LINE 01
ਅਥਤ੍ਰਿਤੀਗੁਰੂਮਕਰਕਾਕਥਨੰ॥
ਹੁਣ ਤੀਜੇ ਗੁਰੂ ਮਕਰਕਾ ਦਾ ਕਥਨ
Now begins the description of adopting Spider as the Third Guru
अथ त्रिती गुरू मकरका कथनं ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਚਉਬੀਸਗੁਰੂਕੀਨਜਿਹਾਭਾਤਾ॥
ਜਿਸ ਤਰ੍ਹਾਂ ਨਾਲ (ਦੱਤ ਨੇ) ਚੌਬੀਸ ਗੁਰੂ ਧਾਰਨ ਕੀਤੇ,
चउबीस गुरू कीन जिहा भाता ॥
LINE 04
ਅਬਸੁਨਲੇਹੁਕਹੋਇਹਬਾਤਾ॥
ਹੁਣ ਇਹ ਗੱਲ ਦਸਦਾ ਹਾਂ, ਸੁਣ ਲਵੋ।
Listen not to the manner in which Dutt adopted twenty-four Gurus
अब सुन लेहु कहो इह बाता ॥
LINE 05
ਏਕਮਕਰਕਾਦਤਨਿਹਾਰੀ॥
ਦੱਤ ਨੇ ਇਕ ਮਕੜੀ ('ਮਕਰਕਾ') ਵੇਖੀ
एक मकरका दत निहारी ॥
LINE 06
ਐਸਹ੍ਰਿਦੇਅਨੁਮਾਨਬਿਚਾਰੀ੧੭੬॥॥
ਅਤੇ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਕੀਤਾ ॥੧੭੬॥
He saw a spider and reflected in his mind.176.
ऐस ह्रिदे अनुमान बिचारी ॥१७६॥
LINE 07
ਆਪਨਹੀਐਐਸਅਨੁਮਾਨਾ॥
ਆਪਣੇ ਮਨ ਵਿਚ ਅਜਿਹੇ ਵਿਚਾਰ ਨੂੰ ਬਣਾ ਲਿਆ
आपन हीऐ ऐस अनुमाना ॥
LINE 08
ਤੀਸਰਗੁਰੁਯਾਹਿਹਮਮਾਨਾ॥
ਕਿ ਮੈਂ ਇਸ ਨੂੰ ਤੀਜਾ ਗੁਰੂ ਮੰਨਆ।
Contemplating in his mind, he said this, “I consider it my third Guru
तीसर गुरु याहि हम माना ॥
LINE 09
ਪ੍ਰੇਮਸੂਤਕੀਡੋਰਿਬਢਾਵੈ॥
(ਇਸ ਮਕੜੀ ਵਾਂਗ ਜਦ) ਪ੍ਰੇਮ ਦੇ ਸੂਤਰ ਦੀ ਡੋਰ ਵਧਾਈ ਜਾਏ
प्रेम सूत की डोरि बढावै ॥
LINE 10
ਤਬਹੀਨਾਥਨਿਰੰਜਨਪਾਵੈ੧੭੭॥॥
ਤਦ ਹੀ ਨਿਰੰਜਨ ਸੁਆਮੀ ਨੂੰ ਪਾਇਆ ਜਾ ਸਕੇਗਾ ॥੧੭੭॥
When the thread of love will extend, then only the Lord (Nath Niranjan-the unmanifested Brahman) will be realized.”177.
तब ही नाथ निरंजन पावै ॥१७७॥
LINE 11
ਆਪਨਆਪੁਆਪਮੋਦਰਸੈ॥
(ਜੋ ਮਕੜੀ ਆਪਣੇ ਆਪ ਨੂੰ ਜਾਲ ਵਿਚ ਵੇਖਦੀ ਹੈ) ਉਸੇ ਤਰ੍ਹਾਂ ਜਦ (ਜਿਗਿਆਸੂ) ਆਪਣੇ (ਅੰਦਰ) ਆਪਣੇ ਆਪ ਨੂੰ ਵੇਖਦਾ ਹੈ
आपन आपु आप मो दरसै ॥
LINE 12
ਅੰਤਰਿਗੁਰੂਆਤਮਾਪਰਸੈ॥
ਤਾਂ ਅੰਦਰੋਂ ਹੀ ਆਤਮਾ ਰੂਪ ਗੁਰੂ ਦੇ ਦਰਸ਼ਨ ਹੋ ਜਾਂਦੇ ਹਨ।
अंतरि गुरू आतमा परसै ॥
LINE 13
ਏਕਛਾਡਿਕੈਅਨਤਨਧਾਵੈ॥
(ਜਦ ਉਸ) ਇਕ ਨੂੰ ਛਡ ਕੇ (ਮਨ) ਹੋਰ ਕਿਤੇ ਵਲ ਨਹੀਂ ਭਜੇਗਾ,
एक छाडि कै अनत न धावै ॥
LINE 14
ਤਬਹੀਪਰਮਤਤੁਕੋਪਾਵੈ੧੭੮॥॥
ਤਦ ਹੀ ਪਰਮ-ਤੱਤ੍ਵ ਨੂੰ ਪ੍ਰਾਪਤ ਕਰ ਸਕੇਗਾ ॥੧੭੮॥
When the self will be visualized and within oneself the soul-Guru will be touched and the mind will not go anywhere else, leaving the ONE, then only the Supreme Essence will be realized.178.
