ਪਉੜੀ ੧੦
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੦
पउड़ी १०
LINE 02
ਜਿਉਹਾਥੀਦਾਨ੍ਹਾਵਣਾਬਾਹਰਿਨਿਕਲਿਖੇਹਉਡਾਵੈ।
ਹਾਥੀ ਦੇ ਨ੍ਹਾਉਣ ਵਾਂਙੂੰ (ਮੂਰਖ ਦਾ ਕੰਮ ਹੈ ਜਿੱਕੁਰ ਉਹ ਤਾਲੋਂ) ਬਾਹਰ ਨਿਕਲਦਾ ਹੀ (ਸਿਰ ਪੁਰ) ਸੁਆਹ ਉਡਾਂਵਦਾ ਹੈ; (ਤੇਹਾ ਮੂਰਖ ਚੰਗਾ ਕੰਮ ਕਰੇ ਭੀ ਤਾਂ ਖੇਹ ਉਡਾਉਂਦਾ ਹੈ।
As the elephant washes its body and coming out of water, it throws mud over it;
जिउ हाथी दा न्हावणा बाहरि निकलि खेह उडावै ।
LINE 03
ਜਿਉਊਠੈਦਾਖਾਵਣਾਪਰਹਰਿਕਣਕਜਵਾਹਾਂਖਾਵੈ।
ਜਿੱਕੁਰ ਊਠ ਦਾ ਖਾਣਾ ਹੈ, (ਪੈਲੀ ਵਿਚੋਂ) ਕਣਕ ਛੱਡ ਦੇਵੇਗਾ (ਤੇ) 'ਜਵਾਹਾਂ' (ਕੰਡਿਆਂ ਵਾਲੇ ਬੂਟੇ ਨੂੰ) ਖਾਂਦਾ ਹੈ, (ਤਿਹਾ ਹੀ ਮੂਰਖ ਗੁਣਾਂ ਨੂੰ ਛੱਡਕੇ ਅਵਗੁਣ ਹੀ ਗ੍ਰਹਿਣ ਕਰਦਾ ਹੈ)।
As the camel avoiding wheat eats low variety of corn named java-s;
जिउ ऊठै दा खावणा परहरि कणक जवाहां खावै ।
LINE 04
ਕਮਲੇਦਾਕਛੋਟੜਾਕਦੇਲਕਕਦੇਸੀਸਿਵਲਾਵੈ।
ਕਮਲਾ (ਸੌਦਾਈ) ਲੰਗੋਟੇ ਨੂੰ ਕਦੇ ਲੱਕ ਕਦੇ ਸਿਰ ਪੁਰ ਵਲਾਵੇ (ਲਪੇਟਦਾ ਹੈ, ਮੂਰਖ ਦੀ ਕ੍ਰਿਆ ਅਟਪਦੀ ਹੁੰਦੀ ਹੈ)
The loin cloth of mad man is sometimes worn by him around his waiste and sometimes on his head;
कमले दा कछोटड़ा कदे लक कदे सीसि वलावै ।
LINE 05
ਜਿਉਂਕਰਿਟੁੰਡੇਹਥੜਾਸੋਚੁਤੀਂਸੋਵਾਤਿਵਤਾਵੈ।
ਟੁੰਡੇ ਦਾ ਹੱਥ ਊਹੋ ਚੁਤੜਾਂ ਵਿਚ ਊਹੋ ਮੂੰਹ ਵਿਚ ਮਿਲਾਇਆ ਜਾਂਦਾ ਹੈ, (ਭ੍ਰਸ਼ਟ ਕ੍ਰਿਆ ਮੂਰਖ ਦੀ ਹੁੰਦੀ ਹੈ)।
The hand of a cripple sometime goes to his buttocks and the same one sometimes to his mouth when yawning;
जिउं करि टुंडे हथड़ा सो चुतीं सो वाति वतावै ।
LINE 06
ਸੰਨ੍ਹੀਜਾਣੁਲੁਹਾਰਦੀਖਿਣੁਜਲਿਵਿਚਿਖਿਨਅਗਨਿਸਮਾਵੈ।
ਲੁਹਾਰ ਦੀ ਸੰਨ੍ਹੀ ਪਲ ਪਾਣੀ ਵਿਚ ਪਲ ਅੱਗ ਵਿਚ ਰਖੀ ਜਾਂਦੀ ਹੈ, (ਮੂਰਖ ਬੇਅਸੂਲਾ ਆਦਮੀ ਹੁੰਦਾ ਹੈ)।
Blacksmith's pincers are sometimes put in fire and the next moment in water;
संन्ही जाणु लुहार दी खिणु जलि विचि खिन अगनि समावै ।
LINE 07
ਮਖੀਬਾਣੁਕੁਬਾਣੁਹੈਲੈਦੁਰਗੰਧਸੁਗੰਧਨਭਾਵੈ।
ਮੱਖੀ ਦੀ ਖੋਟੀ ਵਾਦੀ ਹੈ ਜੋ ਸੁਗੰਧੀ ਨੂੰ ਛੱਡਕੇ ਦੁਰਗੰਧੀ ਪੁਰ ਹੀ (ਬੈਠਣਾ) ਪਸੰਦ ਕਰਦੀ ਹੈ। (ਸੱਤਵੀਂ ਤੁਕ ਵਿਖੇ ਦ੍ਰਿਸ਼ਟਾਂਤ ਮੂਰਖ ਪਰ ਘਟਾਉਂਦੇ ਹਨ)।
Evil is the nature of fly, it prefers foul smell to fragrance;
मखी बाणु कुबाणु है लै दुरगंध सुगंध न भावै ।
LINE 08
ਮੂਰਖਦਾਕਿਹੁਹਥਿਨਆਵੈ੧੦।।
ਮੂਰਖ ਦਾ ਕੁਝ ਹੱਥ ਨਹੀਂ ਆਉਂਦਾ (ਅਰਥਾਤ ਮੂਰਖ ਦਾ ਥਹੁਥਿੱਤਾ ਕੁਝ ਨਹੀਂ ਹੈ, ਉਸ ਦੀ ਬ੍ਰਿਤਿ ਇਕ ਰਸ ਨਹੀਂ ਰਹਿੰਦੀ)।
Likewise, the fool gets nothing.
मूरख दा किहु हथि न आवै ।१०।
GURBANI.WORLD