ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 460
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਵੰਞੁਮੇਰੇਆਲਸਾਹਰਿਪਾਸਿਬੇਨੰਤੀ॥
ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ)। (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ)।
Be gone, O my laziness, that I may pray to the Lord.
वंञु मेरे आलसा हरि पासि बेनंती ॥
LINE 03
ਰਾਵਉਸਹੁਆਪਨੜਾਪ੍ਰਭਸੰਗਿਸੋਹੰਤੀ॥
(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ।
I enjoy my Husband Lord, and look beautiful with my God.
रावउ सहु आपनड़ा प्रभ संगि सोहंती ॥
LINE 04
ਸੰਗੇਸੋਹੰਤੀਕੰਤਸੁਆਮੀਦਿਨਸੁਰੈਣੀਰਾਵੀਐ॥
ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
I look beautiful in the Company of my Husband Lord; I enjoy my Lord Master day and night.
संगे सोहंती कंत सुआमी दिनसु रैणी रावीऐ ॥
LINE 05
ਸਾਸਿਸਾਸਿਚਿਤਾਰਿਜੀਵਾਪ੍ਰਭੁਪੇਖਿਹਰਿਗੁਣਗਾਵੀਐ॥
ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।
I live by remembering God with each and every breath, beholding the Lord, and singing His Glorious Praises.
सासि सासि चितारि जीवा प्रभु पेखि हरि गुण गावीऐ ॥
LINE 06
ਬਿਰਹਾਲਜਾਇਆਦਰਸੁਪਾਇਆਅਮਿਉਦ੍ਰਿਸਟਿਸਿੰਚੰਤੀ॥
(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ।
The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
बिरहा लजाइआ दरसु पाइआ अमिउ द्रिसटि सिंचंती ॥
LINE 07
ਬਿਨਵੰਤਿਨਾਨਕੁਮੇਰੀਇਛਪੁੰਨੀਮਿਲੇਜਿਸੁਖੋਜੰਤੀ੧॥॥
ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ॥੧॥
Prays Nanak, my desires are fulfilled; I have met the One I was seeking. ||1||
बिनवंति नानकु मेरी इछ पुंनी मिले जिसु खोजंती ॥१॥
LINE 08
ਨਸਿਵੰਞਹੁਕਿਲਵਿਖਹੁਕਰਤਾਘਰਿਆਇਆ॥
ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ।
Run away, O sins; the Creator has entered my home.
नसि वंञहु किलविखहु करता घरि आइआ ॥
LINE 09
ਦੂਤਹਦਹਨੁਭਇਆਗੋਵਿੰਦੁਪ੍ਰਗਟਾਇਆ॥
ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ,
The demons within me have been burnt; the Lord of the Universe has revealed Himself to me.
दूतह दहनु भइआ गोविंदु प्रगटाइआ ॥
LINE 10
ਪ੍ਰਗਟੇਗੁਪਾਲਗੋਬਿੰਦਲਾਲਨਸਾਧਸੰਗਿਵਖਾਣਿਆ॥
ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਗੋਵਿੰਦ ਦੀ ਸਿਫ਼ਤਿ-ਸਾਲਾਹ ਕਰਦਾ ਹੈ।
The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
प्रगटे गुपाल गोबिंद लालन साधसंगि वखाणिआ ॥
LINE 11
ਆਚਰਜੁਡੀਠਾਅਮਿਉਵੂਠਾਗੁਰਪ੍ਰਸਾਦੀਜਾਣਿਆ॥
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।
I have seen the Wondrous Lord; He showers His Ambrosial Nectar upon me, and by Guru's Grace, I know Him.
आचरजु डीठा अमिउ वूठा गुर प्रसादी जाणिआ ॥
LINE 12
ਮਨਿਸਾਂਤਿਆਈਵਜੀਵਧਾਈਨਹਅੰਤੁਜਾਈਪਾਇਆ॥
ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ।
My mind is at peace, resounding with the music of bliss; the Lord's limits cannot be found.
मनि सांति आई वजी वधाई नह अंतु जाई पाइआ ॥
LINE 13
ਬਿਨਵੰਤਿਨਾਨਕਸੁਖਸਹਜਿਮੇਲਾਪ੍ਰਭੂਆਪਿਬਣਾਇਆ੨॥॥
ਨਾਨਕ ਬੇਨਤੀ ਕਰਦਾ ਹੈ, (ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ॥੨॥
Prays Nanak, God brings us to union with Himself, in the poise of celestial peace. ||2||
बिनवंति नानक सुख सहजि मेला प्रभू आपि बणाइआ ॥२॥
LINE 14
ਨਰਕਨਡੀਠੜਿਆਸਿਮਰਤਨਾਰਾਇਣ॥
ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ।
They do not have to see hell, if they remember the Lord in meditation.
