵਿਰਹਿਆਸਦਾਰਹਿਆਲਿਵਲਾਇ॥
ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ।
Meeting the True Guru, he realizes that the Lord is permeating and pervading deep within him; he remains forever absorbed in the Lord's Love.
सतिगुरि मिलिऐ अंतरि रवि रहिआ सदा रहिआ लिव लाइ ॥
ਦਮਿਦਮਿਸਦਾਸਮਾਲਦਾਦੰਮੁਨਬਿਰਥਾਜਾਇ॥
ਤਾਂ ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ।
With each and every breath, he constantly remembers the Lord in meditation; not a single breath passes in vain.
दमि दमि सदा समालदा दंमु न बिरथा जाइ ॥
ਜਨਮਮਰਨਕਾਭਉਗਇਆਜੀਵਨਪਦਵੀਪਾਇ॥
(ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ।
His fears of birth and death depart, and he obtains the honored state of eternal life.
जनम मरन का भउ गइआ जीवन पदवी पाइ ॥
ਨਾਨਕਇਹੁਮਰਤਬਾਤਿਸਨੋਦੇਇਜਿਸਨੋਕਿਰਪਾਕਰੇਰਜਾਇ॥੨॥
ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥੨॥
O Nanak, He bestows this rank upon that mortal, upon whom He showers His Mercy. ||2||
नानक इहु मरतबा तिस नो देइ जिस नो किरपा करे रजाइ ॥२॥
GURBANI.WORLD