ਅਥ ਬਕ ਚਤਰਥ ਗੁਰੂ ਕਥਨੰ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 649
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਬਕਚਤਰਥਗੁਰੂਕਥਨੰ॥
ਹੁਣ ਬਕ (ਬਗੁਲਾ ਪੰਛੀ) ਚੌਥੇ ਗੁਰੂ ਦਾ ਕਥਨ
Now begins the description of the fourth Guru Crane.
अथ बक चतरथ गुरू कथनं ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਜਬੈਦਤਗੁਰੁਅਗੈਸਿਧਾਰਾ॥
ਜਦੋਂ ਦੱਤ ਗੁਰੂ ਅਗੇ ਨੂੰ ਤੁਰ ਪਿਆ,
जबै दत गुरु अगै सिधारा ॥
LINE 04
ਮਛਰਾਸਕਰਬੈਠਿਨਿਹਾਰਾ॥
(ਤਦੋਂ) ਮੱਛੀਆਂ ਖਾਣ ਵਾਲਾ ('ਰਾਸਕਰ') ਬੈਠਿਆ ਹੋਇਆ ਵੇਖਿਆ।
When Dutt moved forward, then after seeing the swarm of fish, he saw towards the meditating crane
मछ रासकर बैठि निहारा ॥
LINE 05
ਉਜਲਅੰਗਅਤਿਧਿਆਨਲਗਾਵੈ॥
ਉਸ ਦਾ ਸਫ਼ੈਦ ਰੰਗ ਹੈ ਅਤੇ ਬਹੁਤ ਹੀ ਧਿਆਨ ਲਗਾਉਂਦਾ ਹੈ,
उजल अंग अति धिआन लगावै ॥
LINE 06
ਮੋਨੀਸਰਬਬਿਲੋਕਿਲਜਾਵੈ੧੮੨॥॥
ਜਿਸ ਨੂੰ ਵੇਖ ਕੇ ਸਾਰੇ ਮੋਨੀ ਸ਼ਰਮਸਾਰ ਹੋ ਜਾਂਦੇ ਹਨ ॥੧੮੨॥
His limbs were extremely white and seeing him all the silence-observing creatures felt shy.182.
मोनी सरब बिलोकि लजावै ॥१८२॥
LINE 07
ਜੈਸਕਧਿਆਨਮਛਕੇਕਾਜਾ॥
ਜਿਸ ਤਰ੍ਹਾਂ ਮੱਛੀ ਨੂੰ (ਪਕੜਨ ਲਈ ਬਗੁਲਾ) ਧਿਆਨ ਲਗਾਉਂਦਾ ਹੈ,
जैसक धिआन मछ के काजा ॥
LINE 08
ਲਾਵਤਬਕਨਾਵੈਨਿਰਲਾਜਾ॥
(ਇਸ ਤਰ੍ਹਾਂ ਮਾੜਾ ਕਰਮ ਕਰਨ ਕਰ ਕੇ ਉਹ) ਬਗੁਲਾ ਆਪਣੇ ਨਾਮ ਨੂੰ ਲਾਜ ਲਗਾਉਂਦਾ ਹੈ।
The meditation that was being observed by the crane, made his name shameful because of his meditativeness for fish
लावत बक नावै निरलाजा ॥
LINE 09
ਭਲੀਭਾਤਿਇਹਧਿਆਨਲਗਾਵੈ॥
ਜਿਵੇਂ ਉਹ ਚੰਗੀ ਤਰ੍ਹਾਂ ਨਾਲ ਧਿਆਨ ਲਗਾਉਂਦਾ ਹੈ,
भली भाति इह धिआन लगावै ॥
LINE 10
ਭਾਵਤਾਸਕੋਮੁਨਿਮਨਭਾਵੈ੧੮੩॥॥
ਉਸ ਦਾ ਭਾਵ ਮੁਨੀ (ਦੱਤ) ਦੇ ਮਨ ਨੂੰ ਚੰਗਾ ਲਗਾ ਹੈ ॥੧੮੩॥
He was observing meditation very nicely and with his silence, he was pleasing the sages.183.
भाव तास को मुनि मन भावै ॥१८३॥
LINE 11
ਐਸੋਧਿਆਨਨਾਥਹਿਤਲਈਐ॥
(ਜੇ) ਇਸ ਤਰ੍ਹਾਂ ਦਾ ਧਿਆਨ ਪਰਮਾਤਮਾ (ਨੂੰ ਪ੍ਰਾਪਤ ਕਰਨ) ਲਈ ਲਗਾਈਏ,
ऐसो धिआन नाथ हित लईऐ ॥
LINE 12
ਤਬਹੀਪਰਮਪੁਰਖਕਹੁਪਈਐ॥
ਤਦ ਹੀ ਪਰਮ ਪੁਰਖ ਨੂੰ ਪਾ ਸਕੀਦਾ ਹੈ।
If such a medittativeness is observed for the sake of that Lord, He is realized in that way
तब ही परम पुरख कहु पईऐ ॥
LINE 13
ਮਛਾਤਕਲਖਿਦਤਲੁਭਾਨਾ॥
ਮੱਛੀਆਂ ਨੂੰ ਪਕੜਨ ਵਾਲੇ (ਬਗੁਲੇ) ਨੂੰ ਵੇਖ ਕੇ ਦੱਤ ਦਾ ਮਨ ਲੋਭਾਇਮਾਨ ਹੋ ਗਿਆ
मछातक लखि दत लुभाना ॥
LINE 14
ਚਤਰਥਗੁਰੂਤਾਸਅਨੁਮਾਨਾ੧੮੪॥॥
ਅਤੇ ਉਸ ਨੂੰ ਚੌਥਾ ਗੁਰੂ ਮੰਨ ਲਿਆ ॥੧੮੪॥
Seeing the crane, Dutt was allured towards him and he accepted him as his fourth Guru.184.
चतरथ गुरू तास अनुमाना ॥१८४॥
LINE 15
ਇਤਿਮਛਾਤਕਚਤੁਰਥਗੁਰੂਸਮਾਪਤੰ੪॥॥
ਇਥੇ 'ਮਛਾਂਤਕ' ਚੌਥੇ ਗੁਰੂ ਦਾ ਪ੍ਰਸੰਗ ਸਮਾਪਤ ॥੪॥
End of the description of the adoption of Crane as the fourth Guru.
इति मछातक चतुरथ गुरू समापतं ॥४॥
GURBANI.WORLD