तब ही परम ततु को पावै ॥१७८॥
LINE 15
ਏਕਸਰੂਪਏਕਕਰਿਦੇਖੈ॥
ਇਕ ਸਰੂਪ ਨੂੰ ਇਕੋ ਕਰ ਕੇ ਮੰਨੇ
एक सरूप एक करि देखै ॥
LINE 16
ਆਨਭਾਵਕੋਭਾਵਨੇਪੇਖੈ॥
ਅਤੇ ਦ੍ਵੈਤ ਭਾਵ ਦਾ ਪ੍ਰੇਮ ਨਾ ਵੇਖੇ।
आन भाव को भाव ने पेखै ॥
LINE 17
ਏਕਆਸਤਜਿਅਨਤਨਧਾਵੈ॥
ਇਕ ਦੀ ਇੱਛਾ ਨੂੰ ਛਡ ਕੇ ਕਿਸੇ ਹੋਰ ਵਲ ਨਾ ਭਜੇ,
एक आस तजि अनत न धावै ॥
LINE 18
ਤਬਹੀਨਾਥਨਿਰੰਜਨਪਾਵੈ੧੭੯॥॥
ਤਦ ਹੀ ਉਹ ਨਾਥ ਨਿਰੰਜਨ ਨੂੰ ਪ੍ਰਾਪਤ ਕਰ ਸਕੇਗਾ ॥੧੭੯॥
When the form of one will be considered and seen as One and no other thought will come into the mind and keeping one objective before oneself, the mind will not run anywhere else, then the Lord (Nath Niranjan---the unmanifested Brahman).179.
तब ही नाथ निरंजन पावै ॥१७९॥
LINE 19
ਕੇਵਲਅੰਗਰੰਗਤਿਹਰਾਚੈ॥
ਕੇਵਲ ਉਸ ਦੇ ਸਰੂਪ (ਅੰਗ) ਵਿਚ ਆਪਣੇ ਸਰੂਪ ਨੂੰ ਲੀਨ ਕਰੇ।
केवल अंग रंग तिह राचै ॥
LINE 20
ਏਕਛਾਡਿਰਸਨੇਕਨਮਾਚੈ॥
ਇਕ ਰਸ ਨੂੰ ਛਡ ਕੇ ਹੋਰਨਾਂ (ਰਸਾਂ) ਵਿਚ ਮਗਨ ਨਾ ਹੋਵੇ।
एक छाडि रस नेक न माचै ॥
LINE 21
ਪਰਮਤਤੁਕੋਧਿਆਨਲਗਾਵੈ॥
(ਉਹ) ਪਰਮ ਤੱਤ੍ਵ ਵਿਚ (ਆਪਣਾ) ਧਿਆਨ ਲਗਾਵੇ,
परम ततु को धिआन लगावै ॥
LINE 22
ਤਬਹੀਨਾਥਨਿਰੰਜਨਪਾਵੈ੧੮੦॥॥
ਤਦ ਹੀ ਨਿਰੰਜਨ ਸੁਆਮੀ ਨੂੰ ਪ੍ਰਾਪਤ ਕਰ ਸਕੇਗਾ ॥੧੮੦॥
When the merger will be in only one and the mind will not be obsurbed in anyone else accept the ONE and meditate only on the supreme esselce, then it will realise the lord ( Nath Niranjan-the Unmanifasted brahman) 180
तब ही नाथ निरंजन पावै ॥१८०॥
LINE 23
ਤੀਸਰਗੁਰੂਮਕਰਿਕਾਠਾਨੀ॥
(ਇਸ ਪ੍ਰਕਾਰ) ਤੀਜਾ ਗੁਰੂ ਮਕਰਕਾ ਨੂੰ ਮੰਨ ਲਿਆ
तीसर गुरू मकरिका ठानी ॥
LINE 24
ਆਗੇਚਲਾਦਤਅਭਿਮਾਨੀ॥
ਅਤੇ ਅਭਿਮਾਨੀ ਦੱਤ ਅਗੇ ਨੂੰ ਚਲ ਪਿਆ।
Accepting the spider as the third Guru, the glorious Dutt moved further
आगे चला दत अभिमानी ॥
LINE 25
ਤਾਕਰਭਾਵਹ੍ਰਿਦੇਮਹਿਲੀਨਾ॥
ਉਸ (ਮਕੜੀ) ਦਾ ਭਾਵ (ਜਦ) ਇਸ ਤਰ੍ਹਾਂ ਹਿਰਦੇ ਵਿਚ ਧਾਰਨ ਕਰ ਲਿਆ,
ता कर भाव ह्रिदे महि लीना ॥
LINE 26
ਹਰਖਵੰਤਤਬਚਲਾਪ੍ਰਬੀਨਾ੧੮੧॥॥
ਤਦ ਪ੍ਰਸੰਨ ਚਿਤ ਹੋ ਕੇ ਪ੍ਰਬੀਨ (ਦੱਤ) ਅਗੇ ਚਲ ਪਿਆ ॥੧੮੧॥
Getting greatly pleased, he moved forward, adopting their connotation in his heart.181.
हरखवंत तब चला प्रबीना ॥१८१॥
LINE 27
ਇਤਿਤ੍ਰਿਤੀਗੁਰੂਮਕਰਕਾਸਮਾਪਤੰ੩॥॥
ਇਥੇ ਤੀਜੇ ਗੁਰੂ ਮਕਰਕਾ ਦਾ ਪ੍ਰਸੰਗ ਸਮਾਪਤ ॥੩॥
End of the adoption of Spider as the third Guru.
इति त्रिती गुरू मकरका समापतं ॥३॥
GURBANI.WORLD