नरक न डीठड़िआ सिमरत नाराइण ॥
LINE 15
ਜੈਜੈਧਰਮੁਕਰੇਦੂਤਭਏਪਲਾਇਣ॥
ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।
The Righteous Judge of Dharma applauds them, and the Messenger of Death runs away from them.
जै जै धरमु करे दूत भए पलाइण ॥
LINE 16
ਧਰਮਧੀਰਜਸਹਜਸੁਖੀਏਸਾਧਸੰਗਤਿਹਰਿਭਜੇ॥
ਸਾਧ ਸੰਗਤਿ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ।
Dharmic faith, patience, peace and poise are obtained by vibrating upon the Lord in the Saadh Sangat, the Company of the Holy.
धरम धीरज सहज सुखीए साधसंगति हरि भजे ॥
LINE 17
ਕਰਿਅਨੁਗ੍ਰਹੁਰਾਖਿਲੀਨੇਮੋਹਮਮਤਾਸਭਤਜੇ॥
ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।
Showering His Blessings, He saves those who renounce all attachments and egotism.
करि अनुग्रहु राखि लीने मोह ममता सभ तजे ॥
LINE 18
ਗਹਿਕੰਠਿਲਾਏਗੁਰਿਮਿਲਾਏਗੋਵਿੰਦਜਪਤਅਘਾਇਣ॥
ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ।
The Lord embraces us; the Guru unites us with Him. Meditating on the Lord of the Universe, we are satisfied.
गहि कंठि लाए गुरि मिलाए गोविंद जपत अघाइण ॥
LINE 19
ਬਿਨਵੰਤਿਨਾਨਕਸਿਮਰਿਸੁਆਮੀਸਗਲਆਸਪੁਜਾਇਣ੩॥॥
ਨਾਨਕ ਬੇਨਤੀ ਕਰਦਾ ਹੈ-ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ॥੩॥
Prays Nanak, remembering the Lord and Master in meditation, all hopes are fulfilled. ||3||
बिनवंति नानक सिमरि सुआमी सगल आस पुजाइण ॥३॥
LINE 20
ਨਿਧਿਸਿਧਿਚਰਣਗਹੇਤਾਕੇਹਾਕਾੜਾ॥
ਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ,
Grasping the Lord's Feet, the treasure of the Siddhas, what suffering can I feel?
निधि सिधि चरण गहे ता केहा काड़ा ॥
LINE 21
ਸਭੁਕਿਛੁਵਸਿਜਿਸੈਸੋਪ੍ਰਭੂਅਸਾੜਾ॥
(ਕਿਉਂਕਿ, ਹੇ ਭਾਈ!) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ।
Everything is in His Power - He is my God.
सभु किछु वसि जिसै सो प्रभू असाड़ा ॥
LINE 22
ਗਹਿਭੁਜਾਲੀਨੇਨਾਮਦੀਨੇਕਰੁਧਾਰਿਮਸਤਕਿਰਾਖਿਆ॥
(ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
Holding me by the arm, He blesses me with His Name; placing His Hand upon my forehead, He saves me.
गहि भुजा लीने नाम दीने करु धारि मसतकि राखिआ ॥
LINE 23
ਸੰਸਾਰਸਾਗਰੁਨਹਵਿਆਪੈਅਮਿਉਹਰਿਰਸੁਚਾਖਿਆ॥
(ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ।
The world-ocean does not trouble me, for I have drunk the sublime elixir of the Lord.
संसार सागरु नह विआपै अमिउ हरि रसु चाखिआ ॥
LINE 24
ਸਾਧਸੰਗੇਨਾਮਰੰਗੇਰਣੁਜੀਤਿਵਡਾਅਖਾੜਾ॥
ਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ)।
In the Saadh Sangat, imbued with the Naam, the Name of the Lord, I am victorious on the great battlefield of life.
साधसंगे नाम रंगे रणु जीति वडा अखाड़ा ॥
LINE 25
ਬਿਨਵੰਤਿਨਾਨਕਸਰਣਿਸੁਆਮੀਬਹੁੜਿਜਮਿਨਉਪਾੜਾ੪੩੧੨॥॥॥॥
ਨਾਨਕ ਬੇਨਤੀ ਕਰਦਾ ਹੈ-ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ॥੪॥੩॥੧੨॥
Prays Nanak, I have entered the Sanctuary of the Lord and Master; the Messenger of Death shall not destroy me again. ||4||3||12||
बिनवंति नानक सरणि सुआमी बहुड़ि जमि न उपाड़ा ॥४॥३॥१२॥
GURBANI.WORLD